ਪੈਰਿਸ, (ਸੁਖਵੀਰ ਸਿੰਘ ਸੰਧੂ)- ਭਾਵੇ ਯੌਰਪ ਵਿੱਚ ਆਏ ਆਰਥਿੱਕ ਮੰਦਵਾੜੇ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਪਿਆ ਹੈ।ਮੰਦੀ ਘੱਟ ਹੋਣ ਅਸਾਰ ਨੇੜੇ ਦੇ ਭਵਿਖ ਵਿੱਚ ਨਜ਼ਰ ਵੀ ਨਹੀ ਆ ਰਹੇ।ਇਸ ਦੇ ਬਾਵਯੂਦ ਵੀ ਫਰਾਂਸ ਦੇ ਟਰਾਸਪੋਰਟ ਮਹਿਕਮੇ ਨੇ ਪੈਰਿਸ ਦੀਆਂ ਬੱਸਾਂ,ਟਰੇਨਾਂ ਅਤੇ ਮੈਟਰੋ ਦਾ ਪਹਿਲੀ ਜਨਵਰੀ 2013 ਤੋਂ ਕਰਾਏ ਵਿੱਚ ਵਾਧਾ ਕਰਨ ਦਾ ਨਿਸਚਾ ਕੀਤਾ ਹੈ।ਇੱਕ ਅੰਦਾਜ਼ੇ ਮੁਤਾਬਕ 1 ਜਨਵਰੀ ਤੋਂ 2.40 ਪ੍ਰਤੀਸ਼ਤ ਤੱਕ ਵਾਧਾ ਹੋ ਜਾਵੇਗਾ।ਮੈਟਰੋ ਦੀਆਂ 10 ਟਿੱਕਟਾਂ ਵਾਲੀ ਕਾਪੀ 12.70 ਐਰੋ ਤੋਂ ਵੱਧ ਕੇ 13.30 ਤੱਕ ਅਤੇ ਪਾਸ 62.90 ਐਰੋ ਤੋਂ ਵੱਧ ਕੇ 65.10 ਤੱਕ ਦਾ ਹੋ ਜਾਵੇਗਾ।