ਖੰਨਾ – ਪਾਵਰਕਾਮ ਦੇ ਸਰਕਲ ਖੰਨਾ ਦੇ ਐਕਸੀਅਨ ਇੰਜ. ਧੰਨਵੰਤ ਸਿੰਘ ਅਤੇ ਸਬ-ਡਵੀਜ਼ਨ ਭੜੀ ਦੇ ਐਸ. ਡੀ. ਓ. ਇੰਜ. ਬਲਦੇਵ ਸਿੰਘ ਘੁਟੀਂਡ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ-ਡਵੀਜ਼ਨ ਭੜੀ ਅਧੀਨ ਆਉਂਦੇ 132 ਕੇ. ਵੀ ਗਰਿੱਡ ਸੇਹ ਵਿੱਚ ਜ਼ਰੂਰੀ ਮੁਰੰਮਤ ਹੋਣ ਕਾਰਨ ਮਿਤੀ 03 ਦਸੰਬਰ ਸਵੇਰੇ 10 ਵਜੇ ਤੋਂ ਲੈ ਕੇ 7 ਦਸੰਬਰ 2012 ਸ਼ਾਮ 6 ਵਜੇ ਤੱਕ ਲਗਾਤਾਰ ਬਿਜਲੀ ਬੰਦ ਰਹੇਗੀ। ਪਾਵਰਕਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਕੁੱਝ ਨਾ ਟਾਲੇ ਜਾਣ ਵਾਲੇ ਕਾਰਨਾਂ ਕਰਕੇ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਖੱਪਤਕਾਰਾਂ ਦੀ ਸਹੂਲਤ ਨੂੰ ਦੇਖਦਿਆਂ ਬਿਜਲੀ ਦੇਣ ਲਈ ਹੋਰ ਵਸੀਲਿਆਂ ਤੋਂ ਪ੍ਰਬੰਧ ਕੀਤੇ ਜਾਣਗੇ। ਫਿਰ ਵੀ ਉਹਨਾਂ ਨੇ ਸੇਹ ਗਰਿਡ ਤੋਂ ਬਿਜਲੀ ਪ੍ਰਾਪਤ ਕਰਨ ਵਾਲੇ ਖੱਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।