ਬਰਨਾਲਾ,(ਜੀਵਨ ਰਾਮਗੜ੍ਹ)-ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਗਰਾਜ ਰਾਮ ਅਤੇ ਜਿਲ੍ਹਾ ਸਕੱਤਰ ਕਾਮਰੇਡ ਖੁਸੀਆ ਸਿੰਘ ਨੇ ਦੱਸਿਆ ਕਿ ਏ.ਡੀ.ਸੀ ਵਿਕਾਸ ਬਰਨਾਲਾ ਨੇ ਮਜਦੂਰਾਂ ਵੱਲੋਂ ਬੀਤੇ ਕੱਲ੍ਹ ਕੀਤੇ ਗਏ ਘਿਰਾਓ ਉਪਰੰਤ ਮਜ਼ਦੂਰ ਏਕੇ ਦੇ ਦਬਾਅ ਸਦਕਾ ਐਲਾਨ ਕੀਤਾ ਕਿ ਉਹ 22 ਲੱਖ ਰੁਪਏ ਇੱਕ ਦੋ ਦਿਨਾਂ ਵਿੱਚ ਪਿੰਡ ਧੋਲਾ, ਕਾਹਨੇਕੇ, ਧੂਰਕੋਟ ਅਤੇ ਜਿਸ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਸ ਕਰਕੇ ਗਰਾਂਟ ਲੈਣ ਲਈ ਭੇਜਿਆ ਜਾਵੇਗਾ, ਉਥੇ ਤੁਰੰਤ ਗਰਾਂਟ ਜਾਰੀ ਕਰ ਦੇਣਗੇ ਅਤੇ ਜਿਸ ਪਿੰਡ ਵਿੱਚ ਅਧੂਰੇ ਜਾਬ ਕਾਰਡ ਹਨ ਉਹਨਾਂ ਨੂੰ ਪੂਰੇ ਕਰਵਾਉਣ ਲਈ ਗ੍ਰਾਮ ਸੇਵਕ ਦੀ ਸਖਤੀ ਨਾਲ ਡਿਊਟੀ ਲਗਾਈ ਜਾਵੇਗੀ ਅਤੇ ਜੋ ਕੰਮ ਪ੍ਰਾਪਤੀ ਲਈ ਅਰਜੀਆਂ ਲੈ ਕੇ ਤੁਰੰਤ ਰਸੀਦ ਦੇਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਏ.ਡੀ.ਸੀ. ਨੇ ਕਿਹਾ ਕਿ ਆਉਣ ਵਾਲੇ ਇੱਕ ਮਹੀਨੇ ਵਿੱਚ ਅਸੀਂ ਤਿੰਨ ਕਰੋੜ ਰੁਪਏ ਨਰੇਗਾ ਮਜਦੂਰਾਂ ਤੋਂ ਕੰਮ ਕਰਵਾਉਣ ਲਈ ਪੰਜਾਬ ਸਰਕਾਰ ਤੋਂ ਲੈਣ ਦਾ ਯਤਨ ਕਰ ਰਹੇ ਹਾਂ ਜਿਸ ਵਿੱਚ ਡ੍ਰੇਨ ਵਿਭਾਗ, ਨਹਿਰੀ ਵਿਭਾਗ, ਜੰਗਲਤ ਵਿਭਾਗ, ਪੀ. ਡਬਲਯੂ ਡੀ. ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸੱਦਕੇ ਅਤੇ ਯੂਨੀਅਨ ਦੀ ਸਾਂਝੀ ਮੀਟਿੰਗ ਕਰਵਾਕੇ ਕੰਮ ਦਿੱਤਾ ਜਾਵੇਗਾ, ਜਿਸ ਪਿੰਡ ਵਿੱਚ ਗਰਾਂਟ ਦੀ ਦੁਰਵਰਤੋਂ ਕਿਸੇ ਵੀ ਸਰਪੰਚ ਦੁਆਰਾ ਕੀਤੀ ਗਈ ਅਤੇ ਜੇ.ਸੀ.ਐਮ ਮਸੀਨ ਨਾਲ ਕੰਮ ਕਰਵਾਉਣ ਦਾ ਯਤਨ ਕੀਤਾ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਇਹ ਕਾਨੂੰਨ ਪਿੰਡ ਵਿੱਚ ਰਹਿੰਦੇ ਮਜਦੂਰਾਂ ਨੂੰ ਰੋਜਗਾਰ ਦੇਣ ਦਾ ਹੈ।
ਏ.ਡੀ.ਸੀ ਵਿਕਾਸ ਦੇ ਵਿਸਵਾਸ ਦਵਾਉਣ ਤੋਂ ਬਾਅਦ ਇਸ ਘਿਰਾਓ ਦੇ ਸੰਘਰਸ਼ ਨੂੰਵਿਰਾਮ ਦਿੱਤਾ ਗਿਆ ਹੈ ਅਤੇ ਇਸ ਦਾ ਐਲਾਨ ਸਰਵ ਭਾਰਤ ਨੌਜਵਾਨ ਸਭਾ ਪੰਜਾਬ ਦੇ ਪ੍ਰਧਨ ਕਾਮਰੇਡ ਕਸਮੀਰ ਸਿੰਘ ਗਦਈਆ ਨੇ ਕੀਤਾ ਜੋ ਕਿ ਚਾਰ ਜਿਲਿਆਂ ਦੇ ਨਰੇਗਾ ਮਜਦੂਰਾਂ ਦੇ ਕਨਵੀਨਰ ਲਗਾਏ ਹੋਏ ਹਨ।