ਫੇਸਬੁਕ ਇੱਕ ਸ਼ੋਸਲ ਨੈਟਵਰਕ ਸਰਵਿਸ ਹੈ।ਜਿਸ ਦੁਆਰਾ ਅਸੀਂ ਫਰਜ਼ੀ ਨਵੇਂ ਮਿੱਤਰਾਂ ਦੀ ਚੋਣ ਕਰਦੇ ਹਾਂ,ਜਿਸ ਵਿਚ ਕੁਝ ਤਾਂ ਸਾਡੇ ਜਾਣ ਪਹਿਚਾਣ ਵਾਲੇ ਚਿਹਰੇ ਹੁੰਦੇ ਹਨ,ਪਰ ਬਹੁਤਾਤ ਬਿਲਕੁਲ ਅਣਜਾਣ ਹੁੰਦੇ ਹਨ।ਅਜੋਕੇ ਸਮੇਂ ਅੰਦਰ ਜੇ ਅੰਕੜਿਆਂ ਵਲ ਝਾਤ ਮਾਰੀਏ ਤਾਂ ਫੇਸਬੁਕ ਦੀ ਵਰਤੋਂ ਦੁਨੀਆਂ ਦੇ 955 ਮਿਲੀਅਨ ਲੋਕ ਕਰ ਰਹੇ ਹਨ।ਫੇਸਬੁੱਕ ਆਪਣਿਆਂ ਨੂੰ ਜੋੜਨ ਵਾਲਾ ਬਹੁਤ ਵਧੀਆ ਸਰਲ ਤਰੀਕਾ ਹੈ।ਪਰ ਜੇ ਗੰਭੀਰਤਾ ਨਾਲ ਲਿਆ ਜਾਵੇ ਤਾਂ ਫੇਸਬੁੱਕ ਦੀ ਵਰਤੋਂ ਕਰਨ ਵਾਲੇ 95% ਅਨਾੜੀ ਕਿਸਮ ਦੇ ਲੋਕ ਹਨ ਜਿਹਨਾਂ ਵਿੱਚ ਵੱਡਾ ਹਿੱਸਾ ਨਿਊ ਜਨਰੇਸ਼ਨ ਦਾ ਹੈ ਅਤੇ ਇਹ ਅਨਾੜੀ ਕਿਸਮ ਦੇ ਲੋਕਾਂ ਵਿੱਚ ਬਹੁਤੇ ਇਸ ਫੇਸਬੁੱਕ ਦੀ ਵਜਾ ਨਾਲ ਜਾਨ ਗਵਾ ਚੁੱਕੇ ਹਨ।ਕਿਉਂਕਿ ਇਹ ਲੋਕ ਆਪਣੀ ਸਾਰੀ ਨਿੱਜੀ ਜਾਣਕਾਰੀ ਬਿਨਾਂ ਸੋਚ ਵਿਚਾਰ ਤੋਂ ਫੇਸਬੁੱਕ ਤੇ ਜਨਤਕ ਕਰਨ ਦਿੰਦੇਂ ਹਨ ਜਿਸਦਾ ਫਾਇਦਾ ਉਠਾ ਕੇ ਸ਼ਰਾਰਤੀ ਕਿਸਮ ਦੇ ਲੋਕ ਇਹਨਾਂ ਨੂੰ ਬਲ਼ੈਕਮੇਲ ਕਰਦੇ ਹਨ ਅਤੇ ਨੌਬਤ ਇੱਥੋਂ ਤੱਕ ਆ ਪਹੁੰਚਦੀ ਹੈ ਕੇ ਜਿੱਥੋਂ ਸਿਵਾਏ ਬਦਨਾਮੀ ਅਤੇ ਮੌਤ ਤੋਂ ਇਲਾਵਾ ਕੁੱਛ ਪੱਲੇ ਨਹੀਂ ਪੈਂਦਾ।ਜਿੱਥੋਂ ਤੱਕ ਇਹ ਕਿਹਾ ਜਾਂਦਾ ਹੈ ਕੇ ਫੇਸਬੁੱਕ ਦੁਆਰਾ ਅਸੀਂ ਸਕਿੰਟਾਂ ਵਿੱਚ ਆਪਣੇ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਆਪਣੇ ਰਿਸ਼ਤੇਦਾਰਾਂ ਸੱਜਣਾ ਸਨੇਹੀਆਂ ਨਾਲ ਰਾਬਤਾ ਕਾਇਮ ਕਰਦੇਂ ਹਾਂ ਤਾਂ ਇਹ ਝੂਠ ਹੈ,ਕਿਉਂਕਿ ਬਹੁਤਾਤ ਵਿੱਚ ਨੌਜੁਆਨ ਪੀੜੀ ਦੇ ਲੋਕ ਸਿਰਫ ਆਪਣੇ ਨਿੱਜੀ ਅਤੇ ਫਰਜ਼ੀ ਬਣਾਏ ਦੋਸਤਾਂ ਨੂੰ ਹੀ ਅਸੈਪਟ ਕਰਦੇ ਹਨ।ਅੱਜ ਨਿੱਜੀ ਜਿੰਦਗੀ ਵਿੱਚ ਫੇਸਬੁੱਕ ਦੀ ਕੋਈ ਖਾਸ ਥਾਂ ਨਹੀ ਹੈ ਕਿੳਂਕਿ ਹੋਰ ਵੀ ਬਹੁਤ ਅਸਾਨ ਤਰੀਕੇ ਹਨ ਜੋ ਸਾਨੂੰ ਪਲਾਂ ਵਿੱਚ ਆਪਣੇ ਪਿਆਰੇ ਕੋਲ ਪਹੁੰਚਾ ਦਿੰਦੇ ਹਨ।ਸੋ ਇਸ ਕਰਕੇ ਫੇਸਬੁੱਕ ਦੀ ਹਾਮੀ ਭਰਨ ਵਾਲੇ ਉਹ ਲੋਕ ਹਨ ਜੋ ਇਸ ਦੀ ਗਲਤ ਵਰਤੋਂ ਕਰਦੇ ਹਨ।ਕਿਉਂਕਿ ਸਿਆਣੇ ਅਤੇ ਸਮਝਦਾਰ ਲੋਕਾਂ ਵਿੱਚ ਇਸਦੀ ਕੋਈ ਬਹੁਤੀ ਅਹਿਮੀਅਤ ਨਹੀਂ।
ਜੇ ਝਾਤ ਮਾਰੀ ਜਾਵੇ ਫੇਸਬੁੱਕ ਦੇ ਫਾਇਦੇ ਅਤੇ ਨੁਕਸਾਨ ਵੱਲ ਤਾਂ ਫਾਇਦੇ ਤਾਂ ਕਿਤੇ ਨਾਂ ਮਾਤਰ ਹੀ ਹੋਣਗੇ ਪਰ ਫੇਸਬੁੱਕ ਦੇ ਕਾਰਨ ਨੁਕਸਾਨ ਦਾ ਸਾਹਮਣਾ ਫੇਸਬੁੱਕ ਵਰਤਣ ਵਾਲਿਆਂ ਨੂੰ ਕਿਸੇ ਨਾਂ ਕਿਸੇ ਰੂਪ ਵਿੱਚ ਵੱਡੇ ਪੱਧਰ ਤੇ ਕਰਨਾ ਪਿਆ ਹੈ।ਅਜੋਕੀ ਨੌਜੁਆਨ ਪੀੜੀ ਇਸਦੀ ਗ੍ਰਿਫਤ ਵਿੱਚ ਪੂਰੀ ਤਰਾਂ ਨਾਲ ਜਕੜੀ ਜਾ ਚੁੱਕੀ ਹੈ ਅਤੇ ਜਿਸਦੇ ਭਿਆਨਕ ਸਿੱਟੇ ਸਾਡੇ ਸਾਹਮਣੇ ਟੀ ਵੀ ਚੈਨਲਾਂ ਅਤੇ ਅਖਬਾਰਾਂ ਦਾ ਸ਼ਿੰਗਾਰ ਬਣਦੀਆਂ ਰੋਜ਼ ਫੇਸਬੁੱਕ ਕਾਰਨ ਵਾਪਰਦੀਆਂ ਘਟਨਾਵਾਂ ਹਨ।ਫੇਸਬੁੱਕ ਤੇ ਅਕਾਉਂਟ ਬਣਾਉਣ ਵਾਲਿਆਂ ਦਾ ਕੋਈ ਸ਼ਨਾਖਤੀ ਸਬੂਤ ਨਾ ਹੋਣ ਕਰਕੇ ਕਈ ਅਪਰਾਧੀ ਕਿਸਮ ਦੇ ਲੋਕ ਇਸ ਸਾਈਟ ਤੇ ਗਲਤ ਤਸਵੀਰਾਂ ਪਾ ਕੇ ਅਤੇ ਗਲਤ ਸ਼ਬਦਾ ਦੀ ਵਰਤੋ ਕਰਦੇ ਹਨ।ਇਸ ਫੇਸਬੁੱਕ ਦੀ ਵਜਾ ਨਾਲ ਸਕੂਲਾਂ ਕਾਲਜ਼ਾਂ ਵਿੱਚ ਸਿੱਖਿਆ ਹਾਸਲ ਕਰ ਬੱਚਿਆਂ ਤੇ ਬਹੁਤ ਹੀ ਬੁਰਾ ਅਸਰ ਪੈ ਰਿਹਾ ਹੈ।ਇੱਕ ਨਿੱਜੀ ਸਰਵੇਖਣ ਮੁਤਾਬਿਕ ਪੰਜਾਬ ਦੇ ਬੱਚੇ ਫੇਸਬੁੱਕ ਦੀ ਹੋਂਦ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਐਜੂਕੇਸ਼ਨ ਪੱਖੋਂ ਪੱਛੜ ਕੇ ਰਹਿ ਗਏ ਹਨ ਅਤੇ ਜੋ ਇੰਟਰਨੈੱਟ ਦੀ ਸਹੀ ਅਤੇ ਯੋਗ ਤਰੀਕੇ ਨਾਲ ਵਰਤੋਂ ਕਰਦੇ ਹਨ ਉਹ ਬੱਚੇ ਅੱਜ ਵੀ ਹਰ ਪੱਖੋਂ ਮੂਹਰਲੀ ਕਤਾਰ ਵਿੱਚ ਗਿਣੇ ਜਾਂਦੇ ਹਨ।ਜੇ ਸਾਰਾ ਕੁੱਝ ਧਿਆਨ ਵਿੱਚ ਲੈ ਕੇ ਚੱਲੀਏ ਤਾਂ ਚੰਗਾਂ ਸਮਾਜ ਸਿਰਜਣ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਫੇਸਬੁੱਕ ਦਾ ਤਿਆਗ ਕਰਨਾ ਜ਼ਰੂਰੀ ਹੋ ਗਿਆ ਹੈ।