ਹੈਦਰਾਬਾਦ- ਮਜਲਿਸ-ਏ-ਇਤਾਹਦੁਲ ਮੁਸਲਮੀਨ ਪਾਰਟੀ ਦੇ ਵਿਧਾਇਕ ਅਕਬਰਦੀਨ ਔਵੈਸੀ ਦੇ ਆਂਧਰਾ ਪ੍ਰਦੇਸ਼ ਵਿੱਚ ਦਿੱਤੇ ਭੜਕਾਊ ਭਾਸ਼ਣ ਖੂਬ ਚਰਚਾ ਵਿੱਚ ਹੈ। ਅਕਬਰਦੀਨ ਨੇ ਮੋਦੀ ਦੇ ਖਿਲਾਫ਼ ਇਹ ਭਾਸ਼ਣ ਮਜਲਿਸ ਪਾਰਟੀ ਦੇ ਆਦਿਲਾਬਾਦ ਦੇ ਨਿਰਮਲ ਜਲਸੇ ਵਿੱਚ ਦਿੱਤਾ।
ਵਿਧਾਇਕ ਓਵੈਸੀ ਨੇ ਗੁਜਰਾਤ ਦੇ ਮੁੱਖਮੰਤਰੀ ਦੀ ਤੁਲਣਾ ਮੁੰਬਈ ਹਮਲਿਆਂ ਦੇ ਸਬੰਧ ਵਿੱਚ ਫਾਂਸੀ ਤੇ ਚੜ੍ਹਾਏ ਗਏ ਕਸਾਬ ਨਾਲ ਕੀਤੀ ਹੈ।ਵਿਧਾਇਕ ਨੇ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘ਉਸ ਬੱਚੇ ਅਜਮਲ ਕਸਾਬ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ, ਠੀਕ ਕੀਤਾ।ਉਸ ਨੇ 200 ਬੇਕਸੂਰ ਲੋਕਾਂ ਦੀ ਜਾਨ ਲਈ ਸੀ। ਪਰ ਗੁਜਰਾਤ ਵਿੱਚ 2000 ਹਜ਼ਾਰ ਮੁਸਲਮਾਨਾਂ ਦੀ ਹੱਤਿਆ ਦੇ ਗੁਨਾਹਗਾਰ ਨਰੇਂਦਰ ਮੋਦੀ ਨੂੰ ਫਾਂਸੀ ਕਿਉਂ ਨਹੀਂ ਦਿੱਤੀ?’ ਅਕਬਰਦੀਨ ਨੇ ਆਪਣੇ ਭਾਸ਼ਣ ਵਿੱਚ ਅੱਗੇ ਇਹ ਵੀ ਕਿਹਾ, ‘ਪਾਕਿਸਤਾਨੀ ਹੈ ਤਾਂ ਹਿੰਦੋਸਤਾਨੀ ਨੂੰ ਮਾਰਨ ਤੇ ਫਾਂਸੀ।ਹਿੰਦੋਸਤਾਨੀ ਹੈ ਤਾਂ ਹਿੰਦੋਸਤਾਨੀ ਨੂੰ ਮਾਰਨ ਤੇ ਦੇਸ਼ ਦੀ ਗੱਦੀ…..ਅਗਰ ਦੇਸ਼ ਵਿੱਚ ਇਨਸਾਫ ਹੈ ਤਾਂ ਕਸਾਬ ਦੀ ਤਰ੍ਹਾਂ ਮੋਦੀ ਨੂੰ ਵੀ ਅਜਿਹੀ ਹੀ ਸਜ਼ਾ ਦਿੱਤੀ ਜਾਵੇ।’ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਦੀ ਹੈਦਰਾਬਾਦ ਆ ਕੇ ਵਿਖਾਵੇ ਤਾਂ ਉਸ ਨੂੰ ਦੱਸ ਦੇਵਾਂਗੇ। ਓਵੈਸੀ ਆਪਣੇ ਵਿਵਾਦਮਈ ਬਿਆਨਾਂ ਕਰਕੇ ਅਕਸਰ ਚਰਚਿਆਂ ਵਿੱਚ ਰਹਿੰਦੇ ਹਨ।