ਨਵੀਂ ਦਿੱਲੀ- ਰੇਲ ਵਿਭਾਗ ਨੇ ਸਾਰੀਆਂ ਸ਼ਰੇਣੀਆਂ ਦੇ ਯਾਤਰੀ ਕਿਰਾਇਆਂ ਵਿੱਚ 2 ਪੈਸੇ ਤੋਂ ਲੈ ਕੇ 10 ਪੈਸੇ ਤੱਕ ਪ੍ਰਤੀ ਕਿਲੋਮੀਟਰ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਵਾਧਾ ਬੇਸਿਕ ਕਿਰਾਏ ਵਿੱਚ ਹੋਵੇਗਾ।ਰੇਲ ਮੰਤਰਾਲੇ ਨੇ ਮਾਲਭਾੜੇ ਦੇ ਵਾਧੇ ਸਬੰਧੀ ਅਜੇ ਕੁਝ ਵੀ ਸਪੱਸ਼ਟ ਨਹੀਂ ਕੀਤਾ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਰੇਲ ਬਜਟ ਵਿੱਚ ਮਾਲਭਾੜੇ ਵਿੱਚ ਵਾਧਾ ਹੋ ਸਕਦਾ ਹੈ।
ਪਲੇਟਫਾਰਮ ਟਿਕਟਾਂ ਨੂੰ ਇਸ ਵਾਧੇ ਤੋਂ ਬਾਹਰ ਰੱਖਿਆ ਗਿਆ ਹੈ। ਕਿਰਾਏ ਵਿੱਚ ਹੋਇਆ ਵਾਧਾ ਰਾਜਧਾਨੀ ਅਤੇ ਦੁਰੰਤੋ ਵਰਗੀਆਂ ਟਰੇਨਾਂ ਤੇ ਵੀ ਲਾਗੂ ਹੋਵੇਗਾ। ਰੇਲਮੰਤਰੀ ਬੰਸਲ ਨੇ ਕਿਹਾ ਕਿ ਆਉਣ ਵਾਲੇ ਰੇਲ ਬਜਟ ਵਿੱਚ ਯਾਤਰੀ ਕਿਰਾਇਆ ਨਹੀਂ ਵਧਾਇਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਕਿਰਇਆ ਵਧਾਉਣਾ ਰੇਲਵੇ ਦੀ ਮਜਬੂਰੀ ਸੀ ਕਿਉਂਕਿ ਰੇਲਵੇ ਦਾ ਘਾਟਾ ਲਗਾਤਾਰ ਵੱਧਦਾ ਹੀ ਜਾ ਰਿਹਾ ਸੀ। ਇਸ ਵਾਧੇ ਨਾਲ ਯਾਤਰੀਆਂ ਦੀ ਸੁਰੱਖਿਆ ਅਤੇ ਹੋਰ ਸਹੂਲਤਾਂ ਵੱਲ ਧਿਆਨ ਦਿੱਤਾ ਜਾਵੇਗਾ। ਪਹਿਲਾਂ ਤੋਂ ਬੁਕ ਹੋਈਆਂ ਟਿਕਟਾਂ ਤੇ ਵੀ ਇਹ ਵਾਧਾ ਲਾਗੂ ਹੋਵੇਗਾ।ਸਫਰ ਦੌਰਾਨ ਇਹ ਵਾਧਾ ਵਸੂਲ ਕੀਤਾ ਜਾਵੇਗਾ।