ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਦੀ ਮੈਟਰੋ ਜਿਸ ਨੂੰ (ਆਰ ਈ ਆਰ) ਵੀ ਕਹਿੰਦੇ ਹਨ। ਉਸ ਦੇ ਅੱਗੇ ਧੱਕਾ ਦੇ ਕੇ ਸੁਟਣ ਵਾਲੇ ਆਦਮੀ ਨੂੰ ਅਦਾਲਤ ਨੇ 16 ਸਾਲ ਦੀ ਸਜ਼ਾ ਸੁਣਾਈ ਹੈ।ਕਿਉ ਕਿ ਉਸ ਨੇ ਇੱਕ ਭਾਰਤੀ ਮੂਲ ਦੇ ਆਦਮੀ ਨੂੰ 2 ਅਪ੍ਰੈਲ 2010 ਸਵੇਰੇ 6 ਵਜ਼ੇ ਇਥੋਂ ਦੇ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਗਾਰ ਦੀ ਲਿਉਨ ਤੇ ਧੱਕਾ ਮਾਰ ਕੇ ਲਾਈਨ ਉਪਰ ਸੁੱਟ ਦਿੱਤਾ ਸੀ। ਜਿਸ ਦੀ ਮੌਕੇ ਉਪਰ ਹੀ ਮੌਤ ਹੋ ਗਈ ਸੀ।ਮੁਜ਼ਰਮ ਨੇ ਅਦਾਲਤ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ,ਕਿ ਮੇਰਾ ਉਸ ਨਾਲ ਕੋਈ ਵੈਰ ਵਿਰੋਧ ਨਹੀ ਸੀ।ਮੈਂ ਕਿਸੇ ਹੋਰ ਦੇ ਭੁਲੇਖੇ ਇਸ ਨੂੰ ਧੱਕਾ ਮਾਰਿਆ ਸੀ।ਮਾਨਯੋਗ ਜੱਜ ਨੇ ਉਸ ਨੂੰ 16 ਸਾਲ ਸਲਾਖਾਂ ਪਿਛੇ ਰਹਿਣ ਦਾ ਹੁਕਮ ਸੁਣਾਇਆ ਹੈ।
ਭਾਰਤੀ ਨੂੰ ਮੈਟਰੋ ਅੱਗੇ ਧੱਕਾ ਦੇ ਕੇ ਸੁਟਣ ਵਾਲੇ ਅਰਬੀ ਮੂਲ ਦੇ ਆਦਮੀ ਨੂੰ 16 ਸਾਲ ਦੀ ਕੈਦ
This entry was posted in ਅੰਤਰਰਾਸ਼ਟਰੀ.