ਬੀਤੇ ਦਿਨੀ ਸਭਾ ਵੱਲੋ ਸ. ਚਰਨ ਸਿੰਘ ਸਿੰਧਰਾ ਦੇ ਨਿਰਦੇਸ਼ਨ ਹੇਠ ਰੂਪਕ ‘ਨਿੱਕੀਆਂ ਜਿੰਦਾਂ ਵੱਡਾ ਸਾਕਾ- ਸਾਕਾ ਸਰਹਿੰਦ ਦੀ ਪਹਿਲੀ ਪੇਸ਼ਕਾਰੀ ਗੁਰਦਵਾਰਾ ਸਾਹਿਬ ਸੈਨਹੋਜ਼ੇ ਵਿੱਖੇ ਭਾਰੀ ਸਫ਼ਲਤਾ ਨਾਲ ਸੰਪਨ ਹੋਈ। ਰੋਸ਼ਨੀ ਅਤੇ ਅਵਾਜ਼ ਦੇ ਮਾਧੀਅਮ ਨਾਲ ਖੇਡੇ ਗਏ ਇਸ ਰੂਪਕ ਵਿੱਚ ਭਾਈਚਾਰੇ ਦੇ 50 ਤੋਂ ਵੱਧ ਬੱਚਿਆਂ ਨੇ ਭਾਗ ਲਿਆ । ਸਭਾ ਵੱਲੋਂ ਪਹਿਲੀ ਵਾਰ ਅਜਿਹਾ ਉੱਦਮ ਕੀਤਾ ਗਿਆ ਹੈ । ਅਭਿਆਸ ਲਈ ਮਿਲੇ ਥੋੜ੍ਹੇ ਸਮੇ ਦੇ ਬਾਵਜ਼ੂਦ, ਇਨ੍ਹਾਂ ਹੋਣਹਾਰ ਬੱਚਿਆਂ ਨੇ ਰੂਪਕ ਵਿੱਚਲੇ ਆਪੋ ਆਪਣੇ ਕਿਰਦਾਰਾਂ ਨੂੰ ਬਾ-ਖੂਬੀ ਨਿਭਾਇਆ ।
ਪ੍ਰੋਗਾਮ ਦਾ ਆਰੰਭ ਅਰਦਾਸ ਅਤੇ ਸਬਦ ਕੀਰਤਨ ਨਾਲ ਹੋਇਆ ਜਿਸ ਤੋ ਬਾਅਦ ਬੱਚਿਆਂ ਨੇ ਧਾਰਮਿਕ ਕਵਿਤਾਵਾਂ ਪੇਸ਼ ਕੀਤੀਆਂ । ਮੰਚ ਸੰਚਲਾਨ ਸ। ਕੁਲਦੀਪ ਸਿੰਘ ਢੀਂਡਸਾ, ਪ੍ਰਧਾਨ ਪੰਜਾਬੀ ਸਾਹਿਤ ਸ਼ਭਾ ਕੈਲੀਫ਼ੋਰਨੀਆ (ਬੇ ਏਰੀਆ), ਸ। ਗੁਰਮੀਤ ਸਿੰਘ ਬਰਸਾਲ- ਮੀਤ ਪ੍ਰਧਾਨ ਅਤੇ ਸ। ਪ੍ਰਮਿੰਦਰ ਸਿੰਘ ਪਰਵਾਨਾ – ਪ੍ਰਬੰਧਕ ਵੱਲੋ ਸਾਂਝੇ ਤੌਰ ਤੇ ਕੀਤਾ ਗਿਆ। ਦਰਸ਼ਕ ਮੰਤਰ-ਮੁੱਗਧ ਅਤੇ ਭਾਵਕ ਹੋ ਕੇ ਆਪਣੀਆਂ ਸਿੱਲੀਆਂ ਅੱਖਾਂ ਨਾਲ ਰੂਪਕ ਵੇਖਦੇ ਗਏ ਅਤੇ ਇਨ੍ਹਾਂ ਬੱਚਿਆਂ ਦੀ ਪ੍ਰਸੰਸਾ ਕਰਦੇ ਗਏ ।
ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਵਿੱਚੋ ਸ। ਜਸਪਾਲ ਸਿੰਘ, ਸ। ਸ਼ੁਖਵਿੰਦਰ ਸਿੰਘ ਗੋਗੀ, ਦਲਜੀਤ ਸਿੰਘ ਮਾਵੀ, ਬੀਬੀ ਹਰਿੰਦਰ ਕੌਰ ਮਾਵੀ ਅਤੇ ਬੀਬੀ ਨਵਜੀਤ ਕੌਰ ਧਾਲੀਵਾਲ ਨੇ ਭਰਪੂਰ ਯੋਗਦਾਨ ਪਾਇਆ । ਨਵਜੋਤ ਸਿੰਘ ਸਿੰਧਰਾ ਸਪੁਤਰ ਸ। ਚਰਨ ਸਿੰਘ ਸਿੰਧਰਾ ਨੇ ਬਤੌਰ ਸਹਾਇਕ ਨਿਰਦੇਸ਼ਕ ਸੇਵਾ ਨਿਭਾਈ । ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਰੂਪਕ ਦੇ ਅਭਿਆਸ ਲਈ ਹਾਲ ਮੁਹੱਇਆ ਕਰਵਾ ਕੇ ਸਭਾ ਨੂੰ ਧੰਨਵਾਦੀ ਬਣਾਇਆ ਹੈ। ਸੰਗਤਾਂ ਨੇ ਬੜੇ ਭਾਵਕ ਹੋ ਕੇ ਰੂਪਕ ਦਾ ਆਨੰਦਾ ਮਾਣਿਆ ਅਤੇ ਮਾਇਆ ਭੇਟ ਕੀਤੀ ।