ਲੀਅਰ,(ਰੁਪਿੰਦਰ ਢਿੱਲੋ ਮੋਗਾ)- ਪਿੱਛਲੇ ਦਿਨੀ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਲੀਅਰ ਵਿਖੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਸੱਦਕੇ ਦੋ ਦਿਨ ਸਿੱਖ ਗੁਰਮੱਤ ਫੈਮਿਲੀ ਕੈਪ ਲਗਾਇਆ ਗਿਆ ਜੋ ਕਿ ਮੁੱਖ ਤੌਰ ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਸੀ, ਇਸ ਵਿੱਚ ਤਕਰੀਬਨ ਡੇਢ ਸੋ (150)ਤੋ ਉਪਰ ਸਿੱਖ ਰਹਿਤ ਮਰਿਆਦਾ ਚ ਵਿਸ਼ਵਾਸ ਰੱਖਣ ਵਾਲੇ ਲੜਕੇ ਲੜਕੀਆਂ ਅਤੇ ਸੰਗਤ ਨੇ ਭਾਗ ਲਿਆ।ਇੰਗਲੈਡ ਤੋ ਵਿਸ਼ੇਸ ਤੌਰ ਤੇ ਭਾਈ ਮਨਵੀਰ ਸਿੰਘ, ਭਾਈ ਵਿਜੈ ਸਿੰਘ ਤੇ ਗਿਆਨੀ ਕੁਲਵਿੰਦਰ ਸਿੰਘ ਜੀ ਹੋਣਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਤੇ ਸਰਲ ਭਾਸ਼ਾ ਚ ਸਿੱਖ ਇਤਿਹਾਸ,ਰਹਿਤ ਮਰਿਆਦਾ, ਸਿੱਖ ਧਰਮ ਅਤੇ ਕੇਸਾਂ ਦੀ ਮਹੱਤਵਤਾ,ਸਿਮਰਨ ਆਦਿ ਦਾ ਮਹੱਤਵ ਕੈਪ ਚ ਹਾਜ਼ਰ ਸੰਗਤ ਨਾਲ ਸਾਂਝਾ ਕੀਤਾ ।ਲੜਕੇ ਲੜਕੀਆਂ ਵੱਲੋ ਵੀ ਬੁਲਾਰਿਆ ਨੂੰ ਪ੍ਰਸ਼ਨ ਕਰ ਸਿੱਖ ਧਰਮ ਨਾਲ ਸਬੰਧਿਤ ਕਈ ਵਿਸਿਆ ਦੀ ਜਾਣਕਾਰੀ ਹਾਸਿਲ ਕੀਤੀ।ਇਸ ਤੋ ਇਲਾਵਾ ਸਿੱਖ ਧਰਮ ਨਾਲ ਸੰਬਧਿੱਤ ਕਈ ਪਹਿਲੂਆਂ ਤੇ ਵੀ ਚਰਚਾ ਕੀਤੀ ਗਈ।ਕੈਪ ਦਾ ਮੁੱਖ ਮਹੱਤਵ ਹੀ ਸਿੱਖ ਬੱਚਿਆਂ ਨੂੰ ਉਹਨਾਂ ਦੇ ਧਰਮ ਪ੍ਰਤੀ ਹੋਰ ਜਾਗਰ੍ਰਿਤ ਕਰਨਾ ਸੀ, ਤਾਕਿ ਕੱਲ ਦਾ ਇਹ ਭਵਿੱਖ ਬੱਚੇ ਇੱਕ ਚੰਗੇ ਸਿੱਖ ਬਣ ਆਪਣੇ ਦੇਸ਼, ਕੌਮ ਦੀ ਖਿਦਮਤ ਕਰ ਸਕਣ। ਪੰਜਾਬ ਤੋ ਆਏ ਕੀਰਤਨੀ ਜੱਥੇ ਦੇ ਭਾਈ ਸੁਰਿੰਦਰ ਸਿੰਘ,ਭਾਈ ਨੱਛਤਰ ਸਿੰਘ,ਭਾਈ ਸਿਮਰਨਪਾਲ ਸਿੰਘ ਤੇ ਪਟਿਆਲਾ ਤੋ ਹਰਚਰਨ ਸਿੰਘ, ਭਾਈ ਹਰਮੰਦਰ ਸਿੰਘ, ਭਾਈ ਰਣਧੀਰ ਸਿੰਘ ਹੋਣਾ ਨੇ ਵੀ ਦੋ ਦਿਨ ਰੱਬੀ ਬਾਣੀ ਨਾਲ ਸੰਗਤ ਨੂੰ ਨਿਹਾਲ ਕੀਤਾ। ਕੈਪ ਚ ਭਾਗ ਲੈਣ ਵਾਲੇ ਬੱਚੇ ਬੱਚੀਆਂ ਨੂੰ ਹੌਂਸਲਾ ਅਫਜਾਈ ਲਈ ਸਨਮਾਨ ਪੱਤਰ ਦੇ ਨਿਵਾਜਿਆਂ ਗਿਆ।ਤਿੰਨ ਦਿਨ ਚੱਲੇ ਇਸ ਕੈਪ ਚ ਸ਼ਰਧਾਲੂ ਪਰਿਵਾਰਾ ਵੱਲੋ ਲੰਗਰ ਸੇਵਾ ਵੀ ਨਿਭਾਈ ਗਈ ਅਤੇ ਦੁਰੋ ਨੇੜਿਉ ਆਈਆ ਸੰਗਤਾਂ ਨੇ ਗੁਰੂ ਘਰ ਹਾਜ਼ਰੀਆਂ ਲਵਾਈਆਂ।ਇਸ ਕੈਪ ਦੀ ਇਲਾਕੇ ਦੀ ਸੰਗਤ ਵੱਲੋ ਬਹੁਤ ਹੀ ਪ੍ਰਸੰਸਾ ਕੀਤੀ ਜਾ ਰਹੀ ਹੈ ਅਤੇ ਸੰਗਤ ਵੱਲੋ ਗੁਰੂ ਘਰ ਦੀ ਪ੍ਰੰਬੱਧਕ ਕਮੇਟੀ ਕੋਲੋ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਭਵਿੱਖ ਚ ਪ੍ਰਬੰਧਕ ਕਮੇਟੀ ਅਜਿਹੇ ਕੈਂਪਾਂ ਦਾ ਆਜੋਯਨ ਕਰਵਾਉਂਦੀ ਰਹੇਗੀ। ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅਜੈਬ ਸਿੰਘ ਦੂਸਰੇ ਕਮੇਟੀ ਮੈਬਰ ਸੈਕਟਰੀ ਭਾਈ ਚਰਨਜੀਤ ਸਿੰਘ,ਖਜਾਨਚੀ ਭਾਈ ਗਿਆਨ ਸਿੰਘ,ਫੋਰਸਤਾਨਦਰ ਭਾਈ ਹਰਵਿੰਦਰ ਸਿੰਘ ਤਰਾਨਬੀ ਅਤੇ ਭਾਈ ਸਰਬਜੀਤ ਸਿੰਘ, ਭਾਈ ਬਲਦੇਵ ਸਿੰਘ ਵੱਲੋ ਯੂ ਕੇ ਤੋ ਆਏ ਸਿੱਖ ਪ੍ਰਚਾਰਕਾਂ ਅਤੇ ਬੱਚੇ ਬੱਚੀਆਂ ਅਤੇ ਉਹਨਾਂ ਦੇ ਮਾਪਿਆਂ ਦਾ ਇਸ ਕੈਪ ਚ ਭਾਗ ਲੈਣ ਤੇ ਅਤਿ ਧੰਨਵਾਦ ਕੀਤਾ।
ਗੁਰੂਦੁਆਰਾ ਸਾਹਿਬ ਲੀਅਰ(ਨਾਰਵੇ) ਵਿਖੇ ਸਿੱਖ ਫੈਮਿਲੀ ਗੁਰਮਤਿ ਕੈਪ ਲਗਾਇਆ ਗਿਆ
This entry was posted in ਸਰਗਰਮੀਆਂ.