ਸਾਂਤਾ ਮਾਰੀਆ- ਬ੍ਰਾਜ਼ੀਲ ਦੇ ਸ਼ਹਿਰ ਸਾਂਤਾ ਮਾਰੀਆ ਦੇ ਇਕ ਨਾਈਟ ਕੱਲਬ ਵਿਚ ਲੱਗੀ ਭਿਅੰਕਰ ਅੱਗ ਨਾਲ ਘੱਟੋ ਘੱਟ 245 ਲੋਕ ਮਾਰੇ ਗਏ ਅਤੇ ਅਨੇਕਾਂ ਜ਼ਖ਼ਮੀ ਹੋ ਗਏ।
ਹਾਲਾਤ ਉਸ ਵੇਲੇ ਕਾਬੂ ਤੋਂ ਬਾਹਰ ਹੋ ਗਏ ਜਦੋਂ ਅੱਗ ਤੋਂ ਬਚਣ ਲਈ ਲੋਕੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਅੱਗ ਨਾਲ ਸੜਣ ਵਾਲਿਆਂ ਤੋਂ ਇਲਾਵਾ ਕਈ ਲੋਕਾਂ ਦੀ ਮੌਤ ਭੱਜ ਦੌੜ ਅਤੇ ਜ਼ਹਿਰੀਲੇ ਧੂੰਏ ਨਾਲ ਦਮ ਘੁੱਟਣ ਕਰਕੇ ਹੋ ਗਈ। ਜ਼ਖ਼ਮੀਆਂ ਨੂੰ ਵੱਡੀ ਗਿਣਤੀ ਵਿਚ ਹਸਪਤਾਲ ਭਰਤੀ ਕਰਾਇਆ ਗਿਆ। ਸਥਾਨਕ ਮੀਡੀਆ ਮੁਤਾਬਕ ਇਸ ਅੱਗ ਦੇ ਭੜਕਣ ਦਾ ਕਾਰਨ ਕੀਤੀ ਗਈ ਆਤਿਸ਼ਬਾਜ਼ੀ ਮੰਨਿਆ ਜਾ ਰਿਹਾ ਹੈ। ਵਧੇਰੇ ਲੋਕ ਯੂਨੀਵਰਸਿਟੀ ਦੇ ਵਿਦਿਆਰਥੀ ਸਨ।