ਨਵੀਂ ਦਿੱਲੀ- ਰਾਜਨਾਥ ਨੇ ਨਿਤਿਨ ਗਡਕਰੀ ਨੂੰ ਖੂੰਜੇ ਲਾ ਕੇ ਭਾਜਪਾ ਦੀ ਵਾਗਡੋਰ ਸੰਭਾਲ ਲਈ ਹੈ। ਊਹ ਨਿਰਵਿਰੋਧ ਪਾਰਟੀ ਦੇ ਨਵੇਂ ਪ੍ਰਧਾਨ ਚੁਣ ਲਏ ਗਏ ਹਨ।ਰਾਜਨਾਥ ਸਿੰਹ ਦੂਸਰੀ ਵਾਰ ਪਾਰਟੀ ਪ੍ਰਧਾਨ ਬਣੇ ਹਨ।ਅਰੁਣ ਜੇਟਲੀ ਦੇ ਘਰ ਵਿਚ ਸੀਨੀਅਰ ਨੇਤਾਵਾਂ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ।
ਸੰਘ ਨੇ ਗਡਕਰੀ ਨੂੰ ਪ੍ਰਧਾਨ ਬਣਾਉਣ ਲਈ ਆਪਣਾ ਪੂਰਾ ਜੋਰ ਲਗਾਇਆ ਪਰ ਪਾਰਟੀ ਵਿੱਚ ਹੋਏ ਜਬਰਦਸਤ ਵਿਰੋਧ ਕਾਰਨ ਇਹ ਸੰਭਵ ਨਹੀਂ ਹੋ ਸਕਿਆ।ਅਡਵਾਨੀ ਨਹੀਂ ਸਨ ਚਾਹੁੰਦੇ ਕਿ ਰਾਜਨਾਥ ਪ੍ਰਧਾਨ ਬਣੇ। ਉਨ੍ਹਾਂ ਨੇ ਪਹਿਲਾਂ ਸੁਸ਼ਮਾ ਸਵਰਾਜ ਦਾ ਨਾਂ ਪ੍ਰਧਾਨਗੀ ਪਦ ਲਈ ਅੱਗੇ ਕੀਤਾ ਪਰ ਸਹਿਮਤੀ ਨਹੀਂ ਹੋਈ।ਫਿਰ ਯਸ਼ਵੰਤ ਸਿਨਹਾ ਦਾ ਨਾਂ ਸਾਹਮਣੇ ਲਿਆਂਦਾ ਪਰ ਉਸ ਨੂੰ ਵੀ ਗਡਕਰੀ ਨੇ ਖਾਰਿਜ਼ ਕਰਦੇ ਹੋਏ ਰਾਜਨਾਥ ਦਾ ਨਾਂ ਅੱਗੇ ਕੀਤਾ।ਪ੍ਰਧਾਨ ਦੀ ਚੋਣ ਨੂੰ ਲੈ ਕੇ ਪਹਿਲਾਂ ਅਜਿਹਾ ਡਰਾਮਾ ਨਹੀਂ ਹੋਇਆ।
ਮੁੰਬਈ ਵਿੱਚ ਗਡਕਰੀ ਨਾਲ ਸਬੰਧਿਤ 9 ਟਿਕਾਣਿਆਂ ਤੇ ਮੰਗਲਵਾਰ ਨੂੰ ਇਨਕਮ ਵਿਭਾਗ ਨੇ ਛਾਪੇ ਮਾਰੇ।ਉਨ੍ਹਾਂ ਨੇ ਕਿਹਾ ਕਿ ਮੇਰੇ ਪ੍ਰਧਾਨ ਬਣਨ ਤੋਂ ਇੱਕ ਦਿਨ ਪਹਿਲਾਂ ਆਮਦਨ ਮੰਤਰਾਲੇ ਵੱਲੋਂ ਛਾਪੇ ਰਾਜਨੀਤਕ ਕਾਰਣਾਂ ਕਰਕੇ ਮਾਰੇ ਗਏ ਹਨ।