ਪੇਚਿੰਗ- ਚੀਨ ਨੇ ਪੇਚਿੰਗ ਅਤੇ ਗੁਆਂਗਝਾਊ ਸ਼ਹਿਰਾਂ ਵਿੱਚਕਾਰ ਸੱਭ ਤੋਂ ਲੰਬੀ ਦੂਰੀ ਦੀ ਹਾਈ ਸਪੀਡ ਟਰੇਨ ਦਾ ਐਤਵਾਰ ਨੂੰ ਸਫਲਤਾ ਪੂਰਵਕ ਟੈਸਟ ਕੀਤਾ ਗਿਆ ਹੈ। ਚੀਨ ਵਿੱਚ ਇਸ 2,298 ਕਿਲੋਮੀਟਰ ਲੰਬੀ ਲਾਈਨ ਦੀ ਸ਼ੁਰੂਆਤ 26 ਦਸੰਬਰ ਤੋਂ ਹੋਣ ਵਾਲੀ ਹੈ।
ਹਾਈ ਸਪੀਡ ਟਰੇਨ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜੀ ਅਤੇ ਪੇਚਿੰਗ ਅਤੇ ਝੇਨਝਾਊ ਦੇ ਵਿੱਚਕਾਰ 693 ਕਿਲੋਮੀਟਰ ਦੀ ਦੂਰੀ ਸਿਰਫ਼ ਢਾਈ ਘੰਟੇ ਵਿੱਚ ਪੂਰੀ ਕੀਤੀ। ਇਸ ਟਰੇਨ ਵਿੱਚ ਯਾਤਰਾ ਕਰਨ ਵਾਲੇ ਰੇਲ ਵਿਭਾਗ ਦੇ ਅਧਿਕਾਰੀ ਝੋਊ ਲੀ ਨੇ ਕਿਹਾ ਕਿ ਉਹ ਰੇਲਵੇ ਦੀ ਇਸ ਉਪਲੱਭਦੀ ਤੋਂ ਉਤਸਾਹਿਤ ਹਨ।ਉਨ੍ਹਾਂ ਨੇ ਕਿਹਾ ਕਿ ਅਸੀਂ ਉਪਕਰਣਾਂ ਤੇ ਨਜ਼ਰ ਰੱਖਾਂਗੇ ਅਤੇ ਕਿਸੇ ਵੀ ਪਰਕਾਰ ਦੇ ਜੋਖਿਮ ਸਬੰਧੀ ਤਤਕਾਲ ਸੂਚਨਾ ਦੇਵਾਂਗੇ। ਇਸ ਟਰੇਨ ਸਬੰਧੀ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਅਨੁਸਾਰ ਪੇਚਿੰਗ- ਗੁਆਂਗਝਾਊ ਦੇ ਵਿੱਚਕਾਰ ਇਸੇ ਮਹੀਨੇ ਦੀ 26 ਤਾਰੀਖ ਨੂੰ ਸ਼ੁਰੂਆਤ ਹੋਵੇਗੀ ਅਤੇ ਇਸ ਨਾਲ ਯਾਤਰਾ ਦਾ ਸਮਾਂ 20 ਘੰਟੇ ਤੋਂ ਘੱਟ ਕੇ 8 ਘੰਟੇ ਤੇ ਆ ਜਾਵੇਗਾ।