ਲੁਧਿਆਣਾ: ਪੀ ਏ ਯੂ ਇੰਪਲਾਈਜ਼ ਯੂਨੀਅਨ (ਮਾਨਤਾ ਪ੍ਰਾਪਤ) ਲੁਧਿਆਣਾ ਦਾ ਆਪਣੇ ਸੋਧੇ ਸਕੇਲਾਂ ਦੇ ਬਕਾਏ ਨੂੰ ਲੈਣ ਲਈ ਸੰਘਰਸ਼ (ਲੜੀਵਾਰ ਧਰਨਾ) ਅੱਜ 21ਵੇਂ ਦਿਨ ’ਚ ਪਹੁੰਚ ਗਿਆ ਹੈ। ਅੱਜ ਫਿਰ ਥਾਪਰ ਹਾਲ ਦੇ ਸਾਹਮਣੇ ਸਮੂਹ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੰਜ ਸੇਵਾ ਮੁਕਤ ਸਾਥੀਆਂ ਨੂੰ ਹਾਰ ਪਾ ਕੇ ਧਰਨੇ ਤੇ ਬਿਠਾਇਆ। ਅੱਜ ਇਕ ਹੋਰ ਮੰਗ ਬੜੇ ਜ਼ੋਰ ਨਾਲ ਉਠਾਈ ਗਈ ਕਿ ਪੰਜਾਬ ਸਰਕਾਰ ਵੱਲੋਂ ਖੇਤਰੀ ਖੋਜ ਕੇਂਦਰ ਬਠਿੰਡਾ ਦੀ 256 ਏਕੜ ਜ਼ਮੀਨ ਨਿੱਜੀ ਸੰਸਥਾ ਐਜੂਸਿਟੀ ਨੂੰ ਦਿੱਤਾ ਜਾ ਰਹੀ ਹੈ, ਜਿਸ ਨਾਲ ਪੀ ਏ ਯੂ ਦੀ ਚੱਲ ਰਹੀ ਖੋਜ ਵਿੱਚ ਰੁਕਾਵਟ ਆਵੇਗੀ। ਯੂਨੀਅਨ ਨੇ ਇਸ ਦਾ ਡੱਟਵਾਂ ਵਿਰੋਧ ਕਰਨ ਦਾ ਫੈਸਲਾ ਲਿਆ। ਯਾਦ ਰਹੇ ਕਿ ਪਹਿਲਾਂ ਵੀ ਬਠਿੰਡੇ ਕ੍ਰਿਕਟ ਸਟੇਡੀਅਮ ਲਈ 30 ਏਕੜ ਜ਼ਮੀਨ ਪੀ ਏ ਯੂ ਤੋਂ ਲੈ ਕੇ ਦਿੱਤੀ ਗਈ ਹੈ। ਇਸੇ ਤਰ੍ਹਾਂ ਜ¦ਧਰ ਅਤੇ ਕਪੂਰਥਲਾ ਫਾਰਮ ਵੀ ਪੀ ਏ ਯੂ ਕੋਲੋਂ ਲੈ ਲਏ ਗਏ ਹਨ। ਉਨ੍ਹਾਂ ਦੇ ਬਦਲ ਵਿਚ ਕੁਝ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਇਸ ਗੋਲਡਨ ਜੁਬਲੀ ਵਰ੍ਹੇ ਵਿੱਚ ਬਠਿੰਡੇ ਵਾਲੇ ਫਾਰਮ ਦੀ 256 ਏਕੜ ਜ਼ਮੀਨ ਲੈ ਕੇ ਸਰਕਾਰ ਯੂਨੀਵਰਸਿਟੀ ਨੂੰ ¦ਗੜੀ ਲੂਲੀ ਕਰਨ ਦਾ ਵੱਡਾ ਗੁਨਾਹ ਕਰ ਰਹੀ ਹੈ। ਸਮੁੱਚੇ ਮੁਲਾਜ਼ਮਾਂ ਨੇ ਨਾਅਰੇ ਮਾਰ ਕੇ ਇਸ ਦਾ ਵਿਰੋਧ ਕੀਤਾ।
ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਅੱਜ ਆਪਣੀ ਕੈਬਨਿਟ ਮੀਟਿੰਗ ਵਿੱਚ ਮੁਲਾਜ਼ਮਾਂ ਦੀ ਪੈਨਸ਼ਨ ਦੀ ਕਮਿਊਟੇਸ਼ਨ 40 ਫੀ ਸਦੀ ਤੋਂ 20 ਫੀ ਸਦੀ ਕਰਨ ਦਾ ਏਜੰਡਾ ਲੈ ਕੇ ਗਈ ਹੈ। ਪੀ ਏ ਯੂ ਦੇ ਮੁਲਾਜ਼ਮ ਆਪਣੀ ਯੂਨੀਅਨ ਰਾਹੀਂ ਇਸ ਗੱਲ ਦਾ ਕਰੜਾ ਵਿਰੋਧ ਕਰਦੇ ਹਨ ਅਤੇ ਚੇਤਾਵਨੀ ਦੇਣਾ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਰਲ ਕੇ ਅਜਿਹੇ ਮੁਲਾਜ਼ਮ ਮਾਰੂ ਫੈਸਲਿਆਂ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਡਾ: ਗੁਲਜ਼ਾਰ ਸਿੰਘ ਪੰਧੇਰ ਅਤੇ ਅੱਜ ਪ੍ਰਧਾਨਗੀ ਕਰ ਰਹੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਜੇਕਰ ਉਪਰਕੋਤ ਮੰਗਾਂ ਤੇ ਫੌਰੀ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਧਰਨੇ ਤੇ ਬੈਠੇ ਮੁਲਾਜ਼ਮਾਂ ਨੂੰ ਸਹਿ: ਸਕੱਤਰ ਸ਼੍ਰੀ ਲਾਲ ਬਹਾਰਤ ਯਾਦਵ ਨੇ ਸੰਬੋਧਨ ਰਕਦਿਆਂ ਚੇਤਾਵਨੀ ਦਿੱਤੀ ਕਿ ਮੁਲਾਜ਼ਮ ਮਾਰੂ ਫੈਸਲਿਆਂ ਨੂੰ ਸਹਿਣ ਨਹੀਂ ਕਰਨਗੇ। ਅੱਜ ਧਰਨੇ ਤੇ ਬੈਠਣ ਵਾਲੇ ਪੰਜ ਸੇਵਾ ਮੁਕਤ ਮੁਲਾਜ਼ਮ ਦੇ ਨਾਮ ਇਸ ਤਰ੍ਹਾਂ ਹਨ। ਸ਼੍ਰੀ ਕੁਲਦੀਪ ਸਿੰਘ, ਸ: ਜਸਵੰਤ ਸਿੰਘ, ਸ਼੍ਰੀ ਵੀ ਕੇ ਦੱਤਾ, ਸ਼੍ਰੀ ਹੇਮ ਰਾਜ ਚਾਵਲਾ, ਸ਼੍ਰੀ ਵੀਰਬਲ। ਇਨ੍ਹਾਂ ਤੋਂ ਇਲਾਵਾ ਸ਼੍ਰੀ ਜ਼ਿਲ੍ਹਾ ਰਾਮ ਬਾਂਸਲ ਅਤੇ ਲਾਜਪਤ ਰਾਏ ਸ਼ਰਮਾ ਹੋਰੀਂ ਇਸ ਧਰਨੇ ਵਾਲੇ ਜਥੇ ਦੀ ਅਗਵਾਈ ਕਰ ਰਹੇ ਸਨ। ਸਮੁੱਚੀ ਪੀਏਯੂ ਇੰਪਲਾਈਜ਼ ਯੂਨੀਅਨ ਦੇ ਆਗੂ ਸਾਥੀ ਜਰਨੈਲ ਸਿੰਘ ਵਿੱਤ ਸਕੱਤਰ ਅਤੇ ਪ੍ਰਵੀਨ ਗਰਗ, ਸਹਾਇਕ ਵਿੱਤ ਸਕੱਤਰ, ਗੁਰਪ੍ਰੀਤ ਸਿੰਘ ਢਿੱਲੋਂ, ਗੁਰਮੇਲ ਸਿੰਘ ਤੁੰਗ, ਮਨਮੋਹਣ ਸਿੰਘ, ਕੁਲਦੀਪ ਸਿੰਘ, ਜੈ ਪਾਲ ਸਿੰਘ, ਪ੍ਰਕਾਸ਼ ਸਿੰਘ, ਸਾਥੀ ਹਰਦੇਵ ਘਲੋਟੀ, ਮੋਹਨ ਲਾਲ ਅਤੇ ਜਸਵਿੰਦਰ ਘੋਲੀਆ ਆਦਿ ਨੇ ਵੱਖ ਵੱਖ ਦਫ਼ਤਰਾਂ ਤੋਂ ਜਥੇ ਬਣਾ ਕੇ ਆ ਰਹੇ ਮੁਲਾਜਮਾਂ ਦੀ ਅਗਵਾਈ ਕੀਤੀ। ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਅਤੇ ਆਰਥਿਕ ਮਸਲਿਆਂ ਬਾਰੇ ਸਮਝ ਰੱਖਣ ਵਾਲੇ ਸਾਥੀ ਅੰਮ੍ਰਿਤਪਾਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਉਪਰਕੋਤ ਸਾਰੇ ਸੰਕਟ ਸਰਮਾਏਦਾਰੀ ਪ੍ਰਬੰਧ ਦੇ ਸੰਕਟ ਹਨ। ਸੋ ਇਸ ਪ੍ਰਬੰਧ ਨੂੰ ਸਮਾਜ ਦੇ ਹਿਤ ਵਿਚ ਵਰਤਣ ਨਾਲ ਹੀ ਸਮੁੱਚੇ ਸਮਾਜ ਦਾ ਭਲਾ ਹੋਵੇਗਾ।