ਮਨੀਲਾ- ਫਿਲਪਾਈਨ ਵਿੱਚ ਆਏ ਜਬਰਦਸਤ ਤੂਫ਼ਾਨ ਨੇ 283 ਲੋਕਾਂ ਦੀ ਜਾਨ ਲੈ ਲਈ। ਤੂਫ਼ਾਨ ਕਾਰਣ ਦੱਖਣੀ ਫਿਲਪਾਈਨ ਵਿੱਚ ਤਬਾਹੀ ਮੱਚੀ ਹੋਈ ਹੈ। ਬਚਾਅ ਅਤੇ ਰਾਹਤ ਦਸਤੇ ਲੋਕਾਂ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਸੜਕਾਂ ਦੇ ਟੁੱਟਣ ਅਤੇ ਸੰਚਾਰ ਸਾਧਨਾਂ ਦੇ ਤਬਾਹ ਹੋ ਜਾਣ ਕਰਕੇ ਉਨ੍ਹਾਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਤੂਫ਼ਾਨ ਦੀ ਰਫ਼ਤਾਰ 210 ਕਿਲੋਮੀਟਰ ਪ੍ਰਤੀ ਘੰਟਾ ਸੀ।ਲੋਕ ਆਪਣੇ ਸਕੇ ਸਬੰਧੀਆਂ ਦੀ ਭਾਲ ਕਰ ਰਹੇ ਹਨ।
ਚਕਰਵਰਤੀ ਤੂਫ਼ਾਨ ਨਾਲ ਦੱਖਣੀ ਦੀਪ ਮਿੰਡਾਨਾਓ ਸੱਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ ਕਾਫ਼ੀ ਇਮਾਰਤਾਂ ਢਹਿਢੇਰੀ ਹੋ ਗਈਆਂ ਹਨ।ਸਥਾਨਕ ਅਧਿਕਾਰੀਆਂ ਅਨੁਸਾਰ ਅਜੇ ਤੱਕ 283 ਲੋਕ ਇਸ ਤੂਫ਼ਾਨ ਵਿੱਚ ਮਰੇ ਗਏ ਹਨ ਅਤੇ ਅਣਗਿਣਤ ਲਾਪਤਾ ਹਨ।। ਮਰਨ ਵਾਲਿਆਂ ਦੀ ਸੰਖਿਆ ਵੱਧ ਵੀ ਸਕਦੀ ਹੈ।ਕੁਝ ਪ੍ਰ੍ਰਭਾਵਿਤ ਖੇਤਰਾਂ ਵਿੱਚ ਲੈਂਡ ਸਲਾਈਡ ਕਰਕੇ ਸੁਰੱਖਿਆ ਦਸਤਿਆਂ ਦੇ ਪਹੁੰਚਣ ਵਿੱਚ ਦਿਕਤਾਂ ਆ ਰਹੀਆਂ ਹਨ। ਇੱਕਲੇ ਬੇਤਾਨ ਸ਼ਹਿਰ ਵਿੱਚ ਹੀ 319 ਲੋਕ ਲਾਪਤਾ ਦਸੇ ਜਾ ਰਹੇ ਹਨ। ਰਾਹਤ ਦਸਤੇ ਹੈਲੀਕਾਪਟਰਾਂ ਦੀ ਮੱਦਦ ਲੈ ਰਹੇ ਹਨ। ਹਜ਼ਾਰਾਂ ਲੋਕ ਖੁਲ੍ਹੇ ਅਸਮਾਨ ਥੱਲੇ ਰਾਤਾਂ ਗੁਜਾਰਨ ਲਈ ਮਜਬੂਰ ਹਨ।
ਤੂਫ਼ਾਨ ਨਾਲ ਫਸਲਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈਆਂ ਹਨ। ਸੈਨਾ ਲਾਸ਼ਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਉਣ ਦੇ ਯਤਨ ਕਰ ਰਹੀ ਹੈ ਤਾਂ ਜੋ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਮਾਰੇ ਗਏ ਲੋਕਾਂ ਵਿੱਚ ਸੈਨਿਕ ਵੀ ਸ਼ਾਮਿਲ ਹਨ।