ਬਰਲਿਨ- ਟਰਾਂਸਪਰੇਂਸੀ ਇੰਟਰਨੈਸ਼ਨਲ ਵੱਲੋਂ ਜਾਰੀ ਕੀਤੀ ਗਈ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿੱਚ ਭਾਰਤ 94 ਨੰਬਰ ਤੇ ਹੈ।ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਆਪਣੇ ਗਵਾਂਢੀ ਦੇਸ਼ ਚੀਨ ਤੋਂ ਕਾਫ਼ੀ ਅੱਗੇ ਹੈ।ਬੇਸ਼ੱਕ ਭਿਰਸ਼ਟਾਚਾਰ ਦੇ ਮਾਮਲੇ ਵਿੱਚ ਪਾਕਿਸਤਾਨ ਅਤੇ ਨੇਪਾਲ ਭਾਰਤ ਨਾਲੋਂ ਵੀ ਅੱਗੇ ਹਨ। ਸੱਭ ਤੋਂ ਘੱਟ ਭ੍ਰਿਸ਼ਟਾਚਾਰ ਨਿਊਜੀਲੈਂਡ, ਡੈਨਮਾਰਕ ਅਤੇ ਫਿਨਲੈਂਡ ਵਿੱਚ ਹੈ।
ਜਰਮਨੀ ਦੀ ਐਂਟੀ ਕਰਪਸ਼ਨ ਗਰੁੱਪ ਟਰਾਂਸਪੇਰੇਂਸੀ ਇੰਟਰਨੈਸ਼ਨਲ ਵੱਲੋਂ ਦੁਨੀਆਂ ਦੇ ਭ੍ਰਿਸ਼ਟ ਦੇਸ਼ਾਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਭਾਰਤ ਨੂੰ 94 ਸਥਾਨ ਤੇ ਰੱਖਿਆ ਗਿਆ ਹੈ। ਚੀਨ ਨੂੰ 75 ਸਥਾਨ ਤੇ ਰੱਖਿਆ ਗਿਆ ਹੈ। ਪਾਕਿਸਤਾਨ 134ਵੇਂ ਅਤੇ ਨੇਪਾਲ 154 ਸਥਾਨ ਤੇ ਆਏ ਹਨ।ਦੱਖਣੀ ਏਸ਼ੀਆ ਵਿੱਚ ਇਹ ਦੋਵੇਂ ਦੇਸ਼ ਸੱਭ ਤੋਂ ਵੱਧ ਭ੍ਰਿਸ਼ਟ ਹਨ। ਇਹ ਸੂਚੀ 0ਤੋਂ 10 ਅੰਕ ਦੇ ਆਧਾਰ ਤੇ ਬਣਾਈ ਗਈ ਹੈ।
ਸੱਭ ਤੋਂ ਘੱਟ ਭ੍ਰਿਸ਼ਟ ਦੇਸ਼
1.ਨਿਊਜ਼ੀਲੈਂਡ
2.ਡੈਨਮਾਰਕ
3ਫਿਨਲੈਂਡ
4.ਸਵੀਡਨ
5.ਸਿੰਘਾਪੁਰ
ਸੱਭ ਤੋਂ ਵੱਧ ਭ੍ਰਿਸ਼ਟ
1.ਉਤਰ ਕੋਰੀਆ
2.ਸੋਮਾਲੀਆ
3.ਅਫ਼ਗਾਨਿਸਤਾਨ
4.ਮਿਆਂਮਾਰ
5.ਉਜੇਬਕਸਿਤਾਨ
ਭ੍ਰਿਸ਼ਟਾਚਾਰ ਵਿੱਚ ਭਾਰਤ ਚੀਨ ਨਾਲੋਂ ਅੱਗੇ
This entry was posted in ਅੰਤਰਰਾਸ਼ਟਰੀ.