ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੀਰੀਆ ਵਿੱਚ ਔਪੋਜੀਸ਼ਨ ਨੂੰ ਮਾਨਤਾ ਦੇਣ ਦਾ ਐਲਾਨ ਕਰ ਦਿੱਤਾ ਹੈ।ਬ੍ਰਿਟੇਨ ਅਤੇ ਯੌਰਪੀਨ ਸੰਘ ਪਹਿਲਾਂ ਹੀ ਇਹ ਫੈਸਲਾ ਲੈ ਚੁੱਕਿਆ ਹੈ। ਰੂਸ ਨੇ ਅਮਰੀਕਾ ਦੇ ਇਸ ਨਿਰਣੇ ਦੀ ਅਲੋਚਨਾ ਕੀਤੀ ਹੈ।
ਰਾਸ਼ਟਰਪਤੀ ਓਬਾਮਾ ਨੇ ਇੱਕ ਨਿਊਜ਼ ਚੈਨਲ ਨੂੰ ਕਿਹਾ, ‘ਅਮਰੀਕਾ ਨੇ ਨਿਰਣਾ ਲਿਆ ਹੈ ਕਿ ਸੀਰੀਅਨ ਔਪੋਜੀਸ਼ਨ ਕੋਲੀਸ਼ਨ ਸੀਰੀਆ ਦੇ ਲੋਕਾਂ ਦੀ ਅਗਵਾਈ ਕਰਦਾ ਹੈ। ਰਾਸ਼ਟਰਪਤੀ ਬਸ਼ਰ ਅਲ ਅਸਦ ਪ੍ਰਸ਼ਾਸਨ ਦੇ ਖਿਲਾਫ਼ ਅਸੀਂ ਇਸ ਕੋਲੀਸ਼ਨ ਨੂੰ ਸੀਰੀਆਈ ਜਨਤਾ ਦਾ ਲੀਗਲ ਪ੍ਰਤੀਨਿਧੀ ਮੰਨਦੇ ਹਾਂ।’ ਇਸ ਫੈਸਲੇ ਨੂੰ ਵੱਡਾ ਕਦਮ ਦੱਸਦੇ ਹੋਏ ਓਬਾਮਾ ਨੇ ਕਿਹਾ ਕਿ ਇਸ ਨਾਲ ਅਮਰੀਕਾ ਅਸਦ ਦੇ ਖਿਲਾਫ਼ ਲੜ ਰਹੇ ਵਿਦਰੋਹੀਆਂ ਨੂੰ ਵੱਧ ਸਮਰਥਣ ਦੇ ਸਕੇਗਾ। ਉਨ੍ਹਾਂ ਨੇ ਕਿਹਾ, ‘ਮਾਨਤਾ ਦੇਣ ਨਾਲ ਅਮਰੀਕਾ ਦੀ ਜਿੰਮੇਵਾਰੀ ਵੀ ਵੱਧ ਗਈ ਹੈ।ਸਾਨੂੰ ਇਹ ਵੀ ਵੇਖਣਾ ਹੈ ਕਿ ਵਿਦਰੋਹੀ ਆਪਣੇ ਆਪ ਨੂੰ ਅਜਿਹੇ ਪ੍ਰਭਾਵੀ ਢੰਗ ਨਾਲ ਸੰਗਠਿਤ ਕਰਕੇ ਇਹ ਸਾਬਿਤ ਕਰੇ ਕਿ ਉਹ ਸਾਰੇ ਦਲਾਂ ਦੀ ਅਗਵਾਈ ਕਰ ਰਹੇ ਹਨ। ਇਹ ਵੀ ਸਿ਼ਚਿਤ ਕਰਨਾ ਹੋਵੇਗਾ ਕਿ ਦੇਸ਼ ਵਿੱਚ ਰਾਜਨੀਤਕ ਪ੍ਰੀਵਰਤਣ ਦੇ ਪ੍ਰਤੀ ਵਚਨਬੱਧਤਾ ਵਿਖਾਵੇ ਅਤੇ ਮਹਿਲਾਵਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦਾ ਸਨਮਾਨ ਕਰੇਂ।’ ਬੇਸ਼ੱਕ ਅਮਰੀਕੀ ਪ੍ਰਸ਼ਾਸਨ ਨੇ ਅਜੇ ਸੀਰੀਆਈ ਵਿਦਰੋਹੀਆਂ ਨੂੰ ਹੱਥਿਆਰ ਦੇਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।
ਰੂਸ ਨੇ ਅਮਰੀਕਾ ਵੱਲੋਂ ਸੀਰੀਆ ਦੇ ਮੁੱਖ ਵਿਰੋਧੀ ਦਲ ਨੂੰ ਮਾਨਤਾ ਦੇਣ ਦੇ ਨਿਰਣੇ ਦੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਹ ਪਹਿਲਾਂ ਦੇ ਕੀਤੇ ਸਮਝੌਤਿਆਂ ਦਾ ਉਲੰਘਣ ਹੈ। ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਨੇ ਕਿਹਾ ਕਿ ਅਮਰੀਕਾ ਦੁਆਰਾ ਅਜਿਹਾ ਕਰਨਾ ਕਈ ਅੰਤਰਰਾਸ਼ਟਰੀ ਸਮਝੌਤਿਆਂ ਦਾ ਉਲੰਘਣ ਹੈ, ਜਿਸ ਵਿੱਚ ਸੀਰੀਆ ਦੇ ਸਾਰੇ ਪੱਖਾਂ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਗਈ ਹੈ।