ਜਲੰਧਰ- ਇਸਤਰੀ ਜਾਗਰਤੀ ਮੰਚ ਵੱਲੋਂ ਬਿਕਰਮ ਸਿੰਘ ਮਜੀਠੀਆ, ਜੈਜੀ ਬੀ,ਦਲਜੀਤ ਅਤੇ ਸਿੰਗਰ ਹਨੀ ਸਿੰਘ ਤੇ ਔਰਤ ਜਾਤ ਨੂੰ ਅਪਮਾਨਿਤ ਕਰਨ ਦਾ ਆਰੋਪ ਲਗਾਉਂਦੇ ਹੋਏ ਇਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਕੇਸ ਦਰਜ ਨਾਂ ਹੋਣ ਤੇ ਆਰੋਪੀਆਂ ਵਿਰੁੱਧ ਲੰਬਾ ਸੰਘਰਸ਼ ਵਿਢਣ ਦਾ ਫੈਸਲਾ ਕੀਤਾ ਗਿਆ ਹੈ।
ਜਾਗਰਤੀ ਮੰਚ ਦੀ ਇਸ ਬੈਠਕ ਵਿੱਚ ਇਸ ਸੰਸਥਾ ਦੀ ਪ੍ਰਧਾਨ ਨੇ ਕਿਹਾ ਕਿ ਮਾਲਮੰਤਰੀ ਮਜੀਠੀਆ ਨੇ ਪੰਜਾਬ ਵਿਧਾਨ ਸਭਾ ਵਿੱਚ ਔਰਤ ਜਾਤ ਨੂੰ ਗਾਲ੍ਹਾਂ ਕੱਢ ਕੇ ਔਰਤ ਜਾਤ ਨੂੰ ਲਲਕਾਰਿਆ ਹੈ।ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਲੋਕ ਇਸ ਕਰਕੇ ਵਿਧਾਨ ਸਭਾ ਵਿੱਚ ਚੁਣ ਕੇ ਨਹੀਂ ਭੇਜਦੇ ਕਿ ਇਹ ਉਥੇ ਜਾ ਕੇ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢਣ। ਅਜਿਹੇ ਲੀਡਰਾਂ ਨੂੰ ਸਬਕ ਸਿਖਾਉਣਾ ਜਰੂਰੀ ਹੈ।ਉਨ੍ਹਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਕਿ ਮਜੀਠੀਏ ਦੇ ਖਿਲਾਫ ਮਾਮਲਾ ਦਰਜ਼ ਕੀਤਾ ਜਾਵੇ, ਅਜਿਹਾ ਨਾਂ ਕਰਨ ਦੀ ਸੂਰਤ ਵਿੱਚ ਸਰਕਾਰ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਨ੍ਹਾਂ ਨੇ ਅਸ਼ਲੀਲ ਗੀਤ ਗਾਉਣ ਵਾਲਿਆਂ ਦੇ ਖਿਲਾਫ਼ ਵੀ ਕੇਸ ਦਰਜ਼ ਕਰਨ ਦੀ ਮੰਗ ਕੀਤੀ।