ਨਵੀਂ ਦਿੱਲੀ- ਕੇਂਦਰੀ ਪੈਟਰੋਲੀਅਮ ਮੰਤਰੀ ਮੋਇਲੀ ਨੇ ਸਸਤੇ ਗੈਸ ਸਿਲੰਡਰਾਂ ਦਾ ਸਾਲਾਨਾ ਕੋਟਾ 6 ਤੋਂ ਵਧਾ ਕੇ 9 ਕਰਨ ਦਾ ਐਲਾਨ ਕਰ ਦਿੱਤਾ ਹੈ।ਜਿਹੜੇ ਰਾਜਾਂ ਵਿੱਚ ਕਾਂਗਰਸ ਦੀ ਸਰਕਾਰ ਹੈ, ਉਥੇ ਪਹਿਲਾਂ ਹੀ 9 ਸਿਲੰਡਰ ਦਿੱਤੇ ਜਾ ਰਹੇ ਹਨ। ਚੋਣ ਕਮਿਸ਼ਨ ਨੇ ਇਸ ਫੈਸਲੇ ਤੇ ਇਤਰਾਜ਼ ਜਾਹਿਰ ਕਰਦੇ ਹੋਏ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਬੀਜੇਪੀ ਨੇ ਇਸ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਾਰ ਦਿੱਤਾ ਹੈ।
ਵੀਰੱਪਾ ਮੋਇਲੀ ਨੇ ਕਿਹਾ ਕਿ ਸਸਤੇ ਸਿਲੰਡਰਾਂ ਦੀ ਸੰਖਿਆ ਵਧਾਉਣ ਦਾ ਫੈਸਲਾ ਜਲਦੀ ਹੀ ਮੰਤਰੀਮੰਡਲ ਦੀ ਬੈਠਕ ਵਿੱਚ ਲਿਆ ਜਾ ਸਕਦਾ ਹੈ। ਉਨ੍ਹਾ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਇਹ ਸੰਖਿਆ 6 ਤੋਂ ਵੱਧ ਕੇ 9 ਤੱਕ ਜਰੂਰ ਪਹੁੰਚ ਜਾਵੇਗੀ। ਅਸਾਂ ਲੋਕਾਂ ਨਾਲ 9 ਸਸਤੇ ਸਿਲੰਡਰ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਨੂੰ ਲਾਗੂ ਕਰਾਂਗੇ।ਉਨ੍ਹਾਂ ਨੇ ਕਿਹਾ ਕਿ ਕੈਬਨਿਟ ਦੀ ਮਨਜੂਰੀ ਮਿਲਣ ਤੋਂ ਬਾਅਦ ਅਗਲੇ ਵਿੱਤੀ ਸਾਲ ਵਿੱਚ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ।
ਬੀਜੇਪੀ ਨੇ ਮੋਇਲੀ ਦੇ ਇਸ ਫੈਸਲੇ ਨੂੰ ਜਨਤਾ ਦੇ ਨਾਲ ਧੋਖਾ ਕਰਾਰ ਦਿੱਤਾ। ਭਾਜਪਾ ਨੇ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਹੈ।ਨਕਵੀ ਨੇ ਕਿਹਾ ਕਿ ਇਸ ਨਾਲ ਗੁਜਰਾਤ ਦੇ ਵੋਟਰਾਂ ਤੇ ਅਸਰ ਪੈ ਸਕਦਾ ਹੈ।ਚੋਣ ਕਮਿਸ਼ਨ ਨੇ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਤੇ ਰੋਕ ਲਗਾ ਦਿੱਤੀ ਹੈ।