ਜਾਮਨਗਰ-ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਗੁਜਰਾਤ ਵਿੱਚ ਇੱਕ ਚੋਣ ਰੈਲੀ ਵਿੱਚ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਉਸ ਨੂੰ ਰਾਜ ਦੀ ਉਨਤੀ ਸਬੰਧੀ ਝੂਠਾ ਪਰਚਾਰ ਕਰਨ ਵਾਲਾ ਮਾਰਕਿਟਰ ਦੱਸਿਆ।ਰਾਹੁਲ ਨੇ ਗੁਜਰਾਤ ਨੂੰ ਦੇਸ਼ ਦਾ ਅਹਿਮ ਹਿੱਸਾ ਦੱਸਦੇ ਹੋਏ ਕਿਹਾ, “ ਗੁਜਰਾਤ ਵਿੱਚ ਜਨਤਾ ਦੀ ਆਵਾਜ਼ ਨਹੀਂ ਸੁਣੀ ਜਾਂਦੀ।ਗੁਜਰਾਤ ਸਰਕਾਰ ਅਤੇ ਮੁੱਖਮੰਤਰੀ ਤੁਹਾਨੂੰ ਸੁਣਨਾ ਨਹੀਂ ਚਾਹੁੰਦੇ। ਉਹ ਕੇਵਲ ਆਪਣੀ ਆਵਾਜ਼ ਸੁਣਨਾ ਚਾਹੁੰਦੇ ਹਨ। ਉਨ੍ਹਾਂ ਦਾ ਆਪਣਾ ਸੁਫ਼ਨਾ ਹੈ ਅਤੇ ਉਹ ਸਿਰਫ਼ ਉਸ ਬਾਰੇ ਹੀ ਸੋਚਦੇ ਹਨ।ਇੱਕ ਸੱਚਾ ਨੇਤਾ ਜਨਤਾ ਦੇ ਸੁਫ਼ਨੇ ਨੂੰ ਹੀ ਆਪਣਾ ਸੁਫ਼ਨਾ ਸਮਝਦਾ ਹੈ।
ਰਾਹੁਲ ਨੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਝੂਠਾ ਪਰਚਾਰ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਹਰ ਖੇਤਰ ਵਿੱਚ ਉਨਤੀ ਕਰ ਰਿਹਾ ਹੈ। ਸਥਿਤੀ ਇਸ ਦੇ ਬਿਲਕੁਲ ਉਲਟ ਹੈ। ਰਾਜ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਬੇਰੁਜਗਾਰੀ ਬਹੁਤ ਜਿਆਦਾ ਹੈ। ਮਾਰਕਿਟਰ ਕਹਿ ਰਹੇ ਹਨ ਕਿ ਗੁਜਰਾਤ ਚਮਕ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੁਜਰਾਤ ਵਿੱਚ ਗਰੀਬਾਂ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ ਕਿਉਂਕਿ ਨੇਤਾ ਲੋਕ ਆਮ ਆਦਮੀ ਦੀਆਂ ਸਮਸਿਆਵਾਂ ਨੁੰ ਸੁਣਨਾ ਹੀ ਨਹੀਂ ਚਾਹੁੰਦੇ। ਗੁਜਰਾਤ ਨੂੰ ਕੇਵਲ ਇੱਕ ਆਦਮੀ ਹੀ ਨਹੀਂ ਚਲਾ ਰਿਹਾ, ਰਾਜ ਨੁੰ ਚਲਾਉਣ ਵਿੱਚ ਆਮ ਲੋਕਾਂ ਦੀ ਹਿੱਸੇਦਾਰੀ ਜਰੂਰੀ ਹੈ।