ਭੋਪਾਲ- ਕਾਂਗਰਸ ਦੇ ਮੁੱਖ ਸਕੱਤਰ ਦਿਗਵਿਜੈ ਸਿੰਘ ਆਏ ਦਿਨ ਪੁਠੇ ਸਿੱਧੇ ਬਿਆਨ ਦਿੰਦੇ ਰਹਿੰਦੇ ਹਨ। ਇਸ ਵਾਰ ਉਨਹਾਂ ਨੇ ਛਤੀਸਗੜ੍ਹ ਦੇ ਮੁੱਖਮੰਤਰੀ ਰਮਨ ਸਿੰਘ ਨੁੰ ਆਪਣਾ ਨਿਸ਼ਾਨਾ ਬਣਾਇਆ ਹੈ। ਦਿਗਵਿਜੈ ਨੇ ਇਹ ਆਰੋਪ ਲਗਾਇਆ ਹੈ ਕਿ ਪਿੱਛਲੀਆਂ ਦੋ ਚੋਣਾਂ ਵਿੱਚ ਰਮਨ ਸਿੰਘ ਨੇ ਨਕਸਲੀਆਂ ਦੇ ਪੈਸੇ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਦਿਗਵਿਜੈ ਸਿੰਘ ਨੇ ਭੋਪਾਲ ਏਅਰਪੋਰਟ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਛਤੀਸਗੜ੍ਹ ਦਾ ਜਿਹੜਾ ਏਰੀਆ ਨਕਸਲੀਆਂ ਤੋਂ ਪ੍ਰਭਾਵਿਤ ਹੈ, ਉਸ ਇਲਾਕੇ ਤੋਂ ਬੀਜੇਪੀ ਵੱਧ ਵੋਟਾਂ ਨਾਲ ਜਿੱਤੀ ਹੈ। ਉਨ੍ਹਾਂ ਨੇ ਇਹ ਵੀ ਆਰੋਪ ਲਗਾਇਆ ਕਿ ਮੱਧਪ੍ਰਦੇਸ਼ ਦੀ ਸਰਕਾਰ ਤੇ ਆਰਐਸਐਸ ਦੀ ਦਾਦਾਗਿਰੀ ਚਲਦੀ ਹੈ। ਦਿਗਵਿਜੈ ਨੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਉਨ੍ਹਾਂ ਬਿਲਡਰਾਂ ਦੇ ਨਾਵਾਂ ਦਾ ਖੁਲਾਸਾ ਕਰਨਗੇ ਜਿਨ੍ਹਾਂ ਤੋਂ ਬੀਜੇਪੀ ਚੰਦਾ ਵਸੂਲਦੀ ਹੈ। ਉਨ੍ਹਾਂ ਨੇ ਬੁੰਦੇਲਖੰਡ ਪੈਕੇਜ ਵਿੱਚ ਵੀ ਭਾਰੀ ਭ੍ਰਿਸ਼ਟਾਚਾਰ ਹੋਣ ਦੀ ਗੱਲ ਕੀਤੀ।