ਸਾਬਕਾ ਉਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ 1980-ਵਿਆਂ ਵਿਚ ਪੰਜਾਬ ਦੇ ਹਾਲਾਤ ਵਿਗੜਣ ਤੇ ਸਾਕਾ ਨੀਲਾ ਤਾਰਾ ਲਈ ਮੁਖ ਤੌਰ ਤੇ ਕਾਂਗਰਸ ਪਾਰਟੀ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐਸ. ਆਈ. ਨੂੰ ਜ਼ਿਮੇਵਾਰ ਠਹਿਰਾਇਆ ਹੈ।ਆਪਣੀ ਸਵੈ-ਜੀਵਨੀ “ਮਾਈ ਕੰਟਰੀ, ਮਾਈ ਲਾਈਫ” ਵਿਚ ਪੰਜਾਬ ਬਾਰੇ ਆਧਿਆਏ “ਦਿ ਟਰਾਮਾ ਐਂਡ ਟਰਾਂਅੰਪ ਆਫ ਪੰਜਾਬ” ਵਿਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਭਾਜਪਾ ਦਾ ਰੋਲ ਬੜਾ ਹੀ ਉਸਾਰੂ, ਦੇਸ਼ ਹਿੱਤ ਅਤੇ ਹਿੰਦੂ-ਸਿੱਖ ਏਕਤਾ ਨੂੰ ਬਣਾਏ ਰਖਣ ਵਾਲਾ ਰਿਹਾ, ਜਿਸ ਲਈ ਉਹ ਗੌਰਵ ਮਹਿਸੂਸ ਕਰਦੇ ਰਹੇ। ਮੀਡੀਆ ਦੇ ਇਕ ਹਿੱਸੇ ਵਿਚ ਜਿਵੇਂ ਖ਼ਬਰ ਆਈ ਸੀ ਕਿ ਸ੍ਰੀਮਤੀ ਇੰਦਰਾ ਗਾਂਧੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਫੌਜ ਨਹੀਂ ਭੇਜਣਾ ਚਾਹੁੰਦੀ ਸੀ, ਪਰ ਭਾਜਪਾ ਲੀਡਰਸ਼ਿਪ ਨੇ ਉਨ੍ਹਾਂ ਨੂੰ ਇਸ ਲਈ ਮਜਬੂਰ ਕੀਤਾ, ਅਜੇਹਾ ਇਸ ਸਵੈ-ਜੀਵਨੀ ਵਿਚ ਕੁਝ ਵੀ ਨਹੀਂ ਲਿਖਿਆ ਹੋਇਆ, ਭਾਵੇਂ ਕਿ ਉਨ੍ਹਾਂ ਨੂੰ ਅਸਿੱਧੇ ਥੋਰ ‘ਤੇ ਬਲਿਊ ਸਟਾਰ ਨੂੰ ਸਹੀ ਕਰਾਰ ਦਿਤਾ ਹੈ ਪਰ ਨਾਲ ਹੀ ਕਿਹਾ ਹੈ ਕਿ ਇਹ ਆਜ਼ਾਦ ਭਾਰਤ ਦੇ ਇਤਿਹਾਸ ਦਾ ਇਕ ਬਹੁਤ ਹੀ ਦੁਖਦਾਈ ਅਧਿਆਏ ਹੈ।
ਸਮੁੱਚੇ ਤੌਰ ‘ਤੇ ਪੰਜਾਬ ਦੁਖਾਂਤ ਦੇ ਘਟਨਾਕ੍ਰਮ ਨੂੰ ਸ੍ਰੀ ਅਡਵਾਨੀ ਵਲੋਂ ਠੀਕ ਪੇਸ਼ ਕੀਤਾ ਗਿਆ ਹੈ, ਪਰ ਪੰਜਾਬੀ ਹਿੰਦੂਆਂ ਵਲੋਂ ਮਰਦੰਮ ਸ਼ੁਮਾਰੀ ਸਮੇਂ ਆਪਣੀ ਮਾਂ-ਬੋਲੀ ਤੋਂ ਮੁਨਕਰ ਹੋਣ ਨੂੰ ਸਹੀ ਪਰਿਪੇਖ ਵਿਚ ਨਹੀਂ ਦਿਤਾ। ਅਸਲੀਅਤ ਇਹ ਹੈ ਕਿ ਇਹੀ ਪੰਜਾਬ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਹੈ।ਜੇਕਰ ਪੰਜਾਬੀ ਹਿੰਦੂਆਂ ਨੇ ਆਪਣੀ ਮਾਂ-ਬੋਲੀ ਪੰਜਾਬੀ ਤੋਂ ਮੁਖ ਨਾ ਮੋੜਿਆ ਹੁੰਦਾ, ਤਾਂ ਸ਼ਾਇਦ ਪੰਜਾਬੀ ਸੂਬੇ ਦੀ ਮੰਗ ਹੀ ਨਾ ਉਠਦੀ, ਜੇ ਉਠਦੀ ਤਾਂ ਸਹੀ ਅਰਥਾਂ ਵਿਚ ਭਾਸ਼ਾ ਦੇ ਆਧਾਰ ‘ਤੇ ਪੰਜਾਬੀ ਸੂਬਾ ਹੋਂਦ ਵਿਚ ਆਉਂਦਾ, ਨਾ ਚੰਡੀਗੜ੍ਹ ਤੇ ਨਾ ਹੀ ਪੰਜਾਬੀ ੜਾਸ਼ਾਈ ਇਲਾਕੇ ਇਸ ਤੋਂ ਬਾਹਰ ਰਹਿੰਦੇ, ਇਨ੍ਹਾਂ ਲਈ ਨਾ ਹੀ ਅਕਾਲੀ ਦਲ ਨੂੰ ‘ਧਰਮ ਯੁਧ’ ਮੋਰਚਾ ਲਗਾਉਣਾ ਪੈਂਦਾ ਤੇ ਨਾ ਹੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਫੌਜੀ ਹਮਲਾ ਹੁੰਦਾ, ਨਾ ਸ੍ਰੀਮਤੀ ਗਾਂਧੀ ਦੀ ਹੱਤਿਆ ਹੁੰਦੀ ਤੇ ਅਤੇ ਨਾ ਹੀ ਸਿੱਖਾਂ ਦਾ ਕਤਲੇਆਮ ਹੁੰਦਾ ਅਤੇ ਨਾ ਹੀ ਲਗਭਗ ਇਕ ਦਹਾਕਾ ਪੰਜਾਬ ਵਿਚ ਹਿੰਸਾ ਦਾ ਦੌਰ ਚਲਦਾ, ਜਿਸ ਵਿਚ ਹਜ਼ਾਰਾਂ ਹੀ ਨਿਰਦੋਸ਼ ਲੋਕ ਮਾਰੇ ਗਏ, ਖਾੜਕੂਆਂ ਵਲੋਂ ਵੀ ਤੇ ਝੂਠੇ ਮੁਕਾਬਲਿਆ ਵਿਚ ਸੁਰੱਖਿਆ ਫੋਰਸਾਂ ਵਲੋਂ ਵੀ।ਨਾਮਵਰ ਕਾਲਮ ਨਵੀਸ ਕੁਲਦੀਪ ਨੱਈਅਰ ਨੇ ਆਪਣੀ ਸਵੈ-ਜੀਵਨੀ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲ ਨੂੰ ‘ਕਾਂਗਰਸ ਦਾ ਏਜੰਟ’ ਲਿਖਿਆ ਤਾਂ ਗਰਮ ਖਿਆਲੀਏ ਸਿੱਖਾਂ ਨੇ ਸਖ਼ਤ ਇਤਰਾਜ਼ ਕੀਤਾ ਤੇ ਸਿੱਖਾਂ ਤੋਂ ਮੁਆਫੀ ਮੰਗਣ ਲਈ ਮਜਬੂਰ ਕੀਤਾ। ਸ੍ਰੀ ਅਡਵਾਨੀ ਨੇ ਸੰਤ ਜਰਨੈਲ਼ ਸਿੰਘ ਭਿੰਡਰਾਂਵਾਲੇ ਨੂੰ ਕਾਂਗਰਸ ਦਾ ਸਮਰਥਕ ਤੇ ਦਹਿਸ਼ਤਗੲਦੀ ਦਾ ਪ੍ਰਮੁਖ ਗਰਦਾਨਿਆ ਹੈ ਅਤੇ ਉਨ੍ਹਾਂ ਦੇ ਨਾਂਅ ਨਾਲ “ਸੰਤ” ਸ਼ਬਦ ਨਹੀਂ ਲਿਖਿਆਂ, ਥਾਂ ਥਾਂ ਕੇਵਲ “ਭਿੰਡਰਾਂਵਾਲਾ” ਹੀ ਲਿਖਦੇ ਹਨ।ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਕਿਤੇ ਜ਼ਿਕਰ ਤਕ ਨਹੀਂ ਕੀਤਾ।
ਇਹ ਅਧਿਆਏ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ “ ਦੇਹ ਸ਼ਿਵਾ ਬਰ ਮੋਹੇ ਇਹੈ…..” ਨਾਲ ਸ਼ੁਰੂ ਕਰਦਿਆਂ ਉਨ੍ਹਾ ਕਿਹਾ ਹੈ ਕਿ
ਭਾਰਤ ਦਾ ਕੋਈ ਵੀ ਇਤਿਹਾਸ ਪੰਜਾਬ ਵਿਚ ਲਗਭਗ ਡੇਢ ਦਹਾਕਾ ਚਲੇ ਅਤਿਵਾਦ ਤੋਂ ਬਿਨਾ ਮੁਕੰਮਲ ਨਹੀਂ, ਜੋ ਸਾਡੇ ਇਕ ਗਵਾਂਢੀ ਦੇਸ਼ ਨੇ ਅਸਿਧੇ ਤੌਰ ‘ਤੇ ਯੁੱਧ ਲੜਣ ਕਾਰਨ ਹੋਇਆ, ਅਤੇ ਜਿਸ ਨੇ ਅਪਣੀ ਰਖਿਆ ਲਈ ਸਾਡੇ ਦੇਸ਼ ਦੀ ਸ਼ਕਤੀ ਬਾਰੇ ਮਜ਼ਾ ਚੱਖਿਆ ਤੇ ਹਿੰਦੂ-ਸਿੱਖ ਏਕਤਾ ਦਾ ਵੀ ਇਹ ਇਕ ਵਡਾ ਇਮਤਿਹਾਨ ਸੀ, ਜਿਸ ਵਿਚ ਉਹ ਖਰੇ ਉਤਰੇ।“ਮੈਨੂੰ ਇਸ ਗਲ ਦਾ ਮਾਣ ਹੈ ਕਿ ਸਾਡੀ ਪਾਰਟੀ ਨੇ ਇਸ ਸੰਘੱਰਸ਼ ਵਿਚ ਅਹਿੰਮ ਯੋਗਦਾਨ ਪਾਇਆ ਹੈ ਅਤੇ ਸਾਡੇ ਅਨੇਕਾਂ ਲੀਡਰ ਤੇ ਵਰਕਰ ਇਸ ਦੌਰਾਨ ਸ਼ਹੀਦ ਹੋਏ। ਉਨ੍ਹਾਂ ਦੀ ਕੁਰਬਾਨੀ ਅਜਾਈਂ ਨਹੀਂ ਗਈ।” ਉਨ੍ਹਾਂ ਲਿਖਿਆ ਹੇ ਕਿ ਪੰਜਾਬ ਵਿਚ ਹੁਣ ਪਿਛਲੇ ਇਕ ਦਹਾਕੇ ਤੋਂ ਪੂਰੀ ਸ਼ਾਤੀ ਹੈ, ਪਰ ਇਸ ਲਈ ਬੜੀ ਵਡੀ ਕੀਮਤ ਦੇਣੀ ਪਈ ਹੈ।ਅਤਿਵਾਦ ਦੇ ਸਿਖਰਾਂ ਵੇਲੇ ਪੰਜਾਬ ਵਿਚ ਸੁਰੱਖਿਆ ਬਲਾ ਦੇ 1708 ਜਵਾਨਾਂ ਸਮੇਤ 21,608 ਲੋਕ ਮਾਰੇ ਗਏ।“ਮੁਸ਼ਕਲ ਨਾਲ ਹੀ ਕੋਈ ਮਹੀਨਾ ਬੀਤਿਆ ਹੋਏਗਾ ਕਿ ਮੈਨੂੰ ਪੰਜਾਬ ਨਾ ਜਾਣਾ ਪਿਆ ਹੋਏ।”
“ਭਾਰਤ ਤੇ ਪੰਜਾਬ ਨੂੰ ਇਰ ਸੰਤਾਪ ਕਿਉਂ ਝਲਣਾ ਪਿਆ?” ਬਾਰੇ ਉਹ ਲਿਖਦੇ ਹਨ ਕਿ ਸਾਨੂੰ ਆਪਣੀਆਂ ਗਲਤੀਆਂ ਤੋਂ ਸਬਕ ਸਿਖਣਾ ਚਾਹੀਦਾ ਹੈ। ਪੰਜਾਬ, ਜੋ ਦੇਸ਼ ਦੇ ਇਕ ਮਹਾਨ ਨਾਇਕ ਸ਼ਹੀਦ ਭਗਤ ਸਿੰਘ ਤੇ ਗੱਦਰੀ ਇਨਕਲਾਬੀਆਂ ਦੀ ਧਰਤੀ ਹੈ, ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਅਹਿੰਮ ਯੋਗਦਾਨ ਪਾਇਆ। ਖਾਲਸਾ-ਪੰਥ ਦੀ ਸਾਜਨਾ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ।ਕਿਸੇ ਵੀ ਹੋਰ ਧਰਮ ਦੇ ਲੋਕਾਂ ਨੇ ਹਿੰਦੂਆਂ ਅਤੇ ਹਿੰਦੂ ਧਰਮ ਦੀ ਰਖਿਆ ਲਈ ਸਿੱਖਾਂ ਤੋਂ ਵਧ ਯੋਗਦਾਨ ਨਹੀਂ ਪਾਇਆ। ਹਿੰਦੂ ਤੇ ਸਿੱਖਾ ਦੇ ਆਪਸੀ ਸਮਾਜਿਕ, ਸਭਿਆਚਾਰਕ ਤੇ ਰੂਹਾਨੀ ਸਬੰਧ ਬਹੁਤ ਹੀ ਮਜ਼ਬੁਤ ਹਨ। “ਮੇਰੇ ਆਪਣੇ ਪਰਿਵਾਰ ਵਿਚ ਹਰ ਸਿੰਧੀ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਜ਼ਰੂਰੀ ਹੈ। ਪੰਜਾਬ ਵਿਚ ਇਹ ਪ੍ਰਥਾ ਸੀ ਕਿ ਹਰ ਹਿੰਦੂ ਪਰਿਵਾਰ ਆਪਣੇ ਵੱਡੇ ਪੁੱਤਰ ਨੂੰ ਗੁਰੂ ਦੇ ਲੜ ਲਗਾ ਦਿੰਦਾ ਸੀ।”
ਸ੍ਰੀ ਅਡਵਾਨੀ ਅਨੁਸਾਰ ਇਸ ਸਮੱਸਿਆ ਦੀ ਜੜ੍ਹ ਅੰਗਰੇਜ਼ਾ ਦੀ “ਪਾੜੋ ਤੇ ਰਾਜ ਕਰੋ” ਦੀ ਨੀਤੀ ਸੀ ਜਦੋਂ ਅੰਗਰੇਜ਼ਾਂ ਵਲੋਂ ਮੁਸਲਮਾਨਾਂ ਨੂੰ ਖੁਸ਼ ਕਰਨਾ ਚਾਹਿਆ ਤਾਂ 1909 ਵਿਚ ਮੁਸਲਮਾਨਾਂ ਨੇ ਆਪਣੇ ਲਈ ਨੌਕਰੀਆਂ ਰਾਖਵੀਆਂ ਰਖਣ ਦੀ ਮੰਗ ਕੀਤੀ, ਸਿੱਖਾਂ ਨੇ ਵੀ ਅਜੇਹਾ ਕੀਤਾ, ਜਦੋਂ ਮੁਸਲਿਮ ਲੀਗ ਵਲੋਂ “ਹਿੰਦੂ ਹਿੰਦੁਸਤਾਨ” ਤੋਂ “ਛੁਟਕਾਰਾ” ਪਾਉਣ ਲਈ ਪਾਕਿਸਤਾਨ ਦੀ ਮੰਗ ਰਖੀ ਗਈ, ਤਾਂ ਸਿੱਖਾਂ ਦੇ ਇਕ ਛੋਟੇ ਜਿਹੇ ਵਰਗ ਵਲੋਂ ਵੀ ਸਿੱਖਾ ਲਈ ਵੱਖਰੇ ਰਾਜ ਦੀ ਮੰਗ ਕੀਤੀ ਗਈ। ਆਜ਼ਾਦੀ ਪਿਛੋਂ ਉਹ ਆਖਣ ਲਗੇ “ਮੁਸਲਾਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਅਤੇ ਹਿੰਦੂਆਂ ਨੂੰ ਭਾਰਤ, ਸਿੱਖਾ ਨੂੰ ਕੀ ਮਿਲਿਆ?” ਦੇਸ਼ ਆਜ਼ਾਦ ਹੋਇਆ, ਤਾ ਭਾਸ਼ਾ ਦੇ ਆਧਾਰ ਤੇ ਕਈ ਸੂਬੇ ਬਣਾਏ ਗਏ। ਪੰਡਤ ਨਹਿਰੂ ਨੇ ਪੰਜਾਬੀ ਸੂਬੇ ਦੀ ਮੰਗ ਪਰਵਾਨ ਨਾ ਕੀਤੀ। ਅਸਲ ਵਿਚ ਪੰਜਾਬ ਵਿਚ ਸਿੱਖਾਂ ਦੀ ਆਬਾਦੀ ਘੱਟ ਸੀ, ਕਾਂਗਰਸ ਨੇ ਇਸ ਦਾ ਸਿਆਸੀ ਲਾਹਾ ਲੈਣਾ ਸ਼ੁਰੂ ਕੀਤਾ, ਪੰਜਾਬੀ ਸੂਬੇ ਦੀ ਮੰਗ ਨੂੰ ਸਿੱਖ ਸੂਬਾ ਗਰਦਨਿਆ ਜਾਣ ਲਗਾ, ਇਸੇ ਕਾਰਨ ਪੰਜਾਬੀ ਹਿੰਦੂਆਂ ਨੇ 1951 ਤੇ 1961 ਦੀ ਮਰਦੰਮ ਸ਼ੁਮਾਰੀ ਦੌਰਾਨ ਆਪਣੀ ਮਾਂ-ਬੋਲੀ ਪੰਜਬੀ ਦੀ ਥਾਂ ਹਿੰਦੀ ਲਿਖਵਾਈ। ਆਰ. ਐਸ. ਐਸ. ਦੇ ਤਤਾਕਾਲੀ ਮੁਖੀ ਸ੍ਰੀ ਗੁਰੂ ਜੀ ਵਲੋਂ ਪੰਜਾਬੀ ਹਿੰਦੂਆ ਨੂੰ ਆਪਣ ਮਾਂ-ਬੋਲੀ ਪੰਜਾਬੀ ਲਿਖਵਾਉਣ ਲਈ ਕਿਹਾ ਗਿਆ ਸੀ।
ਸ੍ਰੀ ਅਡਵਾਨੀ ਦਾ ਇਹ ਕਥਨ ਸਹੀ ਨਹੀ ਹੈ।ਭਾਰਤ ਸਰਕਾਰ ਨੇ ਭਾਸ਼ਾ ਦੇ ਆਧਾਰ ‘ਤੇ ਸੂਬਿਆਂ ਦੇ ਪੁਨਰਗਠਨ ਲਈ 22 ਦਸੰਬਰ 1953 ਨੂੰ ਇਕ ਕਮਿਸ਼ਨ ਸਥਾਪਤ ਕੀਤਾ। ਅਕਾਲੀ ਦਲ ਨੇ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਕੀਤੀ ਜਦੋਂ ਕਿ ਕਾਂਗਰਸ, ਜਨ ਸੰਘ ਤੇ ਆਰੀਆ ਸਮਾਜ ਨੇ ਪੈਪਸੂ ਤੇ ਹਿਮਾਚਲ ਨੂੰ ਪੰਜਾਬ ਵਿਚ ਸ਼ਾਮਿਲ ਕਰ ਕੇ ਮਹਾਂ-ਪੰਜਾਬ ਦੇ ਹੱਕ ਵਿਚ ਮੈਮੋਰੈਂਡਮ ਦਿਤੇ। ਕਮਿਸ਼ਨ ਨੇ ਅਪਣੀ ਰੀਪੋਰਟ ਅਕਤੂਬਰ 1955 ਵਿਚ ਦਿਤੀ ਤੇ ਪੰਜਾਬੀ ਸੂਬੇ ਦੀ ਮੰਗ ਰੱਦ ਕਰ ਦਿਤੀ।ਇਸ ਦੇ ਉਲਟ ਪੈਪਸੂ ਤੇ ਹਿਮਾਚਲ ਨੂੰ ਪੰਜਾਬ ਵਿਚ ਸ਼ਾਮਿਲ ਕਰਨ ਦੀ ਸਿਫਾਰਿਸ਼ ਕੀਤੀ।ਹਿਮਾਚਲ ਤਾਂ ਬਚ ਗਿਆ, ਪਰ ਪੈਪਸੂ, ਜਿਸ ਦੀ ਰਾਜ ਭਾਸ਼ਾ ਪੰਜਾਬੀ ਸੀ, ਦੋ ਅਕਤੂਬਰ 1956 ਨੂੰ ਪੰਜਾਬ ਵਿਚ ਸ਼ਾਂਮਿਲ ਕਰ ਦਿਤਾ ਗਿਆ।
ਇਸ ਲੇਖਕ ਦੀ ਜਾਣਕਾੲਰੀ ਅਨੁਸਾਰ ਆਰ.ਐਸ.ਐਸ. ਦੇ ਤਤਕਾਲੀ ਮੁਖੀ ਸ੍ਰੀ ਗੁਰੁ ਗੋਲਵਾਲਕਰ, ਜਦੋਂ 1960-ਵਿਆਂ ਦੇ ਸ਼ੁਰੂ ਵਿਚ ਚੰਡੀਗੜ੍ਹ ਆਏ ਤਾਂ ਉਨ੍ਹਾਂ ਨੇ ਪੰਜਾਬੀ ਹਿੰਦੂਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਉਣ ਲਈ ਕਿਹਾ, ਪਰ ਜਦ ਉਹ ਇਥੋਂ ਜਾਲੰਧਰ ਗਏ ਤਾਂ ਜਨ ਸੰਘ ਤੇ ਆਰੀਆਂ ਸਮਾਜ ਨੇ ਉਨ੍ਹਾਂ ‘ਤੇ ਦਬਾਓ ਪਾਇਆ, ਉਨ੍ਹਾਂ ਅਪਣੇ ਬਿਆਨ ਬਦਲ ਲਿਆ।
ਸ੍ਰੀ ਅਡਵਾਨੀ ਲਿਖਦੇ ਹਨ ਕਿ ਪੰਜਾਬੀ ਸੂਬੇ ਦੀ ਮੰਗ ਨੂੰ ਪੰਡਤ ਨਹਿਰੂ ਵਲੋਂ ਰੱਦ ਕੀਤੇ ਜਾਣ ‘ਤੇ ਅਕਾਲੀ ਦਲ ਨੇ ਦੋਸ਼ ਲਗਾਇਆ ਕਿ ਕੇਂਦਰ ਸਿੱਖਾਂ ਦੀ ਭਾਸ਼ਾ, ਸਭਿਆਂਚਾਰ ਤੇ ਇਤਿਹਾਸ ਨੂੰ ਖਤਮ ਕਰਨਾ ਚਾਹੁੰਦਾ ਹੈ। ਇਸ ਉਤੇ ਅਕਾਲੀ ਦਲ ਨੇ ਅਨੇਕਾਂ ਰੋਸ ਮੁਜ਼ਾਹਰੇ ਕੀਤੇ, ਜੋ ਸਾਰੇ ਬੜੇ ਸ਼ਾਂਤੀਪੂਰਬਕ ਤੇ ਅਮਨ ਪੂਰਬਕ ਸਨ।ਇਸ ਨਾਲ ਹਿੰਦੂਆਂ ਤੇ ਸਿੱਖਾ ਵਿਚ ਪਾੜਾ ਪੈਣ ਲਗਾ। ਪਾਕਿਸਤਾਨ ਨੇ ਇਸ ਸਥਿਤੀ ਨੂੰ ਉਛਾਲਿਆ, ਪਾਕਿਸਤਾਨ ਰੇਡੀਓ ਪੰਜਾਬੀ ਸੂਬੇ ਦੇ ਹੱਕ ਵਿਚ ਪ੍ਰਚਾਰ ਕਰਨ ਲਗਾ।
ਆਖਰ ਇੰਦਰਾਂ ਗਾਂਧੀ ਨੇ 1966 ਵਿਚ ਇਹ ਮੰਗ ਪਰਵਾਨ ਕੀਤੀ, ਪੰਜਾਬ ਦੇ ਤਿੰਨ ਟੁਕੜੇ ਕਰ ਦਿਤੇ ਗਏ, ਹਰਿਆਣਾ ਤੇ ਹਿਮਾਚਲ ਦੇ ਦੋ ਨਵੇਂ ਸੂਬੇ ਬਣਾਏ ਗਏ।ਇਸ ਪਿਛੋਂ 1967 ਦੀਆਂ ਚੋਣਾਂ ਸਮੇਂ ਅਕਾਲੀ ਦਲ ਨੇ ਜਨ ਸੰਘ ਤੇ ਕੁਝ ਹੋਰ ਪਾਰਟਆਂ ਦੇ ਸਹਿਯੋਗ ਨਾਲ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਿਚ ਸਰਕਾਰ ਬਣਾਈ। ਕਾਂਗਰਸ ਨੂੰ ਤਕਲੀਫ ਹੋਈ, ਲਛਮਣ ਸਿੰਘ ਗਿਲ ਨੂੰ ਉਕਸਾਕੇ ਅਕਾਲੀਆਂ ਨਾਲੋਂ ਤੋੜਕੇ ਸਰਕਾਰ ਬਣਾਉਣ ਲਈ ਬਾਹਰੋਂ ਸਮਰਥਨ ਦਿਤਾ। ਗਿਲ ਸਰਕਾਰ ਦੇ ਖਜ਼ਾਨਾ ਮੰਤਰੀ ਡਾ. ਜਗਜੀਤ ਸਿੰਘ ਚੌਹਾਨ ਬਣਾਏ ਗਏ, ਜੋ ਪਿਛੋਂ ਅਖੌਤੀ ਖਾਲਿਸਤਾਨ ਦੇ ਆਪਣੇ ਆਪ ਪ੍ਰੈਜ਼ੀਡੈਂਟ ਬਣੇ। ਇਸ ਸਰਕਾਰ ਤੋਂ ਵੀ ਕਾਂਗਰਸ ਨੇ ਸਮਰਥਨ ਵਾਪਸ ਵਾਪਸ ਲ ਲਿਆ।ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੀ 1971 ਵਿਚ ਤੋੜ ਦਿਤੀ ਗਈ।।ਗੈਰ-ਜਮਹੂਰੀ ਢੰਗ ਨਾਲ ਅਕਾਲੀ ਸਰਕਾਰਾਂ ਤੋੜਣ ‘ਤੇ ਅਕਾਲੀਆਂ ਵਿਚ ਨਾਰਾਜ਼ਗੀ ਵੱਧਣ ਲਗੀ, ਪਾਕਿਸਤਾਨ ਨੇ ਇਧਰ ਹੋਰ ਦਿਲਚਸਪੀ ਲੈਣੀ ਸ਼ੁਰੂ ਕਰ ਦਿਤੀ। ਸ੍ਰੀਮਤੀ ਗਾਂਧੀ ਦੀ ਸਰਕਾਰ ਸਮੇਂ 1971 ਦੀ ਲੜਾਈ ਵਿਚ ਪਾਕਿਸਤਾਨ ਟੁਟ ਗਿਆ, ਪਾਕਿਸਤਾਨ ਇਸ ਹਾਰ ਦਾ ਬਦਲ ਲੈਣ ਲਈ ਸੋਚਣ ਲਗਾ। ਜਨਰਲ ਜ਼ਿਆ-ਉਲ-ਹੱਕ ਜਿਸ ਨੇ 1977 ਵਿਚ ਸੱਤਾ ਹਥਿਆਈ. ਨੇ ਆਈ.ਐਸ.ਆਈ. ਦੀ ਸਥਾਪਨਾ ਕੀਤੀ, ਭਾਰਤ ਵਿਰੁਧ ਪ੍ਰਚਾਰ ਤੇਜ਼ ਕਰ ਦਿਤਾ ਗਿਆ। ਆਈ.ਐਸ.ਆਈ. ਨੇ ਸਥਾਨਕ ਲੋਕਾਂ ਨੂਂ ਤੋੜ ਫੋੜ ਦੀਆਂ ਕਾਰਵਾਈਆ ਲਈ ਭਰਤੀ ਕਰਨਾ ਸ਼ੁਰੂ ਕੀਤਾ ਅਤੇ ਭਾਰਤ ਨਾਲ ਨੇਪਾਲ ਤੇ ਬੰਗਲਾਦੇਸ਼ ਦੀਆਂ ਸਰਹੱਦਾਂ ‘ਤੇ ਗੜਬੜ ਕਰਵਾਉਣੀ ਸ਼ੁਰੂ ਕੀਤੀ।ਖਾਲਿਸਤਾਨੀਆਂ ਨੂੰ ਕਈ ਤਰ੍ਹਾਂ ਦੀ ਮਦਦ, ਜਿਵੇਂ ਹਥਿਆਂਰ, ਟਰੇਨਿੰਗ, ਮਹਿਫੂਜ਼ ਪਨਾਹ, ਮਾਲੀ ਮਦਦ ਆਦਿ ਦੇਣਾ ਸੁਰੂ ਕੀਤੀ।ਪਾਕਿਸਤਾਨ ਨੇ ਇਹੋ ਪਾਲਿਸੀ ਫਿਰ ਜੰਮੂ ਕਸ਼ਮੀਰ ਵਿਚ ਵੀ ਸ਼ੁਰੂ ਕੀਤੀ ਤੇ ਦੋਨਾਂ ਦਾ ਆਪਸ ਵਿਚ ਤਾਲ ਮੇਲ ਵਧਾਇਆ। ਭਿੰਡਰਾਂਵਾਲੇ ਦੇ ਸਮਰਥਕਾਂ ਨੂੰ ਪਾਕਿਸਤਾਨ ਵਿਚ ਹਿੰਦੂਆਂ ਵਿਰੁਧ ਸਿਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਕੇ ਭੜਕਾਉਣਾ ਸ਼ੁਰੂ ਕੀਤਾ।ਜਰਨੈਲ ਸਿੰਘ ਭਿੰਡਰਾਂਵਾਲਾ ਪੰਜਾਬ ਵਿਚ ਇਕ ਬਹੁਤ ਹੀ ਘਟ ਜਾਣਿਆ ਜਣਾ ਵਾਲਾ ਸਿੱਖੀ ਦਾ ਪ੍ਰਚਾਰਕ ਸੀ, ਜੋ ਪਿਛੋ ਦਹਿਸ਼ਤਗਰਦੀ ਦਾ ਪ੍ਰਮੁਖ ਬਣ ਗਿਅ।ਅਮਰੀਕਨ ਸਿਖ ਗੰਗਾ ਸਿੰਘ ਢਿਲੋਂ , ਜੋ ਖਾਲਿਸਤਾਨੀ ਸੀ, ਤੇ ਡਾ. ਜਗਜੀਤ ਸਿੰਘ ਚੌਹਾਨ ਨੇ ਇਨ੍ਹਾ ਖਾਲਿਸਤਾਨੀਆਂ ਨਾਲ ਤਾਲਮੇਲ ਕਰਨਾ ਸ਼ੁਰੂ ਕੀਤਾ।ਉਹ ਪਾਕਿਸਤਾਨ ਵੀ ਆਉਂਦੇ ਰਹਿੰਦੇ, ਗੁਰਧਾਮਾਂ ਦੇ ਯਾਤਰਾ ‘ਤੇ ਜਾਣ ਵਾਲੇ ਸਿੱਖਾਂ ਨੂ ਵੀ ਭੜਕਾਉਣਾ ਸੁਰੂ ਕੀਤਾ।
ਜਨਰਲ ਜ਼ੀਆ ਵੈਸੇ ਇਨ੍ਹਾਂ ਕਾਰਵਾਈਆਂ ਦਾ ਖੰਡਨ ਕਰਦੇ ਰਹੇ, ਪਰ ਇਸ ਦੇ ਸਬੂਤ ਮਿਲਦੇ ਰਹੇ। ਸਾਲ 1985 ਦੌਰਾਨ ਨੈਸ਼ਨਲ ਕੌਂਸਲ ਆਫ ਖਾਲਿਸਤਾਨ ਨੇ ਜਨਰਲ ਜ਼ੀਆਂ ਨੂੰ ਇਕ ਪੱਤਰ ਲਿਖਿਆ ਸੀ, “ਹਿੰਦੂ ਸਰਕਾਰ ਸਿਖਾਂ ਨੂੰ ਦਬਾ ਕੇ ਰਖ ਰਹੀ ਹੈ, ਪਰ ਉਹ ਬਹਾਦਰੀ ਨਾਲ ਇਸ ਦਾ ਮੁਕਾਬਲਾ ਕਰ ਰਹੇ ਹਨ। ਅਸੀਂ ਤੁਹਾਡੇ ਵਲੋਂ ਹਥਿਆਰ, ਟਰੇਨਿੰਗ ਤੇ ਪਨਾਹ ਦੇਣ ਦੇ ਰੂਪ ਵਿਚ ਦਿਤੀ ਜਾ ਰਹੀ ਮਦਦ ਲਈ ਧੰਨਵਾਦੀ ਹਾਂ।”
ਜੁਲਾਈ 1979 ਵਿਚ ਜੰਤਾ ਪਾਰਟੀ ਦੀ ਸਰਕਾਰ ਦੇ ਗਿਰ ਜਾਣ ਪਿਛੋਂ ਪਾਕਿਸਤਾਨ ਨੇ ਪੰਜਾਬ ਵਿਚ ਅੱਤਿਵਾਦ ਨੂੰ ਸ਼ਹਿ ਦੇਣਾ ਤੇਜ਼ ਕਰ ਦਿਤਾ। ਸ੍ਰੀਮਤੀ ਗਾਂਧੀ ਮੁੜ ਸੱਤਾ ਵਿਚ ਆਈ, ਉਨ੍ਹਾਂ ਦਹਿਸ਼ਤਗਰਦਾ ਨੂੰ ਖੁਸ਼ ਕਰਨ ਦੀ ਪਾਲਿਸੀ ਅਪਣਾਈ, ਕਾਂਗਰਸੀਆਂ ਦੀ ਆਪਸੀ ਗੁੱਟਬਾਜ਼ੀ ਵਿਚ ਵੀ ਤੇ ਅਕਾਲੀਆਂ ਵਿਰੁਧ ਵੀ। ਸਾਲ 1978 ਵਿਚ ਨਿਰੰਕਾਰੀਆਂ ਵਿਰੁਧ ਅਕਾਲ ਤਖ਼ਤ ਵਲੋਂ ਇਕ ‘ਹੁਕਮਨਾਮਾ’ ਜਾਰੀ ਕੀਤਾ ਗਿਆ, ਇਸ ਪਿਛੋਂ ਹਿੰਸਕ ਕਾਰਵਾਈਆ ਹੋਣ ਲਗੀਆਂ। ਨਿਰੰਕਰੀ ਮੁਖੀ ਗੁਰਬਚਨ ਸਿੰਘ ਦੀ ਹੱਤਿਆ ਦੇ ਕੇਸ ਵਿਚ 21 ਦੋਸ਼ੀਆਂ ਦੀ ਲਿਸਟ ਵਿਚ ਭਿੰਡਰਾਂਵਾਲੇ ਦਾ ਨਾਂ ਵੀ ਸ਼ਾਮਿਲ ਸੀ, ਤਤਕਾਲੀ ਕੇਂਦਰੀ ਗ੍ਰਹਿ ਮੰਤਾਰੀ ਗਿਆਨੀ ਜ਼ੈਲ ਸਿੰਘ ਨੇ ਸੰਸਦ ਵਿਚ ਦਿਤੇ ਅਪਣੇ ਇਕ ਬਿਆਨ ਵਿਚ ਭਿੰਡਰਾਂਵਾਲੇ ਨੂੰ ‘ਕਲੀਨ ਚਿਟ’ ਦੇ ਦਿਤੀ। ਨੌਂ ਸਤੰਬਰ 1981 ਵਿਚ ਹਿੰਦ ਸਮਾਚਾਰ ਗਰੁਪ ਦੇ ਸੰਪਾਦਕ ਲਾਲਾ ਜਗਤ ਨਾਰਾਇਣ, ਜੋ ਬੜੇ ਹੀ ਨਿੱਡਰ ਪੱਤਰਕਾਰ ਸਨ ਅਤੇ ਭਿੰਡਰਾਵਾਲੇ ਦੀ ਸਖ਼ਤ ਨੁਕਤਾਚੀਨੀ ਕਰਦੇ ਸਨ, ਦੀ ਹੱਤਿਆ ਹੋ ਗਈ। ਗਿਆਨੀ ਜ਼ੈਲ ਸਿੰਘ ਨੇ ਫਿਰ ਸੰਸਦ ਵਿਚ ਇਹ ਬਿਆਨ ਦਿਤਾ ਕਿ ਭਿੰਡਰਾਂਵਾਲੇ ਦਾ ਇਸ ਕੇਸ ਵਿਚ ਕੋਈ ਹੱਥ ਨਹੀਂ ਹੈ।
ਕਾਗਰਸ ਦੇ 1980 ਵਿਚ ਮੁੜ ਸੱਤਾ ਵਿਚ ਆਉਣ ‘ਤੇ ਪੰਜਾਬ ਦੇ ਹਾਲਾਤ ਵਿਗੜਣ ਲਗੇ। ਅਜੇਹੇ ਅਨੇਕਾ ਪੱਕੇ ਦਸਤਾਵੇਜ਼ੀ ਸਬੂਤ ਹਨ ਕਿ ਕਾਂਹਰਸ ਨੇ ਅਪਣੇ ਉਮੀਦਵਾਰਾਂ ਦੇ ਹੱਕ ਵਿਚ ਭਿੰਡਰਾਂਵਾਲੇ ਦੀ ਮਦਦ ਲਈ ਅਤੇ ਕਾਂਗਰਸ ਨੇ ਅਕਾਲੀ ਦਲ ਦੇ ਉਸ ਧੜੇ ਦੀ ਵੀ ਮੱਦਦ ਕੀਤੀ ਜੋ ਅਤਿਵਾਦ ਨਲ ਹਮਦਰਦੀ ਰਖਦੇ ਸਨ। ਕਾਂਗਰਸ ਵਾਲੇ ਇਕ ਦੂਜੇ ਧੜੇ ਵਿਰੁਧ ਵੀ ਦਹਿਸ਼ਤਗਰਦਾਂ, ਜੋ ਸਿਖ ਧਰਮ ਦੀ ਫਿਲਾਸਫੀ ਨੂੰ ਤੋੜ ਮ੍ਰੋੜ ਕੇ ਪੇਸ਼ ਕਰਦੇ ਸਨ, ਦੀ ਮਦਦ ਲੈਂਦੇ ਸਨ।ਅਤਿਵਾਦ ਦੇ ਸ਼ੁਰੂਆਤੀ ਸਾਲਾਂ ਵਿਚ ਸਿੱਖਾਂ ਦੀ ਬਹੁਗਿਣਤੀ ਖਾਲਿਸਤਾਨ ਦੀ ਮੰਗ ਦੇ ਖਿਲਾਫ ਸੀ। ਮੈਂ ਅਤੇ ਅਟੱਲ ਜੀ ਅਪਣੇ ਬਿਆਨਾਂ ਵਿਚ ਵਾਰ ਵਾਰ ਇਹ ਅਪੀਲ ਕਰਦੇ ਸੀ ਕਿ ਧਾਰਮਿਕ ਅਸਥਾਨਾਂ ਨੂੰ ਅਪਰਾਧੀ ਕਿਸਮ ਦੇ ਲੋਕਾਂ ਨੂੰ ਵਰਤਣ ਦੀ ਆਗਿਆ ਨਾ ਦਿਤੀ ਜਾਏ। ਅਟਲ ਜੀ ਤੇ ਚੌਧਰੀ ਚਰਨ ਸਿੰਘ ਨੇ 15,000 ਸਤਿਆਗ੍ਰਹੀਆਂ ਸਮੇਤ ਸਰਕਾਰ ਵਲੋਂ ਭਿੰਡਰਾਂਵਾਲੇ, ਜਿਸ ਨੇ ਸਿਖਾ ਦੇ ਬਹੁਤ ਹੀ ਪਾਵਨ ਅਸਥਾਨ ਗੋਲਡਨ ਟੈਂਪਲ ਨੂੰ ਆਪਣੀਆਂ ਅਤਿਵਾਦੀ ਕਾਰਵਾਈਆਂ ਦਾ ਮੁਖ ਕੁਆਟਰ ਬਣਾ ਲਿਆ ਸੀ, ਦੇ ਸਾਹਮਣੇ ਇਕ ਤਰ੍ਹਾਂ ਗੋਡੇ ਟੇਕ ਦਿਤੇ ਸਨ। ਇਸ ਪਿਛੋਂ ਚੌਧਰੀ ਚਰਨ ਸਿੰਘ ਨਾਲ ਮਿਲ ਕੇ ਵੀ 3 ਮਈ 2004 (1984) ਨੂੰ ਸਤਿਆਗ੍ਰਹਿ ਕੀਤਾ ਸੀ।
ਸ੍ਰੀਮਤੀ ਗਾਂਧੀ ਦੀ ਅਤਿਵਾਦ ਬਾਰੇ ਢਿੱਲ ਮੱਠ ਪਾਲਿਸੀ ਕਾਰਨ ਤੇ ਪੰਜਾਬ ਸਮੱਸਿਆ ਤੋਂ ਸਿਆਸੀ ਲਾਹਾ ਲੈਣ ਦੇ ਯਤਨਾਂ ਕਾਰਨ ਹਾਲਾਤ ਵਿਗੜਦੇ ਗਏ, ਅਤੇ ਉਸ ਨੂ ਗੋਲਡਨ ਟੈਂਪਲ ਵਿਚ ਦੇਸ਼ ਵਿਰੋਧੀ ਤੱਤਵਾ ਤੋਂ ਆਜ਼ਾਦ ਕਰਵਾਉਣ ਲਈ ਫੌਜ ਭੇਜਣੀ ਪਈ, ਜਿਨਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂ ਜੋ ਹਰ ਇਮਾਰਤ ਜਿਸ ਦਾ ਅਪਣਾ ਬੜਾ ਧਾਰਮਿਕ ਇਤਿਹਾਸ ਹੈ, ਦੀ ਕਿਲ੍ਹੇਬੰਦੀ ਕੀਤੀ ਹੋਈ ਸੀ, ਤੇ ਸਖਤ ਮੁਕਾਬਲਾ ਹੋਇਆ ਜਦੋਂ ਕਿ ਫੋਜ ਨੂ ਪਾਵਨ ਅਸਥਾਨ ਬਚਾਉਣ ਲਈ ਬੜੇ ਸੰਜਮ ਤੋਂ ਕੰਮ ਲੈਣਾ ਸੀ। ਬਲਿਊ ਸਟਾਰ ਭਾਰਤ ਦਾ ਇਕ ਬੜਾ ਹੀ ਦੁਖਦਾਈ ਕਾਂਢ ਹੈ। ਇਸ ਦੀ ਕਾਮਯਾਬੀ ਨਾਲ ਵੀ ਗਲ ਨਹੀਂ ਮੁੱਕੀ। 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਇੰਦਰਾ ਦੀ ਹੱਤਿਆ ਹੋ ਗਈ, ਇਸ ਪਿਛੋਂ ਦਿੱਲੀ ਤੇ ਉਤਰੀ ਭਾਰਤ ਦੇ ਕਈ ਸ਼ਹਿਰਾਂ ਵਿਚ ਸਿੱਖ ਕੱਤਲੇਆਮ ਵਿਚ 3,000 ਤੋਂ ਵੱਧ ਸਿੱਖ ਮਾਰੇ ਗਏ।
ਬਲਿਊ ਸਟਾਰ ਤੋਂ ਬਾਅਦ ਪੰਜਾਬ ਦੇ ਹਾਲਾਤ ਬਹੁਤਾ ਹੀ ਗੰਭੀਰ ਹੋ ਗਏ। ਅਨੇਕਾ ਅਤਿਵਾਦੀ ਗਰੁਪ ਜਿਵੇਂ ਕਿ ਕੇ.ਐਲ.ਐਫ, ਕੇ,ਐਲ.ਸੀ, ਬੱਬਰ ਖਾਲਸਾ, ਭਿੰਡਰਾਂਵਾਲਾ ਟਾਈਗਰ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ ਹੋਂਦ ਵਿਚ ਆ ਗਏ, ਜਿਨ੍ਹਾਂ ਨੇ ਭਾਰਤ ਵਿਰੁਧ ਇਕ ਹਥਿਆਰਬੰਦ ਸੰਘਰਸ਼ ਛੇੜ ਦਿਤਾ, ਤਾ ਜੋ ਇਕ ਆਜ਼ਾਦ ਖਾਲਿਸਤਾਨ ਬਣਾਇਆ ਜਾ ਸਕੇ। ਸਾਲ 1986 ਵਿਚ ਇਨ੍ਹਾ ਅਤਿਵਾਦੀ ਧੜਿਆਂ ਦੀ ਇਕ ਉਚ ਕੇਂਦਰੀ ਸੰਸਥਾ ‘ਪੰਥਕ ਕਮੇਟੀ’ ਗਠਿਤ ਕਰ ਦਿਤੀ ਗਈ, ਜਿਸ ਨੇ ਅਪਰੈਲ ਮਹੀਨੇ ਗੋਲਡਨ ਟੈਪਲ ਤੋਂ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਕਰ ਦਿਤਾ, ਜਿਸ ਕਾਰਨ ਸੁਰਖਿਆ ਫੋਰਸਾਂ ਨੂੰ ਇਕ ਹੋਰ ਐਕਸ਼ਨ ਕਰਨਾ ਪਿਆ।
ਸ੍ਰੀ ਅਡਵਾਨੀ ਅਨੁਸਾਰ ਪਾਕਿਸਤਾਨ ਦੀ ਪੂਰੀ ਮਦਦ ਨਾਲ ਦਹਿਸ਼ਤਗਰਦੀ ਦੀਆਂ ਘਟਨਾਵਾਂ ਜਾਰੀ ਰਹੀਆਂ, ਜਿਨ੍ਹਾ ਦਾ ਮੁਖ ਉਦੇਸ਼ ਹਿੰਦੂ ਤੇ ਸਿਖਾਂ ਵਿਚ ਪਾੜਾ ਪਾਉਣਾ ਸੀ। ਇਸ ਲਈ ਯੋਜਨਾਬੰਦ ਢੰਗ ਨਾਲ ਨਿਰਦੋਸ਼ ਹਿੰਦੂਆਂ ਦੀਆਂ ਹਤਿਆਵਾਂ ਹੋਣ ਲਗੀਆਂ, ਇਥੋਂ ਤਕ ਕਿ ਕਈ ਵਾਰੀ ਬੱਸ ਮੁਸਾਫਰਾਂ ਨੂੰ ਉਤਾਰ ਕੇ ਲਾਈਨ ਵਿਚ ਖੜਾ ਕਰਕੇ ਗੋਲੀ ਨਾਲ ਉਡਾ ਦਿਤਾ ਗਿਆ। ਜਿਹੜੇ ਸਿੱਖਾਂ ਨੇ ਉਨ੍ਹਾ ਦੀ ਗਲ ਨਹੀਂ ਮੰਨੀ, ਉਨ੍ਹਾਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ। ਭਾਜਪਾ ਨੇ ਹਿੰਦੂ –ਸਿਖ ਏਕਤਾ ਬਣਾਏ ਰਖਣ ਲਈ ਅਨੇਕਾਂ ਰੈਲੀਆਂ ਕੀਤੀਆਂ, ਜਿਸ ਵਿਚ ਨਾਅਰਾ ਸੀ, “ਹਿੰਦੂ ਸਿੱਖ ਨੂੰ ਲੜਨ ਨਹੀਂ ਦੇਣਾ, ਸਨ 47 ਬਣਨ ਨਹੀਂ ਦੇਣਾ।” ਪੰਜਾਬ ਭਾਜਪਾ ਪਧ੍ਰਾਨ ਡਾ. ਬਲਦੇਵ ਪ੍ਰਕਾਸ ਨਾਲ ਮਿਲ ਕੇ ਮੈਂ 6 ਜੂਨ 1985 ਨੂੰ ਇਕ ਬਹੁਤ ਵੱਡੀ ਰੈਲੀ ਨੂੰ ਸੰਬੋਧਨ ਕੀਤਾ, ਜਿਸ ਵਿਚ 40 ਹਜ਼ਾਰ ਦੇ ਕਰੀਬ ਸਤਿਆਗ੍ਰਹੀਆਂ ਨੇ ਗ੍ਰਿਫਤਾਰੀਆਂ ਦਿਤੀਆਂ।
ਮੈਨੂੰ ਇਕ ਦਹਿਸ਼ਤਗਰਦੀ ਦੀ ਇਕ ਬੜੀ ਹੀ ਭਿਆਨਕ ਘਟਨਾ ਯਾਦ ਹੈ ਜਦੋਂ 25 ਜੂਨ 1989 ਨੂੰ ਮੋਗਾ ਦੀ ਇਕ ਪਾਰਕ ਵਿਚ ਆਰ.ਐਸ.ਐਸ. ਦੇ ਵਰਕਰਾਂ ਤੇ ਅੰਧਾ ਧੁੰਦ ਗੋਲੀਆਂ ਚਲਾ ਕੇ ਬੇਦਰਦੀ ਨਾਲ ਹਲਾਕ ਕਰ ਦਿਤੇ ਗਏ, ਅਸੀ ਪੂਰਾ ਖਿਆਲ ਰਖਿਆ ਕਿ ਇਸ ਦੀ ਪ੍ਰਕਿਰਿਆ ਵਜੋਂ ਕੋਈ ਘਟਨਾ ਨਾ ਵਾਪਰੇ। ਮੈਂ ਮੋਗੇ ਗਿਆ ਤੇ ਸ਼ਹਿਰ ਦੇ ਹਿੰਦੂ ਤੇ ਸਿੱਖਾਂ ਨੂੰ ਵਧਾਈ ਦਿਤੀ। ਮੈਨੂ ਭਾਜਪਾ ਤੇ ਆਰ.ਐਸ.ਐਸ. ਦੇ ਇਹ ਗੌਰਵ ਭਰੇ ਰੋਲ ਤੇ ਮਾਣ ਹੈ। ਸਿੱਖਾ ਨੂੰ ਵਧਾਈ ਦਿਤੀ ਜਿਨ੍ਹਾ ਏਕਤਾ ਬਣਾਏ ਰਖੀ। ਮੈਂ ਨਾਮਵਰ ਕਾਲਮ ਨਵੀਸ ਖੁਸ਼ਵੰਤ ਸਿੰਘ ਦੀ ਪੁਸਤਕ ‘ਹਿਸਟਰੀ ਆਫ ਸਿੱਖਸ’ ਚੋਂ ਇਹ ਸਤਰਾਂ ਦੇ ਰਿਹਾ ਹਾਂ , “ਕਾਂਗਰਸ ਨੇ ਭੀੜ ਨੂੰ ਉਕਸਾਇਆ, ਜਿਸ ਨੇ 4,000 ਤੋਂ ਵੱਧ ਸਿੱਖਾਂ ਦੀ ਹਤਿਆ ਕੀਤੀ। ਮੈਂ ਭਾਜਪਾ ਤੇ ਆਰ.ਐਸ.ਐਸ. ਦੇ ਰੋਲ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾ ਨੇ ਅਪਣੇ ਅਨੇਕਾਂ ਸਿੱਖ ਭਰਾਵਾਂ ਦੀ ਜਾਨ ਬਚਾਈ। ਵਾਜਪਾਈ ਨੇ ਖੁਦ ਦਖਲ ਦੇ ਕਈ ਗਰੀਬ ਟੈਕਸੀ ਡਰਾਈਵਰਾਂ ਦੀ ਜਾਨ ਬਚਾਈ”
ਪੰਜਾਬ ਵਿਚ ਅਤਿਵਾਦ ਦਾ ਇਕ ਅਸਰ ਇਹ ਹੋਇਆ ਕਿ ਬਾਹਰਲੇ ਕਈ ਸੂਬਿਆ ਵਿਚ ਸਿੱਖਾ ਨੂੰ ਸ਼ਕ ਦੀ ਨਜ਼ਰ ਨਾਲ ਦੇਖਿਆ ਜਾਣਲਗਾ।ਮੈਨੂੰ ਇਕ ਦੁੱਖਦਾਈ ਘਟਨਾ ਯਾਦ ਹੈ। ਸਾਲ 1987 ਦੀਆਂ ਵਿਧਾਨ ਸਭਾ ਚੋਣਾਂ ਸਮੇ ਮੈਂ ਕੇਰਲਾ ਵਿਚ ਗਿਆ ਹੋਇਆ ਸੀ, ਮੈਨੂੰ ਤਿੰਨ ਸਿੱਖ ਨੌਜਵਾਨ ਮਿਲੇ।ਉਨ੍ਹਾਂ ਦਸਿਆ ਕਿ ਉਹ ਆਟੋ ਸਪੇਅਰ ਪਾਰਟਸ ਦਾ ਕੰਮ ਕਰਦੇ ਹਨ, ਅਪਣੇ ਕੰਮ ਦੇ ਸਿਲਸਿਲੇ ਵਿਚ ਅਜ ਹੀ ਅਰਨਾਕੁਲਮ ਆਏ ਸਨ ਤੇ ਇਕ ਹੋਟਲ ਵਿਚ ਠਹਿਰੇ ਸਨ। ਥੋੜੀ ਦੇਰ ਬਾਅਦ ਹੀ ਪੁਲਿਸ ਦੀ ਇਕ ਟੁਕੜੀ ਉਥੇ ਆਈ ਤੇ ਸਾਨੂੰ ਪੁਲਸ ਸਟੇਸ਼ਨ ਲੈ ਗਈ ਤੇ ਸਾਨੂੰ ਕਿਹਾ ਕਿ ਕਲ ਇਥੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਚੋਣ ਰੈਲੀ ਨੂੰ ਸੰਬੋਧਨ ਕਰਨ ਆਉਣਾ ਹੈ, ਉਸ ਦੇ ਮੁੜਣ ਤਕ ਤੁਸੀਂ ਥਾਨੇ ਚੋਂ ਬਾਹਰ ਨਹੀਂ ਨਿਕਲਣਾ, ਉਨਾ ਪ੍ਰੋਟੈਸਟ ਕੀਤਾ, ਤਾ ਪੁਲਿਸ ਨੇ ਉਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰਨ ਦੀ ਧੱਮਕੀ ਦਿਤੀ ਤੇ ਦਸਿਆ ਕਿ ਸ਼ਹਿਰ ਵਿਚ ਸਾਰੇ ਸਿੱਖਾਂ ਨਾਲ ਇਹੋ ਵਰਤਾਓ ਹੋ ਰਿਹਾ ਹੈ। ਆਖਰ ਉਨ੍ਹਾਂ ਨੇ ਦਿੱਲੀ ਵਾਪਸ ਜਾਣ ਦਾ ਫੈਸਲਾ ਕੀਤਾ।
ਇਹ ਇਕ ਇਕੱਲੀ ਦਕੱਲੀ ਘਟਨਾ ਨਹੀਂ ਸੀ। ਕਾਂਗਰਸ ਨੇ ਇਕ ਯੋਜਨਾਬਧ ਢੰਗ ਨਾਲ ਸਿੱਖਾਂ ਵਿਰੁਧ ਪ੍ਰਚਾਰ ਕੀਤਾ ਤੇ ਸਾਰੇ ਭਾਈਚਾਰੇ ਨੂੰ ਦਹਿਸ਼ਤਗਰਦ ਗਰਦਾਨਿਆ, ਜਿਸ ਕਾਰਨ ਸਿੱਖਾਂ ਨੂੰ ਸ਼ਕ ਦੀ ਨਜ਼ਰ ਨਾਲ ਤੇ ਦੋ-ਨੰਬਰ ਦੇ ਸ਼ਹਿਰੀ ਵਜੋਂ ਦੇਖਿਆ ਜਾਣ ਲਗਾ।ਇਹ ਵਰਤਾਰਾ ਇੰਦਰਾ ਗਾਂਧੀ ਦੀ ਹਤਿਆ ਪਿਛੋਂ ਸਿੱਖਾਂ ਦੇ ਕੱਤਲੇਆਮ ਨਾਲ ਨਹੀਂ ਮੁਕਾ, ਰਾਜੀਵ ਗਾਂਧੀ ਨੇ 19 ਨਵੰਬਰ ਅਪਣੀ ਮਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਜਦੋਂ ਕੋਈ ਵੱਡਾ ਦਰਖਤ ਡਿਗਦਾ ਹੈ ਤਾ ਧਰਤੀ ਹਿੱਲਦੀ ਹੈ” , ਇਹ ਕਹਿਕੇ ਕਤਲੇਆਮ ਨੂੰ ਸਹੀ ਠਹਿਰਾਇਆ ਗਿਆ। ਇਸ ਤੋਂ ਕਾਂਗਰਸ ਦੀ ਮਾਨਸਿਕਤਾ ਦਾ ਪਤਾ ਲਗਦਾ ਹੈ, ਉਨ੍ਹਾਂ ਸਿੱਖਾ ਦੇ ਜ਼ਖ਼ਮਾਂ ‘ਤੇ ਮਲ੍ਹਮ ਲਗਾਉਣ ਦਾ ਕੋਈ ਕੰਮ ਨਹੀਂ ਕੀਤਾ।ਦਸੰਬਰ 1984 ਦੇ ਲੋਕ ਸਭਾ ਚੋਣਾ ਸਮੇਂ ਕਾਂਗਰਸ ਦੇ ਇਸ਼ਤਿਹਾਰ ਵੀ ਇਸ ਤਰ੍ਹਾ ਦੇ ਸਨ, ਇਕ ਵਿਚ ਕਿਹਾ ਗਿਆ ਜੇ ਕੋਈ ਵਿਅਕਤੀ ਟੈਕਸੀ ਕਿਰਾਏ ‘ਤੇ ਲੈਂਦਾ ਹੈ ਤਾਂ ਉਹ ਅਸੁਰਖਿਅਤ ਕਿਉਂ ਮਹਿਸੂਸ ਕਰਦਾ ਹੈ ਜੇ ਟੈਕਸੀ ਡਰਾਈਵਰ ਦਾੜ੍ਹੀ ਵਾਲਾ ਹੋਵੇ।ਦਰਅਸਲ ਕਾਂਗਰਸ ਨੇ ਇਕ ਕੌਮੀ ਦੁਖਾਂਤ ਨੂੰ ਵੀ ਆਪਣੇ ਸੌੜੇ ਸਿਆਸੀ ਚੋਣ ਹਿੱਤਾਂ ਲਈ ਇੰਦਰਾ ਦੀ ਹਤਿਆ ਤੋ ਥੋੜੇ ਸਮੇਂ ਬਾਸਦ ਹੀ ਫੈਸਲਾ ਕਰ ਲਿਆ ਸੀ, ਇੰਦਰਾ ਦੀ ਲਾਸ਼ ਲਗਾਤਾਰ ਦੂਰਦਰਸ਼ਨ ‘ਤ ਦਿਖਾਈ ਜਾ ਰਹੀ ਸੀ ਤੇ ਸ਼ਰਧਾਂਜਲੀ ਦੇਣ ਵਾਲਿਆਂ ਵਲੋ ਕਈ ਭੜਕਾਊ ਨਾਅਰ੍ਹੇ ਵੀ ਲਗਾਏ ਜਾ ਰਹੇ ਸਨ। ਦੂਰਦਰਸ਼ਨ ਦੇ ਕੈਮਰੇ ਲਾਗੇ ਬੈਠੇ ਰਾਜੀਵ ਗਾਧੀ, ਜੋ ਸੋਗ ਵਿਚ ਸੀ, ਉਤੇ ਫੋਕਸ ਕੀਤੇ ਹੋਏ ਸਨ। ਵਿਰੋਧੀ ਲੀਡਰਾਂ ਨੂੰ ਜਾਣ ਨਹੀਂ ਦਿਤਾ ਗਿਆ, ਇਥੋਂ ਤਕ ਕਿ ਦੋ ਨਵੰਬਰ ਨੂੰ ਇੰਦਰਾ ਦੇ ਸਸਕਾਰ ਸਮੇ ਕਿਸੇ ਵਿਰੋਧੀ ਲੀਡਰ ਬਾਰੇ ਨਹੀਂ ਦਸਿਆ ਜਦੋ ਕਿ ਅਟੱਲ ਜੀ, ਚੰਦਰ ਸ਼ੇਖਰ, ਮਧੂ ਡੰਡਵਤੇ ਤੇ ਮੈਂ ਉਥੇ ਹਾਜ਼ਰ ਸੀ।ਕਤਲੇਆਮ ਵਿਰੁਧ ਅਕਾਲੀ ਦਲ ਨੇ 1984 ਦੇ ਲੋਕ ਸਭਾ ਚੋਣਾ ਦਾ ਬਾਈਕਾਟ ਕੀਤਾ,ਜਿਸ ਦੇ ਫਲ ਸਰੂਪ ਕਾਂਗਰਸ ਸਾਰੀਆ ਸੀਟਾਂ ਜਿਤ ਗਈ। ਰਾਜੀਵ ਨੇ ਚੋਣ ਮਹਿਮ ਦੌਰਾਨ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਕਰਾਰ ਦਿਤਾ ਤੇ ਮੁਸਲਿਮ ਲੀਗ ਦੇ ਮਤੇ ਬਰਾਬਰਕਰਾਰ ਦਿਤਾ।ਫਿਰ ਚੋਣ ਜਿਤਣ ਪਿਛੋਂ ਪੰਜਾਬ ਸਮਝੋਤੇ ਸਮੇਂ ਇਸ ਨੂੰ ਮਾਨਤਾ ਵੀ ਦੇ ਦਿਤੀ
ਸਮੇਂ ਦੇ ਬਤਿਣ ਨਾਲ ਉਹ ਭਿਆਨਕ ਯਾਦਾਂ ਕੇਂਦਰੀ ਸਟੇਜ ਤੋਂ ਮਿਟ ਰਹੀਆ ਹਨ, ਇਹ ਇਕ ਚੰਗੀ ਗਲ ਹੈ। ਮੈਂ ਸੋਚਦਾ ਹਾਂ ਕਿ ਕਾਂਗਰਸ ਨੇ ਆਪਣੇ ਸੌੜੇ ਹਿਤਾ ਲਈ ਹਾਲਾਤ ਨੂੰ ਇਤਨਾਂ ਵਿਗੜਨ ਦਿਤਾ।ਹੁਣ ਪੰਜਾਬ ਵਿਚ ਸ਼ਾਂਤੀ ਹੈ, ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਹੈ, ਹਿੰਦੂ ਸਿਖ ਏਕਤਾ ਮਜ਼ਬੂਤ ਹੋਈ ਹੈ, ਇਹ ਸਾਡੀ ਵਡੀ ਪ੍ਰਾਪਤੀ ਹੈ।ਹਿੰਦੂ ਸਿਖਾ ਦੇ ਸਬੰਧ ਇਤਨੇ ਗਹਿਰੇ ਹਨ, ਕਿ ਇਕ ਦੂਸਰੇ ਨਾਲ ਜੁੜੇ ਹੋਏ ਹਨ। ਅਕਾਲੀ ਦਲ ਐਨ. ਡੀ.ਏ ਦਾ ਇਕ ਹਿਸਾ ਹੈ। ਮੈਨੂੰ ਅਪਣੀ ਪਾਰਟੀ ਦੇ ਰੋਲ ਤੇ ਮਾਣ ਹੈ ਭਾਵੇਂ ਕਿ ਸਾਨੂੰ ਬੜੀ ਵੱਡੀ ਕੀਮਤ ਦੇਣੀ ਪਈ। ਅਸੀਂ ਸਿੱਖ ਭਰਾਵਾਂ ਨੂੰ ਬਚਾਇਆ।ਇਸਦਾ ਚੰਗਾ ਅਸਰ ਹੋਇਅ।ਸਾਲ 1989 ਦੌਰਾਨ ਦਿਲੀ ਵਿਚ ਭਾਜਪਾ ਨੇ ਮਦਨ ਲਾਲ ਖੁਰਾਨਾ ਦੀ ਸਰਕਾਰ ਬਣਾਈ, ਉਨ੍ਹਾਂ ਪ੍ਰਸ਼ਾਸਨ ਦਾ ਸ਼ੇਕ-ਅਪ ਕੀਤਾ। ਸਾਡੀਆ ਕੁਰਬਾਨੀਆ ਦਾ ਫਲ, ਸਿਆਸੀ ਤੌਰ ਤੇ ਵੀ ਸਾਨੂੰ ਮਿਲ ਗਿਆ। ਮੇਰੇ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਤੇ ਗੁਰਚਰਨ ਸਿੰਘ ਟੌਹੜਾ ਨਾਲ ਬਹੁਤ ਚੰਗੇ ਸਬੰਧ ਰਹੇ ਹਨ।