ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਵੀਰਭੱਦਰ ਸਿੰਘ ਰਾਜ ਦੇ ਅਜਿਹੇ ਕਦਾਵਰ ਨੇਤਾ ਹਨ, ਜਿਨ੍ਹਾਂ ਤੇ ਨਾਂ ਤਾਂ ਭ੍ਰਿਸ਼ਟਾਚਾਰ ਦੇ ਆਰੋਪਾਂ ਦਾ ਅਸਰ ਹੋਇਆ ਅਤੇ ਨਾਂ ਹੀ ਕਾਂਗਰਸ ਦੇ ਆਪਸੀ ਮੱਤਭੇਦਾਂ ਦਾ ਨੁਕਸਾਨ ਹੋਇਆ। ਵੀਰਭੱਦਰ ਨੇ ਹਿਮਾਚਲ ਵਿੱਚ ਫਿਰ ਤੋਂ ਕਾਂਗਰਸ ਨੂੰ ਸੱਤਾ ਵਿੱਚ ਲਿਆਂਦਾ ਹੈ।ਉਹ 6ਵੀਂ ਵਾਰ ਰਾਜ ਦੇ ਮੁੱਖਮੰਤਰੀ ਬਣ ਕੇ ਰੀਕਾਰਡ ਸਥਾਪਿਤ ਕਰ ਸਕਦੇ ਹਨ।
ਸਾਬਕਾ ਮੁੱਖਮੰਤਰੀ ਆਪਣੇ ਜੀਵਨ ਕਾਲ ਵਿੱਚ 7 ਵਾਰ ਵਿਧਾਇਕ, 5 ਵਾਰ ਸੰਸਦ ਮੈਂਬਰ ਅਤੇ ਪੰਜ ਵਾਰ ਹੀ ਮੁੱਖਮੰਤਰੀ ਰਹਿ ਚੁੱਕੇ ਹਨ।ਉਹ ਚਾਰ ਵਾਰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਵੀ ਰਹਿ ਚੁੱਕੇ ਹਨ। ਹਿਮਾਚਲ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਹੀ ਇਹ ਫੈਸਲਾ ਕਰੇਗੀ ਕਿ ਅਗਲਾ ਮੁੱਖਮੰਤਰੀ ਕੌਣ ਹੋਵੇਗਾ।