ਬਰਨਾਲਾ,(ਜੀਵਨ ਰਾਮਗੜ੍ਹ)- ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸਿੰਦੇ ਦੇ ਬਿਆਨ ਤੇ ਭੜਕੀ ਭਾਜਪਾ ਦੇ ਕਾਰਕੁੰਨਾ ਨੇ ਗ੍ਰਹਿ ਮੰਤਰੀ ਦਾ ਪੁਤਲਾ ਫੂਕਿਆ। ਜਾਣਕਾਰੀ ਦਿੰਦਿਆ ਭਾਜਪਾ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਲੀਡਰ ਬਿਆਨ ਦੇਣ ਤੋਂ ਪਹਿਲਾਂ ਅਪਣੇ ਮੰਜੇ ਹੇਠਾ ਸੋਟਾ ਫੇਰਣ, ਭਾਰਤੀ ਜਨਤਾ ਪਾਰਟੀ ਇੱਕ ਇਮਾਨਦਾਰ ਦੇ ਬਹਾਦਰ ਪਾਰਟੀ ਹੈ। ਭਾਜਪਾ ਪਾਰਟੀ ਦੀ ਸਰਕਾਰ ਸਮੇਂ ਕੋਈ ਗਲਤ ਬਿਆਨਬਾਜ਼ੀ ਨਹੀਂ ਹੁੰਦੀ ਪਰ ਕਾਂਗਰਸ ਸਰਕਾਰ ਦੇ ਸਿਰ-ਫਿਰੇ ਲੀਡਰ ਨੇ ਅਤਿਵਾਦ ਦਾ ਵਡਾਵਾ ਦੇਣ ਭਾਜਪਾ ਤੇ ਆਰੋਪ ਲਗਾਇਆ ਹੈ ਉਸ ਨੂੰ ਜਿਲ੍ਹਾ ਭਾਜਪਾ ਸਿਰੇ ਤੋਂ ਖਾਰਜ ਕਰਦੀ ਹੈ। ਕਾਂਗਰਸ ਪਾਰਟੀ ਦੇ ਲੀਡਰ ਸੈਂਟਰ ’ਚ ਬੈਠੇ ਵੱਡੇ ਘੋਟਾਲੇ ਕਰ ਰਹੇ ਜੋ ਕਾਂਗਰਸ ਪਾਰਟੀ ਦੇ ਨੱਕ ਹੇਠ ਹੋ ਰਿਹਾ ਹੈ। ਉਹਨਾਂ ਕਿਹਾ ਜਿਲ੍ਹਾ ਭਾਜਪਾ ਦੇ ਆਗੂਆਂ ਤੇ ਮੈਂਬਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਰੋਸ ਵਜੋਂ ਅੱਜ ਸਥਾਨਕ ਰੇਲਵੇ ਸਟੇਸ਼ਨ ਕੋਲ ਪੈਂਦੇ ਚੌਂਕ ਅੱਗੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸਿੰਦੇ ਦਾ ਪੁਤਲਾ ਫੂਕਿਆ ਗਿਆ, ਜਿਲ੍ਹਾ ਪ੍ਰਧਾਨ ਨੇ ਕਾਂਗਰਸ ਪਾਰਟੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜੇਕਰ ਗ੍ਰਹਿ ਮੰਤਰੀ ਨੇ ਭਾਜਪਾ ਪਾਰਟੀ ਤੋਂ ਮੁਆਫੀ ਨਹੀਂ ਮੰਗੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਜਿਸ ਦੀ ਜਿੰਮੇਵਾਰੀ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਦੀ ਹੋਵੇਗੀ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਨਾਲ ਯਾਦਵਿੰਦਰ ਸੰਟੀ, ਨਰਿੰਦਰ ਨੀਟਾ, ਸਤੀਸ਼ ਕੁਮਾਰ (ਮੋਚਾ), ਸੋਮਨਾਥ ਸਹੌਰੀਆ, ਧੀਰਜ ਕੁਮਾਰ, ਸੰਦੀਪ ਜੇਠੀ, ਸੁਰਜੀਤ ਸਿੰਘ, ਮੋਨੂੰ ਗੋਇਲ, ਰਵੀ ਗੋਇਲ ਤੋਂ ਇਲਾਵਾ ਭਾਰੀ ਗਿਣਤੀ ’ਚ ਭਾਜਪਾ ਦੇ ਵਰਕਰ ਹਾਜ਼ਰ ਸਨ।