ਨਵੀਂ ਦਿੱਲੀ- ਯੂਪੀਏ ਸਰਕਾਰ ਨੇ ਐਫਡੀਆਈ ਦੇ ਮੁਦੇ ਤੇ ਲੋਕਸਭਾ ਵਿੱਚ ਹੋਈ ਵੋਟਿੰਗ ਵਿੱਚ ਬਹੁਮੱਤ ਪ੍ਰਾਪਤ ਕਰ ਲਿਆ ਹੈ। ਬੀਜੇਪੀ ਵੱਲੋਂ ਮਲਟੀਬਰੈਂਡ ਰੀਟੇਲ ਵਿੱਚ 51% ਐਫਡੀਆਈ ਦੀ ਮਨਜੂਰੀ ਵਾਪਿਸ ਲੈਣ ਲਈ ਧਾਰਾ-184 ਦੇ ਤਹਿਤ ਰੱਖੇ ਗਏ ਪ੍ਰਸਤਾਵ ਨੂੰ ਸਮਰਥੱਣ ਨਾਂ ਮਿਲਣ ਕਰਕੇ ਸੁਸ਼ਮਾ ਸਵਰਾਜ ਦੀ ਕਾਫ਼ੀ ਕਿਰਕਿਰੀ ਹੋਈ। ਸਰਕਾਰ ਦੇ ਪੱਖ ਵਿੱਚ ਮਤਲੱਬ ਐਫਡੀਆਈ ਦੇ ਹੱਕ ਵਿੱਚ 253 ਵੋਟ ਪਏ। ਬੀਜੇਪੀ ਦੇ ਪੱਖ ਵਿੱਚ ਜਾਣੀ ਕਿ ਐਫਡੀਆਈ ਦੇ ਵਿਰੋਧ ਵਿੱਚ 218 ਵੋਟ ਪਏ। ਭਸਪਾ ਅਤੇ ਸਪਾ ਦੇ ਸੰਸਦ ਮੈਂਬਰ ਵੋਟਿੰਗ ਤੋਂ ਪਹਿਲਾਂ ਹੀ ਵਾਕਆਊਟ ਕਰ ਗਏ। ਕੁਲ 471 ਸਾਂਸਦਾਂ ਨੇ ਵੋਟ ਪਾਏ ਅਤੇ ਪ੍ਰਸਤਾਵ ਨੂੰ ਪਾਸ ਕਰਨ ਲਈ 236 ਵੋਟਾਂ ਦੀ ਲੋੜ ਸੀ।
ਐਫ਼ਡੀਆਈ ਤੇ ਵਿਰੋਧੀ ਧਿਰ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਕੀਤੇ ਗਏ ਜਬਰਦਸਤ ਵਿਰੋਧ ਦੇ ਬਾਵਜੂਦ ਵੀ ਸਰਕਾਰ ਨੇ ਲੋਕਸੱਭਾ ਵਿੱਚ ਜਿੱਤ ਪ੍ਰਾਪਤ ਕੀਤੀ ਹੈ।ਵਣਿਜਮੰਤਰੀ ਆਨੰਦ ਸ਼ਰਮਾ ਸੰਸਦ ਵਿੱਚ ਚੱਲ ਰਹੀ ਬਹਿਸ ਵਿੱਚ ਸਰਕਾਰ ਦੀ ਤਰਫੋਂ ਜਵਾਬ ਦੇ ਰਹੇ ਸਨ ਤਾਂ ਬਸਪਾ ਅਤੇ ਸਪਾ ਦੇ ਸੰਸਦ ਮੈਨਬਰ ਹੰਗਾਮਾ ਕਰਦੇ ਹੋਏ ਸਦਨ ਤੋਂ ਬਾਹਰ ਚੱਲੇ ਗਏ। ਆਨੰਦ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਹਿਮੱਤੀ ਬਣਾਉਣ ਲਈ ਸਰਕਾਰ ਨੇ ਸਾਰੇ ਰਾਜਾਂ ਨੂੰ ਪੱਤਰ ਲਿਖੇ ਸਨ। 21 ਰਾਜਾਂ ਨੇ ਉਸ ਦਾ ਜਵਾਬ ਦਿੱਤਾ। 11 ਰਾਜਾਂ ਨੇ ਮਲਟੀਬਰੈਂਡ ਰੀਟੇਲ ਵਿੱਚ ਐਫਡੀਆਈ ਦਾ ਪੁਰਜੋਰ ਸਮਰਥੱਣ ਕੀਤਾ ਜਦ ਕਿ 7 ਰਾਜਾਂ ਨੇ ਇਸ ਦਾ ਵਿਰੋਧ ਕੀਤਾ। ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਜਿੱਥੇ ਕਿ ਬੀਜੇਪੀ ਦੀਆਂ ਸਰਕਾਰਾਂ ਹਨ, ਉਨ੍ਹਾਂ ਨੇ ਲਿਖਤੀ ਰੂਪ ਵਿੱਚ ਇਸ ਦਾ ਵਿਰੋਧ ਨਹੀਂ ਕੀਤਾ। ਰਾਜਸੱਭਾ ਵਿੱਚ ਵੀ ਸਰਕਾਰ ਨੂੰ ਸਮਰਥੱਣ ਮਿਲਣ ਦੀ ਉਮੀਦ ਹੈ।