ਲੇਖਕ : ਪ੍ਰਮਿੰਦਰ ਸਿੰਘ ਪ੍ਰਵਾਨਾ
ਇਸ ਵਾਰ
ਨਵਾਂ ਸਾਲ ਆਇਆ।
ਲੈ ਕੇ ਕਾਲਾ ਪ੍ਰਛਾਵਾਂ
ਜਸ਼ਨ ਸਭ ਫਿਕੇ ਪੈ ਗਏ
ਲੋਕ ਹੱਕੇ ਬੱਕੇ ਰਹਿ ਗਏ।
ਗ਼ਮਗੀਨ ਹੋਈਆਂ ਹਵਾਵਾਂ
ਕਰਾਹ ਉਠੀਆਂ ਫਿਜ਼ਾਵਾਂ।
ਬਲਾਤਕਾਰ ਦਾ ਜਦ ਹੋਇਆ ਕਾਰਾ
ਪਸ਼ੂ ਤੋਂ ਵੀ ਅਗੇ ਦਾ ਚਿਹਰਾ
ਇਨਸਾਨੀਅਤ ਦਾ ਕਰੂਰ ਚਿਹਰਾ
ਹਾਵੀ ਹੋਇਆ ਔਰਤ ‘ਤੇ
ਅਣ ਕਿਆਸੇ ਵਰਤਾਰੇ ‘ਤੇ
ਕਲੰਕ ਹੈ ਮਰਦ ਦਾਇਰੇ ‘ਤੇ।
ਔਰਤ ਪਿਰ ਵੀ ਲੜੀ
ਤੇ ਲੜ ਆਕਰ ਮਰੀ।
ਜਾਨ ਦੇ ਗਈ ਜਗਾ ਗਈ
ਹਰ ਖਿੱਤ ਨੂੰ ਹਿਲਾ ਗਈ।
ਔਰਤ ਖੁਦ ਕਰੇ ਰੱਖਿਆ ਆਪਣੀ
ਨਹੀਂ ਤਾਂ ਔਰਤ ਹੋਂਦ ਨਾ ਜਾਪਣੀ
ਹਜੂਮ ਇੱਕਠੇ ਹੁੰਦੇ ਅਪਣਾਏ ਨਹੀਂ ਜਾਂਦੇ।
ਹਮੇਸ਼ਾ ਰਾਜਨੀਤੀ ਵਿਚ ਦਫਨਾਏ ਜਾਂਦੇ।
ਹਾਦਸੇ ਅਕਸਰ ਆਉਂਦੇ ਜਾਂਦੇ।
ਇਨਸਾਨ ਕਦੇ ਨਾ ਜਾਗਦੇ
ਮੁੜ ਮੁੜ ਵਸਾਹ ‘ਚ ਫੱਸ ਜਾਂਦੇ।
ਹੁਣ ਕੋਈ ਇਤਬਾਰ ਨਹੀਂ ਹੈ।
ਜੇਕਰ ਔਰਤ ਰੱਖਿਆ ਵਾਸਤੇ
ਇਕ ਖੁਦ ਮੁਖਤਿਆਰ ਨਹੀਂ ਹੈ।