ਲੁਧਿਆਣਾ : ਮਹਾਂਨਗਰ ਵਿੱਚ ਦੋ ਘਟਨਾਕ੍ਰਮਾਂ ਕਾਰਨ ਚਰਚਾ ਵਿੱਚ ਆਏ ਮਹਾਤਮਾ ਰਾਵਣ ਯੂਥ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਆਗੂ ਰਵੀ ਬਾਲੀ ਦੇ ਇੱਕ ਮਾਮਲੇ ਵਿੱਚ ਸਥਾਨਕ ਕੋਰਟ ਨੇ ਪੁਲਿਸ ਨੂੰ ਫਟਕਾਰ ਲਗਾਉਂਦੇ ਹੋਏ ਉਸਦਾ ਰਿਮਾਂਡ ਨਾ ਦਿੱਤਾ। ਜਿਸ ਕਾਰਨ ਪੁਲਿਸ ਦੀ ਚੰਗੀ ਕਿਰ-ਕਿਰੀ ਹੋਈ। ਵਰਣਨਯੋਗ ਹੈ ਕਿ ਕੁੱਝ ਦਿਨ ਪਹਿਲਾ ਪਾਬੰਧੀ ਸ਼ੁਦਾ ਚਾਇਨਾ ਡੋਰ ਦੀ ਵਿਕਰੀ ਦਾ ਵਿਰੋਧ ਕਰਨ ਵਾਲੀ ਸਮਾਜਿਕ ਜਥੇਬੰਦੀ ਮਾਹਤਮਾ ਰਾਵਣ ਯੂਥ ਫੈਡਰੇਸ਼ਨ ਦੇ ਪ੍ਰਧਾਨ ਰਵੀ ਬਾਲੀ ਉਪਰ ਇੱਕ ਜੱਜ ਦੇ ਲੜਕੇ ਅਤੇ ਉਸਦੇ ਦੋ ਹੋਰ ਸਾਥੀਆਂ ਨਾਲ ਮਾਰਕੁੱਟ ਅਤੇ ਲੁੱਟ-ਖੋਹ ਦੇ ਮਾਮਲੇ ਤਹਿਤ ਪਰਚਾ ਥਾਣਾ ਡਵੀਜ਼ਨ ਨੰ.4 ਵਿੱਚ ਦਰਜ ਕੀਤਾ ਗਿਆ ਸੀ। ਜਿਸ ਪਰਚੇ ਦੇ ਕਾਰਨ ਰਵੀ ਬਾਲੀ ਨੂੰ ਜੁਡੀਸ਼ੀਅਲ ਭੇਜ ਦਿੱਤਾ ਗਿਆ ਸੀ ਅਤੇ ਇਸ ਵਿਵਾਦ ਦੇ ਨਾਲ ਰਵੀ ਬਾਲੀ ਵਿਰੁੱਧ ਹੈਬੋਵਾਲ ਵਿਖੇ ਇੱਕ ਜ਼ਮੀਨੀ ਝਗੜੇ ਕਾਰਨ ਹੈਬੋਵਾਲ ਥਾਣੇ ਦੀ ਪੁਲਿਸ ਨੇ 420 ਦਾ ਮੁਕੱਦਮਾ ਦਰਜ ਕਰ ਦਿੱਤਾ। ਜਿਸ ਦੇ ਕਾਰਨ ਅੱਜ ਰਵੀ ਬਾਲੀ ਦਾ ਰਿਮਾਂਡ ਲੈਣ ਲਈ ਹੈਬੋਵਾਲ ਥਾਣੇ ਦੀ ਪੁਲਿਸ ਉਸਨੂੰ ਡਿਊਟੀ ਮਜਿਸਟਰੇਟ ਜਸਬੀਰ ਸਿੰਘ ਮਹਿੰਦੀਰੱਤਾ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਲੈਕੇ ਆਈ ਜਿਸ ਸਬੰਧੀ ਜਾਣਕਾਰੀ ਦਿੰਦਿਆ ਰਵੀ ਬਾਲੀ ਦੇ ਵਕੀਲ ਦੀਪਕ ਭੂੰਬਕ ਅਤੇ ਵਿਜੇ ਸੱਭਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੇ ਜਦੋਂ ਰਵੀ ਬਾਲੀ ਦਾ ਰਿਮਾਂਡ ਮੰਗਿਆ ਤਾਂ ਅਸੀਂ ਸਾਰਾ ਪੱਖ ਮਾਨਯੋਗ ਜੱਸ ਸਾਹਿਬ ਅੱਗੇ ਰੱਖਿਆ ਜਿਸ ਨੂੰ ਸੁਣ ਕੇ ਮੌਕੇ ’ਤੇ ਮੌਜੂਦ ਆਈ.ਓ. ਨੂੰ ਫਟਕਾਰ ਲਗਾਉਂਦਿਆ ਪੁਲਿਸ ਵੱਲੋਂ ਮੰਗਿਆ ਰਿਮਾਂਡ ਜੱਜ ਸਾਹਿਬ ਵੱਲੋਂ ਨਾਕਾਰ ਦਿੱਤਾ ਗਿਆ। ਜਿੱਥੇ ਰਵੀ ਬਾਲੀ ਨੂੰ ਵੱਡੀ ਰਾਹਤ ਮਿਲੀ ਉ¤ਥੇ ਹੀ ਪੁਲਿਸ ਵੱਲੋਂ ਕਾਹਲੀ ਨਾਲ ਦਰਜ ਕੀਤੇ ਗਏ ਪਰਚੇ ਦੀ ਸੱਚਾਈ ਵੀ ਸਾਹਮਣੇ ਆਈ।
ਕਿਉਂ ਪਈ ਫਟਕਾਰ
ਪੁਲਿਸ ਨੂੰ ਇਸ ਮਾਮਲੇ ਵਿੱਚ ਫਟਕਾਰ ਪਈ ਤੇ ਰਿਮਾਂਡ ਕਿਉਂ ਨਹੀਂ ਮਿਲਿਆ ਬਾਰੇ ਦੱਸਦਿਆਂ ਰਵੀ ਬਾਲੀ ਦੇ ਦੋਵਾਂ ਵਕੀਲਾਂ ਨੇ ਦੱਸਿਆ ਕਿ ਰਵੀ ਬਾਲੀ ਵਿਰੁੱਧ ਸ਼ਿਕਾਇਤ ਕਰਤਾ ਨੇ ਜਿਹੜੀ ਜ਼ਮੀਨ ਜਾਅਲੀ ਰਜਿਸਸ਼ਟਰੀ ਤਿਆਰ ਕਰਨ ਅਤੇ ਉਸ ਪਲਾਟ ’ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਦੋਵਾਂ ਪਲਾਟਾਂ ਦੇ ਖਸਰੇ ਨੰ ਅਲੱਗ-ਅਲੱਗ ਹਨ। ਦੂਸਰਾ ਸ਼ਿਕਾਇਤ ਕਰਤਾ ਨੇ ਆਪਣੀ ਰਜਿਸ਼ਟਰੀ ਵਿੱਚ ਲਿਖਿਆ ਹੈ ਕਿ ਮੇਰੇ ਪਲਾਟ ਵਿੱਚ ਕਮਰਾ ’ਤੇ ਚਾਰ ਦੀਵਾਰੀ ਬਣੀ ਹੋਈ ਸੀ। ਜਦੋਂ ਕਿ ਮੌਜੂਦਾ ਪਲਾਟ ’ਤੇ ਕੋਈ ਕਮਰਾ ਤੇ ਚਾਰਦੀਵਾਰੀ ਨਹੀਂ ਬਣੀ ਹੋਈ ਹੈ ਤੇ ਜੋ ਚਾਰ ਦੀਵਾਰੀ ਇਸ ਪਲਾਟ ਵਿੱਚ ਹੋਈ ਹੈ। ਉਹ ਰਵੀ ਬਾਲੀ ਨੇ ਖ੍ਰੀਦਣ ਤੋਂ ਬਾਅਦ ਕੀਤੀ ਹੈ। ਇਸ ਤੋਂ ਬਿਨ੍ਹਾਂ ਉਹਨਾਂ ਕਿਹਾ ਕਿ ਜੇਕਰ 420 ਦਾ ਪਰਚਾ ਦਰਜ ਕਰਨਾ ਹੀ ਸੀ ਤਾਂ ਰਵੀ ਬਾਲੀ ਨੂੰ ਪਲਾਟ ਵੇਚਣ ਵਾਲੇ ’ਤੇ ਹੋਣਾ ਚਾਹੀਦਾ ਸੀ। ਪਰ ਪੁਲਿਸ ਪਰਚਾ ਪਲਾਟ ਖ੍ਰੀਦਣ ਵਾਲੇ ’ਤੇ ਹੀ ਕਰ ਦਿੱਤਾ।
ਕੀ ਆਖਦੇ ਹਨ ਥਾਣਾ ਮੁੱਖੀ
ਜਦੋਂ ਇਸ ਸਬੰਧੀ ਹੈਬੋਵਾਲਾ ਥਾਣਾ ਮੁੱਖੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਮਰੇ ਬਾਰੇ ਕਿਹਾ ਕਿ ਕਈ ਵਾਰ ਵਿਅਕਤੀ ਉਂਝ ਹੀ ਲਿਖਾ ਦਿੰਦਾ ਹੈ ਤੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਅਦਾਲਤ ਨੇ ਤਾਂ ਪ੍ਰਮਾਣ ਦੇਖਣਾ ਹੈ ਤਾਂ ਉਹਨਾਂ ਗੱਲ ਬਦਲਦਿਆਂ ਕਿਹਾ ਕਿ ਇਹ ਪਲਾਟ ਰਜਿਸ਼ਟਰੀ 1982 ਦੀ ਹੈ ਸ਼ਾਇਦ ਉਦੋਂ ਕਮਰਾ ਬਣਿਆ ਹੋਵੇ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਇਸ ਪਲਾਟ ਵਾਲੇ ਨੂੰ ਵੇਚਣ ਵਾਲੇ ਤੇ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ, ਖ੍ਰੀਦਣ ਵਾਲੇ ਤੇ ਕਿਉਂ ਕੀਤਾ ਗਿਆ ਹੈ ਤਾਂ ਉਸਨੇ ਕਿਹਾ ਕਿ ਹੁਣ ਸਾਡੇ ਵੱਲੋਂ ਵੇਚਣ ਵਾਲੇ ਅਸ਼ਵਨੀ ਭੱਕੂ ਤੇ ਵੀ ਪਰਚਾ ਦਰਜ ਕੀਤਾ ਗਿਆ। ਵੇਚਣ ਵਾਲੇ ਉਪਰ ਬਾਅਦ ਵਿਚ ਕੀਤੇ ਪਰਚੇ ਦਰਜ ਬਾਰੇ ਜਦੋਂ ਥਾਣਾ ਮੁੱਖੀ ਇੰਸਪੈਕਟਰ ਸਤਿੰਦਰਪਾਲ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਵਲੋਂ ਸਾਨੂੰ ਦੇਰੀ ਨਾਲ ਰਿਕਾਰਡ ਮਿਲਿਆ ਹੈ ਜਿਸ ਦੀ ਜਾਂਚ ਤੋਂ ਬਾਅਦ ਅਸ਼ਵਨੀ ਭੱਕੂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਪਰ ਇਥੇ ਵੀ ਇਕ ਗੱਲ ਸਮਝ ਤੋਂ ਬਾਹਰ ਹੈ ਕਿ ਜੇਕਰ ਵੇਚਣ ਵਾਲੇ ਤੇ ਰਿਕਾਰਡ ਚੈ¤ਕ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਣਾ ਸੀ ਤਾਂ ਰਵੀ ਬਾਲੀ ਤੇ ਪਰਚਾ ਦਰਜ ਕਰਨ ਸਮੇਂ ਪੁਲਿਸ ਨੇ ਕਾਗਜ਼ਾਂ ਦੀ ਪੜਤਾਲ ਕਰਨੀ ਜ਼ਰੂਰੀ ਕਿਉਂ ਨਾ ਸਮਝੀ।