ਫਤਹਿਗੜ੍ਹ ਸਾਹਿਬ – “ਸ੍ਰੀ ਦਿਗਵਿਜੇ ਸਿੰਘ ਜਰਨਲ ਸਕੱਤਰ ਕਾਂਗਰਸ ਵੱਲੋਂ ਸ੍ਰੀ ਅਫ਼ਜਲ ਗੁਰੂ ਨੂੰ ਫ਼ਾਂਸੀ ਲਗਾਉਣ ਦੀ ਕੀਤੀ ਜਾ ਰਹੀ ਹਿੰਦ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀ ਜੋਰਦਾਰ ਵਕਾਲਤ ਕਰਨ ਵਾਲੀ ਬਿਆਨਬਾਜੀ ਪੜ੍ਹਕੇ ਅਤੇ ਸ੍ਰੀ ਰਾਜਨਾਥ ਸਿੰਘ ਪ੍ਰਧਾਨ ਬੀਜੇਪੀ ਵੱਲੋਂ ਹਿੰਦ ਨਿਵਾਸੀਆਂ ਨੂੰ ਗੁੰਮਰਾਹ ਕਰਦੇ ਹੋਏ ਇਹ ਕਹਿਣਾ ਕਿ ਜੇਕਰ ਆਰ.ਐਸ.ਐਸ. ਤੇ ਬੀਜੇਪੀ ਦੀਆਂ ਜਮਾਤਾਂ ਦਹਿਸਤਗਰਦੀ ਵਾਲੇ ਅਮਲ ਕਰ ਰਹੀਆ ਹਨ ਤਾਂ ਉਹਨਾਂ ਉਤੇ ਸਰਕਾਰ ਕਾਨੂੰਨੀ ਰੋਕ ਲਗਾਵੇ, ਦੀ ਗੈਰ ਦਲੀਲ ਬਿਆਨਬਾਜੀ ਘੱਟ ਗਿਣਤੀ ਕੌਮਾਂ ਦੀ ਅਵਾਜ ਨੂੰ ਦਬਾਉਣ ਦੇ ਨਾਲ-ਨਾਲ ਅਤਿ ਦੁੱਖਦਾਂਇਕ ਅਤੇ ਗੁੰਮਰਾਹਕੁੰਨ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਸ੍ਰੀ ਦਿਗਵਿਜੇ ਸਿੰਘ ਵੱਲੋਂ ਇਸਲਾਮਿਕ ਮਜਾਹੂਦੀਨ ਸ੍ਰੀ ਅਫ਼ਜਲ ਗੁਰੂ ਨੂੰ ਫ਼ਾਂਸੀ ਲਗਾਉਣ ਦੀ ਬੀਬੀ ਸੋਨਿਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਨੂੰ ਖੁਸ਼ ਕਰਨ ਅਤੇ ਹਿੰਦੂਤਵ ਸੋਚ ਨੂੰ ਪੱਠੇ ਪਾਉਣ ਵਾਲੀ ਮਨੁੱਖਤਾ ਵਿਰੋਧੀ ਕਾਰਵਾਈ ਕਰਾਰ ਦਿੰਦੇ ਹੋਏ ਜੋਰਦਾਰ ਨਿਖੇਧੀ ਕਰਦੇ ਹੋਏ ਪ੍ਰਗਟਾਏ । ਉਹਨਾਂ ਕਿਹਾ ਕਿ ਸ੍ਰੀ ਦਿਗਵਿਜੇ ਸਿੰਘ ਬਹੁਤ ਹੀ ਸਮਝਦਾਰ ਅਤੇ ਦਲੀਲ ਨਾਲ ਗੱਲ ਕਰਨ ਵਾਲੇ ਆਗੂ ਹਨ । ਪਰ ਉਹਨਾਂ ਵੱਲੋਂ ਸ੍ਰੀ ਅਫ਼ਜਲ ਗੁਰੂ ਨੂੰ ਬਿਨ੍ਹਾਂ ਕਿਸੇ ਸਬੂਤ ਤੋ ਗੈਰ ਦਲੀਲ ਤਰੀਕੇ ਜਬਰੀ ਫ਼ਾਂਸੀ ਲਗਾਉਣ ਦੀ ਕੀਤੀ ਜਾ ਰਹੀ ਬਿਆਨਬਾਜੀ ਅਤੇ ਸ੍ਰੀ ਰਾਜਨਾਥ ਸਿੰਘ ਵੱਲੋਂ ਹਿੰਦ ਨਿਵਾਸੀਆਂ ਨੂੰ ਗੁੰਮਰਾਹ ਕਰਨ ਹਿੱਤ ਅਤੇ ਦਹਿਸਤਗਰਦਾ ਦੀ ਗੈਰ ਦਲੀਲ ਤਰੀਕੇ ਪਿੱਠ ਪੂਰਨ ਦੇ ਕੀਤੇ ਜਾ ਅਮਲਾਂ ਉਤੇ ਡੂੰਘਾਂ ਦੁੱਖ ਅਤੇ ਅਫ਼ਸੋਸ ਪ੍ਰਗਟ ਕਰਦੇ ਹੋਏ ਕਿਹਾ ਗਿਆ ਕਿ ਜਦੋ ਹਿੰਦ ਹਕੂਮਤ, ਅਦਾਲਤਾਂ ਤੇ ਏਜੰਸੀਆਂ ਕੋਲ ਕੋਈ ਵੀ ਅਫ਼ਜਲ ਗੁਰੂ ਵਿਰੁੱਧ ਸਬੂਤ ਨਹੀ ਅਤੇ ਜਦੋ ਇਨ੍ਹਾਂ ਨੂੰ ਵੀ ਜਾਣਕਾਰੀ ਹੈ ਕਿ ਅਫ਼ਜਲ ਗੁਰੂ ਨੇ ਕੋਈ ਗੈਰ ਕਾਨੂੰਨੀ ਕਾਰਵਾਈ ਨਹੀ ਕੀਤੀ ਤਾਂ ਫ਼ਾਂਸੀ ਲਗਾਉਣ ਦੀ ਬਿਆਨਬਾਜੀ ਕਰਕੇ ਇਥੇ ਹਿੰਦੂ-ਮੁਸਲਿਮ ਅਤੇ ਹਿੰਦ ਅਤੇ ਪਾਕਿਸਤਾਨ ਵਿਚ ਵੱਡਾ ਤਨਾਅ ਪੈਦਾ ਕਰਨ ਦੀ ਸਾਜਿ਼ਸ ਕਿਉ ਹੋ ਰਹੀ ਹੈ ? ਉਹਨਾਂ ਕਿਹਾ ਕਿ ਕਿਸੇ ਕਸੂਰਵਾਰ ਜਾ ਮਨੁੱਖਤਾ ਦੇ ਕਾਤਲ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣਾ ਤਾਂ ਠੀਕ ਹੈ । ਲੇਕਿਨ ਹਿੰਦ ਦੇ ਹੁਕਮਰਾਨ ਸਿੱਖ ਕੌਮ ਦੇ ਕਾਤਿਲਾਂ ਪੀ.ਚਿੰਦਬਰਮ, ਕਮਲਨਾਥ, ਅਮਿਤਾਬ ਬਚਨ, ਕੇ.ਪੀ.ਐਸ. ਗਿੱਲ, ਇਜਹਾਰ ਆਲਮ, ਸੁਮੇਧ ਸੈਣੀ, ਐਸ.ਐਸ.ਵਿਰਕ ਆਦਿ ਸਿਆਸਤਦਾਨਾਂ ਅਤੇ ਦੋਸੀ ਅਫ਼ਸਰਾਂ ਨੂੰ ਤਾਂ ਕਾਨੂੰਨ ਦੀ ਨਜ਼ਰ ਤੋ ਬਚਾਉਣ ਲਈ, ਉਹ ਹਰ ਕਾਰਵਾਈ ਹੋ ਰਹੀ ਹੈ ਜਿਸਦਾ ਨਾ ਤਾ ਇਖ਼ਲਾਕ ਇਜ਼ਾਜਤ ਦਿੰਦਾ ਹੈ ਅਤੇ ਨਾ ਹੀ ਇਨਸਾਫ਼ ਦਾ ਤਕਾਜ਼ਾ । ਜਿਨ੍ਹਾਂ ਸਿੱਖਾਂ ਜਾਂ ਮੁਸਲਮਾਨਾਂ ਉਤੇ ਕਾਨੂੰਨ ਦੀ ਕੋਈ ਜੁਰਮ ਦੀ ਧਾਰਾ ਬਣਦੀ ਹੀ ਨਹੀ, ਉਹਨਾਂ ਨੂੰ ਝੂਠੇ ਕੇਸਾ ਵਿਚ ਫਸਾਕੇ ਜ਼ਬਰੀ ਲੰਮੀਆਂ-ਲੰਮੀਆਂ ਕਾਲਕੋਠੜੀਆਂ ਅਤੇ ਫ਼ਾਂਸੀ ਦੀਆਂ ਸਜ਼ਾਵਾਂ ਸੁਣਾਈਆਂ ਜਾ ਰਹੀਆਂ ਹਨ । ਅਜਿਹੇ ਵਿਤਕਰੇ ਅਤੇ ਬੇਇਨਸਾਫੀ ਭਰੇ ਅਮਲ ਹਿੰਦ ਅਤੇ ਏਸੀਆ ਖਿੱਤੇ ਦੇ ਅਮਨ ਚੈਨ ਲਈ ਵੱਡਾ ਖ਼ਤਰਾਂ ਵੀ ਹਨ ਅਤੇ ਇਨਸਾਨੀ ਕਦਰਾ-ਕੀਮਤਾ, ਕੌਮਾਂਤਰੀ ਕਾਨੂੰਨਾਂ, ਸੰਧੀਆਂ ਅਤੇ ਮਨੁੱਖਤਾ ਪੱਖੀ ਨਿਯਮਾਂ ਦੀ ਉਲੰਘਣਾਂ ਵੀ ਕਰਨ ਵਾਲੇ ਹਨ ।
ਸ. ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਜਦੋ ਸਮੁੱਚੇ ਮੁਲਕ ਨਿਵਾਸੀਆਂ ਸਾਹਮਣੇ ਇਹ ਸੱਚਾਈ ਪ੍ਰਤੱਖ ਹੋ ਗਈ ਹੈ ਕਿ ਪ੍ਰੀਗਿਆ ਸਿੰਘ ਠਾਕੁਰ, ਕਰਨਲ ਪ੍ਰੋਹਿਤ ਅਤੇ ਸੁਆਮੀ ਦਿਆਨੰਦ ਪਾਂਡੇ, ਸੁਆਮੀ ਅਸੀਮਾ ਨੰਦ, ਰਜਿੰਦਰ, ਮੁਕੇਸ ਬਸਾਨੀ, ਦਵਿੰਦਰ ਗੁਪਤਾ, ਚੰਦਰ ਸੇਖਰ, ਸੰਦੀਪ ਡਾਗੇ, ਰਾਮਜੀ ਕਲਸਾਂਗਰਾਂ ਤੇ ਸੁਨੀਲ ਜੋਸੀ, ਕਮਲ ਚੋਹਾਨ ਆਦਿ ਅਤੇ ਇਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਸ੍ਰੀ ਅਡਵਾਨੀ, ਬੀਬੀ ਸੁਸਮਾ ਸਿਵਰਾਜ, ਮੁਰਲੀ ਮਨੋਹਰ ਜੋਸੀ, ਅਸੋਕ ਸਿੰਗਲ, ਵਿਨੇ ਕਟਾਰੀਆ, ਮੋਹਨ ਭਗਵਤ ਆਦਿ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਤੋ ਭੱਜਕੇ ਸ੍ਰੀ ਰਾਜਨਾਥ ਸਿੰਘ ਵੱਲੋਂ ਇਹ ਕਹਿਣਾ ਕਿ ਜੇਕਰ ਬੀਜੇਪੀ ਤੇ ਆਰ.ਐਸ.ਐਸ. ਆਦਿ ਦਹਿਸਤਗਰਦ ਜਥੇਬੰਦੀਆਂ ਹਨ ਤਾਂ ਉਹਨਾਂ ਉਤੇ ਰੋਕ ਲਗਾਈ ਜਾਵੇ । ਕੇਵਲ ਮੁਲਕ ਨਿਵਾਸੀਆਂ ਨੂੰ ਭੰਬਲਭੁਸੇ ਵਿਚ ਪਾਉਣ ਵਾਲੇ ਅਮਲ ਹਨ ਅਤੇ ਸੱਚਾਈ ਤੋ ਜਾਣਬੁੱਝ ਕੇ ਮੂੰਹ ਮੋੜਨ ਵਾਲੀ ਕਾਰਵਾਈ ਹੈ । ਕਿਉਕਿ ਸਭ ਨੂੰ ਪਤਾ ਹੈ ਕਿ ਹਿੰਦ ਦੇ ਹਿੰਦੂਤਵ ਹੁਕਮਰਾਨ ਅਜਿਹੀਆਂ ਸਿਆਸੀ ਜਮਾਤਾਂ ਉਤੇ ਪਾਬੰਦੀ ਨਹੀ ਲਗਾ ਸਕਦੇ । ਸ. ਮਾਨ ਨੇ ਕਿਹਾ ਕਿ ਜੇਕਰ ਸ੍ਰੀ ਰਾਜਨਾਥ ਸਿੰਘ ਅਸਲੀਅਤ ਵਿਚ ਮਨੁੱਖਤਾ ਪੱਖੀ ਸੋਚ ਰੱਖਦੇ ਹਨ ਤੇ ਹਿੰਦ ਵਿਚ ਪੁਰ ਅਮਨ ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਦਾ ਬੋਲਬਾਲਾ ਚਾਹੁੰਦੇ ਹਨ ਤਾਂ ਉਹ ਹਿੰਦੂ ਦਹਿਸਤਗਰਦਾ ਅਤੇ ਹਿੰਦੂ ਮੁਤੱਸਵੀ ਸੰਗਠਨਾਂ ਦੀ ਛੁਪਮੇ ਸਾਜ਼ਸੀ ਢੰਗ ਨਾਲ ਹਿਫਾਜਤ ਕਰਨ ਦੀ ਬਜਾਇ ਸਾਫ-ਸੁਥਰੀ ਨਿਰਪੱਖਤਾ ਵਾਲੀ ਸਿਆਸਤ ਕਰਦੇ ਹੋਏ ਉਪਰੋਕਤ ਸਾਬਿਤ ਹੋ ਚੁੱਕੇ ਹਿੰਦੂ ਦਹਿਸਤਗਰਦਾ ਅਤੇ ਦਹਿਸਤਗਰਦ ਸੰਗਠਨਾਂ ਤੋ ਆਪਣੇ ਆਪ ਤੇ ਆਪਣੀਆਂ ਜਮਾਤਾਂ ਨੂੰ ਵੱਖ ਕਰਨ । ਤਾਂ ਕਿ ਕਾਨੂੰਨ ਆਪਣੀ ਚਾਲੇ ਇਨ੍ਹਾਂ ਹਿੰਦੂ ਦਹਿਸਤਗਰਦਾਂ ਅਤੇ ਜਥੇਬੰਦੀਆਂ ਵਿਰੁੱਧ ਅਜਾਦਆਨਾ ਤੇ ਨਿਰਪੱਖਤਾ ਨਾਲ ਕਾਰਵਾਈ ਕਰ ਸਕੇ । ਨਾਅ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਸੱਚ ਉਤੇ ਪਰਦਾ ਪਾਉਣ ਦੇ ਅਮਲ ਕਰਨ ।