ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਸਾਲਾਨਾ ਕਨਵੋਕੇਸ਼ਨ ਵਿੱਚ ਅੱਜ ਉੱਘੇ ਵਿਗਿਆਨੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ: ਗੁਰਚਰਨ ਸਿੰਘ ਕਾਲਕਟ ਨੂੰ ਡਾਕਟਰ ਆਫ ਸਾਇੰਸ ਦੀ ਆਨਰੇਰੀ ਡਿਗਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਪ੍ਰਦਾਨ ਕੀਤੀ। ਡਾ: ਕਾਲਕਟ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਅਗਵਾਈ ਹੇਠ ਭਾਰਤ ਅੰਦਰ ਆਏ ਹਰੇ ਇਨਕਲਾਬ ਵੇਲੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀ ਸਨ ਅਤੇ ਵਿਗਿਆਨੀਆਂ ਨੂੰ ਰਾਜ ਸਰਕਾਰ ਵੱਲੋਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਤਾਲਮੇਲ ਅਧਿਕਾਰੀ ਸਨ। ਮਗਰੋਂ ਆਪ ਭਾਰਤ ਸਰਕਾਰ ਦੇ ਖੇਤੀਬਾੜੀ ਕਮਿਸ਼ਨਰ ਅਤੇ ਵਿਸ਼ਵ ਖੁਰਾਕ ਸੰਸਥਾ ਵਿੱਚ ਵੀ ਉੱਚ ਅਧਿਕਾਰੀ ਵਜੋਂ ਸੇਵਾ ਨਿਭਾਉਂਦੇ ਰਹੇ।
ਇਸ ਮੌਕੇ ਯੂਨੀਵਰਸਿਟੀ ਦੇ ਪੂਰਬਲੇ ਵਾਈਸ ਚਾਂਸਲਰ ਸਾਹਿਬਾਨ ਡਾ:ਖੇਮ ਸਿੰਘ ਗਿੱਲ, ਡਾ: ਗੁਰਚਰਨ ਸਿੰਘ ਕਾਲਕਟ, ਡਾ: ਕਿਰਪਾਲ ਸਿੰਘ ਔਲਖ ਅਤੇ ਡਾ: ਮਨਜੀਤ ਸਿੰਘ ਕੰਗ ਵੱਲੋਂ ਇਸ ਯੂਨੀਵਰਸਿਟੀ ਨੂੰ ਦਿੱਤੀ ਯੋਗ ਅਗਵਾਈ ਅਤੇ ਵਿਕਾਸ ਮਾਰਗ ਦੀਆਂ ਪ੍ਰਾਪਤੀਆਂ ਲਈ ਸ਼ਲਾਘਾ ਪੱਤਰ ਮੁੱਖ ਮਹਿਮਾਨ ਡਾ: ਅਭੀਜੀਤ ਸੇਨ ਨੇ ਪ੍ਰਦਾਨ ਕੀਤੇ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ 392 ਵਿਦਿਆਰਥੀਆਂ ਨੂੰ ਪੀ ਐਚ ਡੀ, ਐਮ ਐਸ ਸੀ, ਐੱਮ ਟੈੱਕ, ਐਮ ਬੀ ਏ, ਐਮ ਬੀ ਏ (ਐਗਰੀ. ਬਿਜਨਸ), ਐਮ ਸੀ ਏ ਅਤੇ ਮਾਸਟਰ ਆਫ ਜਰਨਲਿਜ਼ਮ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ। ਇਸ ਮੌਕੇ ਮੁੱਖ ਮਹਿਮਾਨ ਡਾ: ਅਭੀਜੀਤ ਸੇਨ ਨੇ ਸਾਲ 2011-12 ਲਈ ਸ: ਕਰਤਾਰ ਸਿੰਘ ਕਾਹਲੋਂ ਗੋਲਡ ਮੈਡਲ ਨਾਲ ਸਰਵੋਤਮ ਵਿਦਿਆਰਥੀ (ਐਮ ਐਸ ਸੀ ਖੇਤੀਬਾੜੀ) ਵਜੋਂ ਨਵਪ੍ਰੀਤ ਕੁਮਾਰ, ਐਮ ਬੀ ਏ ਦੀ ਸਭ ਤੋਂ ਵੱਧ ਅੰਕ ਹਾਸਿਲ ਕਰਨ ਵਾਲੀ ਵਿਦਿਆਰਥਣ ਕਣਿਕਾ ਨੂੰ ਲਾਲਾ ਸ਼੍ਰੀ ਰਾਮ ਜੀ ਮੈਡਲ, ਐਮ ਐਸ ਸੀ ਫ਼ਲ ਵਿਗਿਆਨ ਵਿੱਚ ਸਰਵੋਤਮ ਅੰਕ ਲੈਣ ਵਾਲੀ ਮਧੂ ਕੁਮਾਰੀ ਨੂੰ ਸਰਦਾਰ ਬਹਾਦਰ ਲਾਲ ਸਿੰਘ ਮੈਡਲ, ਐਮ ਐਸ ਸੀ ਫ਼ਸਲ ਵਿਗਿਆਨ ਵਿੱਚ ਸਰਵੋਤਮ ਅੰਕ ਲੈਣ ਲਈ ਮਨਪ੍ਰੀਤ ਜੈਦਕਾ ਨੂੰ ਡਾ: ਗੁਰਬਖਸ਼ ਸਿੰਘ ਗਿੱਲ ਮੈਡਲ, ਐਮ ਐਸ ਸੀ ਭੋਜਨ ਟੈਕਨਾਲੋਜੀ ਵਿੱਚ ਵਧੇਰੇ ਅੰਕ ਲੈਣ ਵਾਲੀ ਵਿਦਿਆਰਥਣ ਸਵਾਤੀ ਕਪੂਰ ਨੂੰ ਡਾ: ਕੇ ਕਿਰਪਾਲ ਸਿੰਘ ਗੋਲਡ ਮੈਡਲ, ਪਲਾਂਟ ਬ੍ਰੀਡਿੰਗ ਐਮ ਐਸ ਸੀ ਵਿੱਚ ਸਰਵੋਤਮ ਅੰਕ ਲੈਣ ਲਈ ਰੁਪਿੰਦਰਪਾਲ ਸਿੰਘ ਨੂੰ ਸ: ਇਕਬਾਲ ਸਿੰਘ ਢਿੱਲੋਂ ਮੈਡਲ, ਕੀਟ ਵਿਗਿਆਨ ਐਮ ਐਸ ਸੀ ਵਿੱਚ ਸਰਵੋਤਮ ਅੰਕ ਲੈਣ ਵਾਲੀ ਰਮਨਪ੍ਰੀਤ ਕੌਰ ਨੂੰ ਡਾ: ਸਰਦਾਰ ਸਿੰਘ ਮੈਡਲ, ਭੂਮੀ ਵਿਗਿਆਨੀ ਐਮ ਐਸ ਸੀ ਵਿੱਚ ਸਰਵੋਤਮ ਅੰਕ ਲੈਣ ਵਾਲੇ ਜਿਬਨ ਚੰਦਰ ਨਾਥ ਨੂੰ ਡਾ: ਨਰਿੰਦਰ ਸਿੰਘ ਰੰਧਾਵਾ ਮੈਡਲ, ਸਬਜ਼ੀਆਂ ਨਾਲ ਸਬੰਧਿਤ ਵਿਸ਼ੇ ਤੇ ਐਮ ਐਸ ਸੀ ਕਰਨ ਵਾਲੇ ਜਸਕੰਵਲ ਸਿੰਘ ਨੂੰ ਡਾ: ਬੀ ਆਰ ਸ਼ਰਮਾ ਮੈਡਲ, ਬਾਇਓ ਕਮਿਸਨਰੀ ਐਮ ਐਸ ਸੀ ਵਿੱਚ ਸਰਵੋਤਮ ਅੰਕ ਲੈਣ ਵਾਲੀ ਹਿਨਾ ਮਲਹੋਤਰਾ ਨੂੰ ਡਾ: ਜੀ ਐਸ ਸਿੱਧੂ ਮੈਡਲ, ਮਾਈਕਰੋਬਾਇਲੋਜੀ ਐਮ ਐਸ ਸੀ ਵਿਚ ਸਰਵੋਤਮ ਅੰਕ ਲੈਣ ਵਾਲੀ ਕੁਮਾਰੀ ਪੂਜਾ ਨੂੰ ਸ਼੍ਰੀ ਪੂਰਨ ਅਨੰਦ ਅਧਲੱਖਾ ਮੈਡਲ, ਐਮ ਐਸ ਸੀ ਕੀਟ ਵਿਗਿਆਨ ਵਿੱਚ ਸਰਵੋਤਮ ਅੰਕ ਲੈਣ ਵਾਲੇ ਅਭੀਜੀਤ ਕਾਰ ਨੂੰ ਡਾ: ਗੁਰਮੇਲ ਸਿੰਘ ਧਾਲੀਵਾਲ ਮੈਡਲ, ਬਾਇਓ ਟੈਕਨਾਲੋਜੀ ਵਿੱਚ ਸਰਵੋਤਮ ਅੰਕ ਲੈਣ ਵਾਲੀ ਵਿਦਿਆਰਥਣ ਬਲਜਿੰਦਰ ਕੌਰ ਨੂੰ ਡਾ:ਮਨਜੀਤ ਸਿੰਘ ਕੰਗ ਮੈਡਲ, ਸਰਵਪੱਖੀ ਸਰਵੋਤਮ ਗਰੈਜੂਏਟ ਐਲਾਨੇ ਜਾਣ ਲਈ ਜਸਕੀਰਤ ਕੌਰ ਵਿਰਕ ਨੂੰ ਡਾ: ਪੀ ਐਨ ਥਾਪਰ ਗੋਲਡ ਮੈਡਲ-2012 ਅਤੇ ਵਧੀਆ ਲੇਖ ਲਿਖਣ ਲਈ ਕੁਮਾਰੀ ਨਿਸ਼ੀ ਨੂੰ ਡਾ: ਐਮ ਐਸ ਰੰਧਾਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਮਾਨਯੋਗ ਮੁੱਖ ਮਹਿਮਾਨ ਸ਼੍ਰੀ ਅਭੀਜੀਤ ਸੇਨ ਨੇ ਇਸ ਮੌਕੇ ਯੂਨੀਵਰਸਿਟੀ ਦੀ ਸੀਨੀਅਰ ਸਬਜ਼ੀ ਵਿਗਿਆਨੀ ਡਾ: ਅਜਮੇਰ ਸਿੰਘ ਢੱਟ ਨੂੰ ਸਾਲ 2010-11 ਲਈ ਸ਼੍ਰੀ ਹੰਸ ਰਾਜ ਪਾਹਵਾ ਯਾਦਗਾਰੀ ਐਵਾਰਡ ਭੇਂਟ ਕੀਤਾ। ਇਸ ਐਵਾਰਡ ਵਿੱਚ ਸ਼ਲਾਘਾ ਪੱਤਰ ਤੋਂ ਇਲਾਵਾ 25 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਵੀ ਸ਼ਾਮਿਲ ਹੈ। ਡਾ: ਸੇਨ ਨੇ ਸੀਨੀਅਰ ਬਾਗਬਾਨੀ ਵਿਗਿਆਨੀ ਡਾ: ਹ.ਸ. ਧਾਲੀਵਾਲ ਨੂੰ ਸ਼੍ਰੀ ਹਰਪਾਲ ਕੌਰ ਮੈਮੋਰੀਅਲ ਐਵਾਰਡ 2011, ਸੀਨੀਅਰ ਸਬਜ਼ੀ ਵਿਗਿਆਨੀ ਡਾ: ਮੇਜਰ ਸਿੰਘ ਧਾਲੀਵਾਲ ਨੂੰ ਸਾਲ 2010-11 ਲਈ ਸ਼ਲਾਘਾ ਪੱਤਰ, ਸੀਨੀਅਰ ਭੂਮੀ ਵਿਗਿਆਨੀ ਡਾ: ਸੁਰਿੰਦਰ ਸਿੰਘ ਕੁਕਲ ਨੂੰ ਸਾਲ 2011-12 ਲਈ ਮੈਰਿਟ ਸਰਟੀਫਿਕੇਟ, ਡਾ: ਜੋਗਿੰਦਰ ਸਿੰਘ ਬਰਾੜ ਸੀਨੀਅਰ ਵਿਗਿਆਨੀ ਫਰੀਦਕੋਟ ਨੂੰ ਸਰਵੋਤਮ ਆਊਟ ਸਟੇਸ਼ਨ ਵਿਗਿਆਨੀ ਐਵਾਰਡ, ਪਸਾਰ ਸਿੱਖਿਆ ਦੀ ਪ੍ਰੋਫੈਸਰ ਡਾ: ਟੀ ਕੇ ਗਿੱਲ ਨੂੰ ਡਾ: ਮਹਿੰਦਰ ਸਿੰਘ ਰੰਧਾਵਾ ਸਰਵੋਤਮ ਪੁਸਤਕ ਐਵਾਰਡ, ਫ਼ਸਲ ਵਿਗਿਆਨ ਵਿਭਾਗ ਦੇ ਸੀਨੀਅਰ ਪਸਾਰ ਮਾਹਿਰ ਡਾ: ਸੁਰਜੀਤ ਸਿੰਘ (ਝਾਂਡੇ) ਨੂੰ ਸਰਵੋਤਮ ਪਸਾਰ ਮਾਹਿਰ ਵਜੋਂ ਡਾ: ਸਤਵੰਤ ਕੌਰ ਮੈਮੋਰੀਅਲ ਐਵਾਰਡ, ਪਸਾਰ ਸਿੱਖਿਆ ਵਿਭਾਗ ਦੀ ਮੁਖੀ ਡਾ: ਰਵਿੰਦਰ ਕੌਰ ਧਾਲੀਵਾਲ ਨੂੰ ਸਰਵੋਤਮ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਮ ਐਸ ਸੀ ਵਿਦਿਆਰਥੀ ਮਿਸ ਸ਼ਾਲਿਨੀ ਅਗਨੀਹੋਤਰੀ ਨੂੰ ਸਰਵੋਤਮ ਲੇਖ ਲਿਖਣ ਅਤੇ ਭਾਸ਼ਣ ਲਈ ਡਾ: ਸੁਖਦੇਵ ਸਿੰਘ ਪੁਰਸਕਾਰ 2011-12 ਲਈ ਸਨਮਾਨਿਤ ਕੀਤਾ ਗਿਆ