ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬੇ-ਏਰੀਆ) ਵੱਲੋ ਬੱਚਿਆਂ ਨੂੰ ਪੰਜਾਬੀ ਸਾਹਿਤ, ਸਭਿਆਚਾਰ, ਵਿਰਸੇ ਅਤੇ ਕਲਾ-ਮੰਚ ਨਾਲ ਜੋੜਨ ਦੇ ਮਨਸੂਬੇ ਨਾਲ ‘ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬਾਲ-ਸਾਹਿਤ ਕਲਾ-ਮੰਚ)’ ਦੀ ਤਕਰੀਬਨ ਇੱਕ ਮਹੀਨਾ ਪਹਿਲਾਂ ਸਥਾਪਨਾ ਕੀਤੀ ਗਈ ਸੀ ਜਿਸ ਦੇ ਮੈਂਬਰਾਂ ਦੀ ਗਿਣਤੀ ਹੁਣ 40 ਤੱਕ ਪਹੁੰਚ ਚੁੱਕੀ ਹੈ। 18 ਸਾਲ ਦੀ ਉਮਰ ਤੋ ਘੱਟ ਕੋਈ ਵੀ ਬੱਚਾ ਇਸ ਦਾ ਮੈਂਬਰ ਬਣ ਸਕਦਾ ਹੈ। ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬਾਲ-ਸਾਹਿਤ ਅਤੇ ਕਲਾ-ਮੰਚ) ਦੇ ਇਹ ਹੋਣਹਾਰ ਬਾਲ 22 ਦਸੰਬਰ 2012 ਨੂੰ ਗੁਰਦਵਾਰਾ ਸੈਨਹੋਜ਼ੇ ਦੇ ਪੁਰਾਣੇ ਲੰਗਰ ਹਾਲ ਵਿੱਚ ਇੱਕ ਰੂਪਕ ‘ਨਿੱਕੀਆਂ ਜਿੰਦਾਂ ਵੱਡਾ ਸਾਕਾ” (ਸਾਕਾ ਸਰਹਿੰਦ) ਖੇਡ ਕੇ ਇੱਕ ਇਤੀਹਾਸ ਸਿਰਜਣਗੇ । ਹਰ ਪੰਜਾਬੀ ਨੂੰ ਖ਼ਾਸ ਕਰਕੇ ਬੇ-ਏਰੀਏ ਵਿੱਚ ਵੱਸਦੇ ਪੰਜਾਬੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸੰਬਧਿਤ ਇਸ ਰੂਪਕ ਨੂੰ ਵੇਖਣ ਅਤੇ ਇਨ੍ਹਾਂ ਬੱਚਿਆਂ ਦੀ ਹੌਸਲਾ ਅਫ਼ਜਾਈ ਕਰਨ ਲਈ ਜ਼ਰੂਰ ਪਹੁੰਚਣ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਤਿਹਗੜ ਸਾਹਿਬ ਦੀ ਧਰਤੀ ਨਾਲ ਸਬੰਧਿਤ ਸੰਗਤਾਂ ਵੱਲੋ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਗੁਰੂਘਰ ਸੈਨਹੋਜ਼ੇ ਵਿਖੇ ਬੜੀ ਧੂੰਮ-ਧਾਮ ਨਾਲ ਮਨਾਇਆ ਜਾ ਰਿਹਾ ਹੈ । ਸਭਾ ਨੂੰ ਇਸ ਪ੍ਰੋਗਰਾਮ ਸਬੰਧੀ ਫਤਿਹਗੜ ਸਾਹਿਬ ਦੀਆਂ ਸੰਗਤਾਂ ਅਤੇ ਗੁਰੂਘਰ ਸੈਨਹੋਜ਼ੇ ਦੇ ਪ੍ਰਬੰਧਕਾਂ ਵੱਲੋ ਵੀ ਭਰਪੂਰ ਸਹਿਯੋਗ ਦੇਣ ਦਾ ਭੋਰੋਸਾ ਦਵਾਇਆ ਗਿਆ ਹੈ । ਸਭਾ ਇਨ੍ਹਾਂ ਦਾ ਧੰਨਵਾਦ ਕਰਦੀ ਹੈ ਅਤੇ ਉਮੀਦ ਕਰਦੀ ਹੈ ਕਿ ਹੋਰ ਵੀ ਸਹਿਯੋਗੀ ਸੰਸਥਾਵਾਂ ਅਤੇ ਜੱਥੇਬੰਦੀਆਂ ਇਸ ਕਾਰਜ਼ ਨੂੰ ਨੇਪਰੇ ਚਾੜ੍ਹਨ ਵਿੱਚ ਸਭਾ ਨੂੰ ਸਹਿਯੋਗ ਦੇਣਗੀਆਂ ।
ਇਸ ਰੂਪਕ ਅਤੇ ਆਉਣ ਵਾਲੇ ਸਮੇ ਵਿੱਚ ਪੇਸ਼ ਕੀਤੇ ਜਾਣ ਵਾਲੇ ਰੂਪਕਾਂ ਲਈ ਹੋਰ ਵੀ ਬਾਲ-ਕਲਾਕਾਰਾਂ ਦੀ ਜ਼ਰੂਰਤ ਹੈ । ਸ਼ੋਕ ਰੱਖਣ ਵਾਲੇ ਮਾਪੇ ਅਤੇ ਬੱਚਿਆਂ ਨੂੰ ਬੇਨਤੀ ਹੈ ਕਿ ਉਹ ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਇਨ੍ਹਾਂ ਵਿੱਚੋ ਕਿਸੇ ਵੀ ਟੈਲੀਫ਼ੋਨ ਤੇ ਗੱਲ ਕਰ ਸਕਦੇ ਹਨ । ਕੁਲਦੀਪ ਸਿੰਘ ਢੀਂਡਸਾ (510 676 4440), ਪ੍ਰਮਿੰਦਰ ਸਿੰਘ ਪ੍ਰਵਾਨਾ (510 415 9377), ਡਾ. ਗੁਰਮੀਤ ਸਿੰਘ ਬਰਸਾਲ ( 408 209 7072).