ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਭਾਰਤ ਦੀ ਮਹਿਲਾ ਹਾਕੀ ਟੀਮ ਅਤੇ ਨਿਊਜ਼ੀਲੈਂਡ ਮਹਿਲਾ ਹਾਕੀ ਟੀਮ ਦਰਮਿਆਨ ਚੱਲ ਰਹੀ ਛੇ ਟੈਸਟ ਮੈਚਾਂ ਦੀ ਲੜੀ ਅੱਜ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਖਤਮ ਹੋ ਗਈ। ਇਹ ਟੈਸਟ ਲੜੀ ਨਿਊਜ਼ੀਲੈਂਡ ਨੇ ਪੰਜ ਮੈਚ ਜਿੱਤ ਕੇ ਅਤੇ ਇਕ ਬਰਾਬਰ ਰਹਿ ਕੇ ਆਪਣੇ ਨਾਂਅ ਕਰ ਲਈ ਹੈ। ਪਹਿਲੇ ਦੋ ਮੈਚ ਨੇਪੀਅਰ ਸ਼ਹਿਰ ਵਿਖੇ ਹੋਏ ਜੋ ਨਿਊਜ਼ੀਲੈਂਡ ਮਹਿਲਾ ਹਾਕੀ ਟੀਮ ਨੇ 7-2 ਅਤੇ 3-1 ਦੇ ਫਰਕ ਨਾਲ ਜਿੱਤੇ। ਅਗਲੇ ਦੋ ਮੈਚ ਪਾਮਰਸਟਨ ਨਾਰਥ ਵਿਖੇ ਹੋਏ ਜਿਸ ਵਿਚੋਂ ਪਹਿਲਾ ਮੈਚ ਨਿਊਜ਼ੀਲੈਂਡ ਨੇ 3-1 ਨਾਲ ਜਿੱਤਿਆ ਅਤੇ ਦੂਜਾ ਮੈਚ 2-2 ਨਾਲ ਬਰਾਬਰ ਰਿਹਾ। ਪੰਜਵਾਂ ਅਤੇ ਛੇਵਾਂ ਮੈਚ ਵਲਿੰਗਟਨ ਵਿਖੇ ਖੇਡਿਆ ਗਿਆ ਜੋ ਕਿ ਨਿਊਜ਼ੀਲੈਂਡ ਮਹਿਲਾ ਹਾਕੀ ਟੀਮ ਨੇ 4-1 ਅਤੇ 6-5 ਦੇ ਫਰਕ ਨਾਲ ਜਿੱਤ ਕੇ ਭਾਰਤੀ ਕੁੜੀਆਂ ਨੂੰ ਆਪਣੀ ਖੇਡ ਕਲਾ ਮੰਨਣ ਲਈ ਮਜ਼ਬੂਰ ਕੀਤਾ। ਇਸ ਲੜੀ ਦੌਰਾਨ ਦੋਵਾਂ ਟੀਮਾਂ ਦੇ ਵਿਚ ਨਵੀਂਆਂ ਖਿਡਾਰਨਾਂ ਨੂੰ ਮੌਕਾ ਦਿੱਤਾ ਗਿਆ ਸੀ ਤਾਂ ਕਿ ਅਭਿਆਸ ਦੌਰਾਨ ਖੇਡ ਦੀਆਂ ਬਾਰੀਕੀਆਂ ਨੂੰ ਸਮਝਿਆ ਜਾ ਸਕੇ। ਸਾਰੇ ਮੈਚਾਂ ਦੌਰਾਨ ਭਾਰਤੀ ਕੁੜੀਆਂ ਨੇ ਪੂਰੀ ਮਿਹਨਤ ਅਤੇ ਜ਼ੋਰ ਨਾਲ ਖੇਡਿਆ ਜੋ ਕਿ ਸਲਾਹੁਣਯੋਗ ਸੀ।
ਨਿਊਜ਼ੀਲੈਂਡ ਨੇ ਜਿੱਤੀ ਟੈਸਟ ਲੜੀ- ਭਾਰਤੀ ਮਹਿਲਾ ਹਾਕੀ ਟੀਮ ਪੰਜ ਮੈਚਾਂ ’ਚ ਹਾਰੀ ਤੇ ਇਕ ’ਤੇ ਬਰਾਬਰ
This entry was posted in ਖੇਡਾਂ.