ਫਤਹਿਗੜ੍ਹ ਸਾਹਿਬ – “ਸਿਆਸੀ ਤਾਕਤ ਦਾ ਪੰਜਾਬ ਸਰਕਾਰ ਰਾਹੀ ਅਤੇ ਧਾਰਮਿਕ ਤਾਕਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਗੈਰ ਸਮਾਜਿਕ ਅਤੇ ਗੈਰ ਇਖ਼ਲਾਕੀ ਬਿਰਤੀਆਂ ਵਾਲੇ ਲੋਕਾਂ ਵੱਲੋ ਕੀਤੇ ਜਾ ਰਹੇ ਸਿੱਖ ਵਿਰੋਧੀ ਅਮਲਾਂ ਦਾ ਖਾਤਮਾਂ ਕਰਨ ਲਈ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਹੀ ਮਾਈਨਿਆਂ ਵਿਚ ਸ਼ਰਧਾਂ ਦੇ ਫੁੱਲ ਭੇਟ ਕਰਨ ਅਤੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਪੰਥ ਦਾ ਡੂੰਘਾਂ ਦਰਦ ਰੱਖਣ ਅਤੇ ਖ਼ਾਲਿਸਤਾਨ ਦੀ ਸੋਚ ਉਤੇ ਪਹਿਰਾ ਦੇਣ ਵਾਲੀਆਂ ਪੰਥਕ ਜਥੇਬੰਦੀਆਂ ਅਤੇ ਆਗੂਆਂ ਨੂੰ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 26 ਦਸੰਬਰ ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਣ ਵਾਲੀ ਸ਼ਹੀਦੀ ਕਾਨਫਰੰਸ ਵਿਚ ਸਤਿਕਾਰ ਸਾਹਿਤ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ । ਤਾ ਕਿ ਸਮੂਹਿਕ ਜਥੇਬੰਦੀਆਂ ਇਕ ਤਾਕਤ ਹੋਕੇ ਪੰਜਾਬ ਦੀ ਬਾਦਲ-ਭਾਜਪਾ ਹਕੂਮਤ ਦੀ ਸਰਪ੍ਰਸਤੀ ਹੇਠ ਬਦਮਾਸ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਗੈਰ ਸਮਾਜਿਕ ਕਾਰਵਾਈਆਂ ਅਤੇ ਸੈਟਰ ਦੀ ਯੂਪੀਏ ਹਕੂਮਤ ਦੇ ਜ਼ਬਰ-ਜੁਲਮਾਂ ਵਿਰੁੱਧ ਦ੍ਰਿੜਤਾਂ ਨਾਲ ਫੈਸਲਾ ਲੈਕੇ ਸੰਘਰਸ਼ ਕਰ ਸਕੀਏ ਅਤੇ ਕੌਮ ਦੀ ਮੰਝਧਾਰ ਵਿਚ ਡਿੱਕ-ਡੋਲੇ ਖਾਦੀ ਬੇੜੀ ਨੂੰ ਕਿਨਾਰੇ ਤੇ ਲਗਾਇਆ ਜਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀਆਂ ਪੰਥਕ ਜਥੇਬੰਦੀਆਂ ਜਿਨ੍ਹਾਂ ਵਿਚ ਵਿਸੇਸ਼ ਤੌਰ ਤੇ ਪੰਚ ਪ੍ਰਧਾਨੀ, ਦਲ ਖ਼ਾਲਸਾ, ਖ਼ਾਲਸਾ ਐਕਸਨ ਕਮੇਟੀ, ਸ਼੍ਰੌਮਣੀ ਅਕਾਲੀ ਦਲ ਸਵਤੰਤਰ, ਸਤਿਕਾਰਯੋਗ ਬਾਬਾ ਬਲਜੀਤ ਸਿੰਘ ਦਾਦੂਵਾਲ, ਸ. ਐਚ.ਐਸ. ਧਾਮੀ, ਭਾਈ ਮੋਹਕਮ ਸਿੰਘ, ਸ. ਹਰਪਾਲ ਸਿੰਘ ਚੀਮਾਂ, ਸ. ਪਰਮਜੀਤ ਸਿੰਘ ਸਹੋਲੀ, ਸ. ਅਮਰੀਕ ਸਿੰਘ ਅਜਨਾਲਾ ਅਤੇ ਹੋਰ ਪੰਥਕ ਜਥੇਬੰਦੀਆਂ ਅਤੇ ਆਗੂ ਜੋ ਕਿਸੇ ਵੀ ਵਜ਼੍ਹਾ ਕਾਰਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਅਲਵਿਦਾ ਕਹਿਕੇ ਚਲੇ ਗਏ ਸਨ, ਜਿਨ੍ਹਾਂ ਦੀ ਸੋਚ ਅੱਜ ਵੀ ਖ਼ਾਲਿਸਤਾਨ ਦੇ ਮਿਸਨ ‘ਤੇ ਕੇਦਰਿਤ ਹੈ, ਉਹਨਾਂ ਨੂੰ ਵੀ ਸਤਿਕਾਰ ਸਾਹਿਤ 26 ਦਸੰਬਰ ਨੂੰ ਸ਼ਹੀਦੀ ਅਸਥਾਂਨ ਉਤੇ ਵਾਪਿਸ ਆਉਣ ਦਾ ਸਤਿਕਾਰ ਸਾਹਿਤ ਸੱਦਾ ਦਿੰਂਦੇ ਹੋਏ ਸ. ਮਾਨ ਨੇ ਪ੍ਰਗਟ ਕੀਤੇ । ਇਨ੍ਹਾਂ ਪੰਥਕ ਜਥੇਬੰਦੀਆਂ ਅਤੇ ਆਗੂਆਂ ਨੂੰ ਸਤਿਕਾਰ ਸਾਹਿਤ ਸੱਦਾ ਦੇਣ ਲਈ ਸ. ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਜਿੰਮੇਵਾਰੀ ਸੋਪੀ ਗਈ ਹੈ, ਜੋ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ । ਉਹਨਾਂ ਸਿੱਖ ਇਤਿਹਾਸ ਵੱਲ ਇਸ਼ਾਰਾਂ ਕਰਦੇ ਹੋਏ ਕਿਹਾ ਕਿ ਜਦੋ ਸਿੱਖ ਮਿਸਲਾਂ ਬੀਤੇ ਸਮੇਂ ਵਿਚ ਆਪਸ ਵਿਚ ਵੀ ਬੇਸ਼ੱਕ ਲੜਦੀਆਂ ਰਹਿੰਦੀਆਂ ਸਨ, ਲੇਕਿਨ ਜਦੋ ਬਾਹਰੀ ਦੁਸ਼ਮਨ ਖ਼ਾਲਸਾ ਪੰਥ ਉਤੇ ਹਮਲਾ ਕਰਦਾ ਸੀ ਤਾ ਇਹ ਸਿੱਖ ਮਿਸਲਾਂ ਝੱਟ ਇਕੱਤਰ ਹੋਕੇ ਦੁਸ਼ਮਣ ਨੂੰ ਚੁਣੌਤੀ ਦੇਣ ਲਈ ਇਕ ਕੰਧ ਬਣਕੇ ਖੜ੍ਹ ਜਾਂਦੀਆਂ ਸਨ ਅਤੇ ਦੁਸ਼ਮਣ ਦੇ ਦੰਦ ਖੱਟੇ ਕਰਕੇ ਹੀ ਦਮ ਲੈਦੀਆਂ ਸਨ । ਅੱਜ ਵੀ ਦੁਸ਼ਮਣ ਦੇ ਰੂਪ ਵਿਚ ਬੀਜੇਪੀ, ਕਾਂਗਰਸ, ਆਰ.ਐਸ.ਐਸ, ਵਿਸ਼ਵ ਹਿੰਦੂ ਪਰਿਸ਼ਦ, ਸਿਵ ਸੈਨਾ, ਬਜਰੰਗ ਦਲ ਆਦਿ ਹਿੰਦੂਤਵ ਫਿਰਕੂ ਸੰਗਠਨ, ਸ. ਬਾਦਲ ਰਾਹੀ ਅਤੇ ਸਿਰਸੇਵਾਲੇ, ਆਸੂਤੋਸੀਏ, ਭਨਿਆਰੇਵਾਲੇ, ਅਜੋਕੀ ਟਕਸਾਲ ਦੇ ਸ੍ਰੀ ਹਰਨਾਮ ਸਿੰਘ ਧੁੰਮਾਂ, ਅਖੋਤੀ ਸੰਤ ਸਮਾਜ, ਜਸਵੀਰ ਸਿੰਘ ਰੋਡੇ ਆਦਿ ਅਖੋਤੀ ਬਾਬਿਆਂ ਅਤੇ ਡੇਰੇਦਾਰਾਂ ਨੇ ਚੁਫੇਰਿਓ ਖ਼ਾਲਸਾ ਪੰਥ ਉਤੇ ਹਮਲਾ ਕੀਤਾ ਹੋਇਆ ਹੈ । ਅਜਿਹੇ ਸਮੇਂ ਪੰਥਕ ਵਿਚਾਰਾਂ ਦੇ ਧਾਰਨੀ ਸੰਗਠਨਾਂ ਅਤੇ ਆਗੂਆਂ ਨੂੰ “ਕੌਮੀ ਮੁਫਾਦਾਂ” ਲਈ ਅਤੇ ਖ਼ਾਲਿਸਤਾਨ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਨਿੱਜੀਆਂ ਗਰਜ਼ਾਂ ਅਤੇ ਸੋਚਾਂ ਤੋ ਉਪਰ ਉੱਠਕੇ ਇਕੱਤਰ ਹੋਕੇ ਦੁਸ਼ਮਣ ਨਾਲ ਲੋਹਾ ਲੈਣ ਦੀ ਸਮਾਂ ਪੁਕਾਰ ਕਰ ਰਿਹਾ ਹੈ । ਇਸ ਲਈ ਅਜਿਹੇ ਪੰਥਕ ਦਰਦੀਆਂ ਅਤੇ ਆਗੂਆਂ ਦਾ ਇਹ ਪਰਮ-ਧਰਮ ਫਰਜ ਹੈ ਕਿ ਉਹ 26 ਦਸੰਬਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਸਥਾਂਨ ਤੇ ਹੋਣ ਵਾਲੀ ਖ਼ਾਲਿਸਤਾਨੀ ਕਾਨਫਰੰਸ ਵਿਚ ਪਹੁੰਚਕੇ ਕੌਮ ਨੂੰ ਅਗਵਾਈ ਵੀ ਦੇਣ ਅਤੇ ਪੰਥ ਦਰਦੀਆਂ ਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਨ ਦਾ ਮਾਹੌਲ ਵੀ ਸਿਰਜਣ ।