ਇਸਲਾਮਾਬਾਦ- ਪਾਕਿਸਤਾਨ ਦੀ ਜਰਦਾਰੀ ਸਰਕਾਰ ਅਤੇ ਮੁਸਲਿਮ ਧਾਰਮਿਕ ਨੇਤਾ ਤਾਹਿਰ-ਉਲ-ਕਾਦਰੀ ਦਰਮਿਆਨ ਵਿਰੋਧ-ਪ੍ਰਦਰਸ਼ਨ ਨੂੰ ਖਤਮ ਕਰਨ ਸਬੰਧੀ ਸਮਝੌਤਾ ਹੋ ਗਿਆ ਹੈ।ਇਹ ਸਪੱਸ਼ਟ ਨਹੀਂ ਹੋਇਆ ਕਿ ਧਾਰਮਿਕ ਨੇਤਾ ਅਤੇ ਸਰਕਾਰ ਵਿੱਚ ਕਿਸ ਤਰ੍ਹਾਂ ਦਾ ਸਮਝੌਤਾ ਹੋਇਆ ਹੈ।
ਕਾਦਰੀ ਪਿੱਛਲੇ ਚਾਰ ਦਿਨਾਂ ਤੋਂ ਇਸਲਾਮਾਬਾਦ ਵਿੱਚ ਆਪਣੇ ਹਜ਼ਾਰਾਂ ਸਮਰਥੱਕਾਂ ਸਮੇਤ ਸਰਕਾਰ ਭੰਗ ਕਰਨ ਅਤੇ ਚੋਣ ਕਰਵਾਏ ਜਾਣ ਦੀ ਮੰਗ ਕਰ ਰਹੇ ਸਨ।ਸਰਕਾਰ ਦੀ ਮੁਸ਼ਕਿਲ ਹੋਰ ਵੀ ਵੱਧ ਗਈ ਜਦੋਂ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ।ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਨੇ ਸੁਪਰੀਮ ਕੋਰਟ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਮੰਤਰੀਮੰਡਲ ਦੇ ਕੁਝ ਮੈਂਬਰ ਦੁਪਹਿਰ ਤੋਂ ਬਾਅਦ ਪ੍ਰਦਰਸ਼ਨ ਵਾਲੇ ਸਥਾਨ ਤੇ ਉਸ ਬੁਲਿਟ ਪਰੂਫ਼ ਕੰਟੇਨਰ ਵਿੱਚ ਗਏ ਜਿੱਥੇ ਕਾਦਰੀ ਨੇ ਆਪਣਾ ਡੇਰਾ ਜਮਾਇਆ ਹੋਇਆ ਸੀ।ਇਸ ਕੰਟੇਨਰ ਨੂੰ ਉਸ ਦੇ ਸਮਰਥੱਕਾਂ ਨੇ ਘੇਰਿਆ ਹੋਇਆ ਸੀ।ਪ੍ਰਦਰਸ਼ਨ ਖਤਮ ਕਰਨ ਦੀ ਖਬਰ ਸੁਣਦਿਆਂ ਹੀ ਧਾਰਮਿਕ ਆਗੂ ਦੇ ਸਪੋਰਟਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ।