ਲੁਧਿਆਣਾ – ਪੀ.ਏ.ਯੂ. ਇੰਪਲਾਈਜ਼ ਯੂਨੀਅਨ ਪਿਛਲੇ 76 ਦਿਨਾਂ ਤੋਂ ਆਪਣੇ ਸੋਧੇ ਸਕੇਲਾਂ ਦਾ ਬਕਾਏ ਲਈ ਸੰਘਰਸ਼ ਕਰ ਰਹੀ ਹੈ। ਅੱਜ ਲੜੀਵਾਰ ਧਰਨੇ ਨੂੰ ਚਲਦਿਆਂ 76 ਦਿਨ ਪੂਰੇ ਹੋ ਗਏ ਹਨ। ਚੁਣੀ ਹੋਈ ਐਗਜੈਕਟਿਵ ਕੌਂਸਲ ਨੇ ਅੱਜ 5 ਫਰਵਰੀ ਨੂੰ ਥਾਪਰ ਹਾਲ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ। ਇਸ ਰੈਲੀ ਵਿਚ ਮੁਲਾਜ਼ਮਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਪੀ.ਏ.ਯੂ. ਪ੍ਰਸ਼ਾਸਨ ਵੱਲੋਂ ਲਿਖਤੀ ਵਿਸ਼ਵਾਸ ਸੁਆਉਣ ਤੇ ਅਤੇ ਪ੍ਰਿੰਸੀਪਲ ਸੈਕਟਰੀ ਫਾਈਨਾਂਸ ਕੁਲਪਤੀ ਪੀ.ਏ.ਯੂ. ਦੀ ਹੋਈ ਹਾਂ ਪੱਖੀ ਮੀਟਿੰਗ ਤੋਂ ਬਾਅਦ ਸਦਭਾਵਨਾ ਵਾਲਾ ਮਾਹੌਲ ਬਣਾਉਣ ਹਿੱਤ ਸੰਘਰਸ਼ ਮੁਲਤਵੀ ਕਰਨ ਦਾ ਫੈਸਲਾ ਕੀਤਾ। ਕੁਲਪਤੀ ਪੀ.ਏ.ਯੂ. ਜੀ ਨੇ ਆਪਣੇ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਉਪਰੋਕਤ ਮੀਟਿੰਗ ਤੋਂ ਬਾਅਦ ਦੱਸਿਆ ਸੀ ਕਿ ਮੀਟਿੰਗ ਵਿਚ ਪੰਜਾਬ ਸਰਕਾਰ ਨੇ ਸੋਧੇ ਸਕੇਲਾਂ ਦੇ ਬਕਾਏ ਦੀ ਵਿਸ਼ੇਸ਼ ਗਰਾਂਟ ਪੰਜਾਬ ਸਰਕਾਰ ਵੱਲੋਂ ਮੰਨ ਲਈ ਗਈ ਹੈ। ਇਸ ਕਰਕੇ ਅੱਜ ਇਕ ਵੱਡੀ ਰੈਲੀ ਕਰਕੇ ਯੂਨੀਅਨ ਦੇ ਪ੍ਰਮੁੱਖ ਆਗੂਆਂ ਨੇ ਆਪਣੇ ਭਾਸ਼ਣਾਂ ਵਿਚ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਅੱਜ ਦੀ ਰੈਲੀ ਨੂੰ ਪ੍ਰਧਾਨ ਪਰਮਜੀਤ ਸਿੰਘ ਗਿੱਲ, ਜਨਰਲ ਸੱਕਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਵਾਲੀਆ, ਲਖਵਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਗੁਰਮੇਲ ਸਿੰਘ ਤੁੰਗ ਸਮੇਤ ਮਨਮੋਹਣ ਸਿੰਘ ਨੇ ਸੰਬੋਧਨ ਕੀਤਾ। ਪ੍ਰਧਾਨ ਅਤੇ ਜਨਰਲ ਸੱਕਤਰ ਨੇ ਇਸ ਸਮੇਂ ਪੀ.ਏ.ਯੂ. ਦੇ ਸਮੂਹ ਮੁਲਾਜ਼ਮਾਂ ਦਾ, ਭਰਾਤਰੀ ਜੱਥੇਬੰਦੀਆਂ ਅਤੇ ਸਹਿਯੋਗੀ ਰਾਜਨੀਤਿਕ ਆਗੂਆਂ ਦਾ ਧੰਨਵਾਦ ਕੀਤਾ। ਯਾਦ ਰਹੇ ਕਿ ਪੀਏਯੂ ਦੇ ਮੁਲਾਜ਼ਮਾਂ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਜਿਲਾ ਰਾਮ ਬਾਂਸਲ, ਬੀ.ਜੇ.ਪੀ. ਦੇ ਜਿਲ੍ਹਾ ਪ੍ਰਧਾਨ ਪ੍ਰਵੀਨ ਬਾਂਸਲ, ਸ਼੍ਰੀ ਰਜਿੰਦਰ ਭੰਡਾਰੀ ਅਤੇ ਪੰਜਾਬ ਬੀ.ਜੇ.ਪੀ. ਦੇ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪਿਛਲੇ ਦਿਨੀਂ ਪੰਜਾਬੀ ਭਵਨ ਲੁਧਿਆਣਾ ਵਿਖੇ ਚਾਰ ਕਿਸਾਨ ਜੱਥੇਬੰਦੀਆਂ ‘ਆਲ ਇੰਡੀਆ ਕਿਸਾਨ ਸਭਾ’, ‘ਪੰਜਾਬ ਕਿਸਾਨ ਸਭਾ’, ‘ਭਾਰਤੀ ਕਿਸਾਨ ਯੂਨੀਅਨ ਏਕਤਾ’ (ਸਿਧੂਪੁਰ) ਅਤੇ ਆਈ.ਡੀ.ਪੀ. ਵੱਲੋਂ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਵਿਚ ਮਤਾ ਪਾਸ ਕਰ ਚੁੱਕੀਆਂ ਸਨ। ਇਸੇ ਤਰ੍ਹਾਂ ਲੁਧਿਆਣੇ ਦੀਆਂ ਪ੍ਰਮੁੱਖ ਮਜਦੂਰ ਜੱਥੇਬੰਦੀਆਂ ਏਟਕ, ਸੀਟੂ, ਇੰਨਟਕ ਆਦਿ ਵੱਲੋਂ ਵੀ ਹਮਾਇਤ ਆਈ ਸੀ।
ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਸੇ ਆਗੂ ਸ਼੍ਰੀ ਸਤਪਾਲ ਗੁਪਤਾ, ਸੁਖਦੇਵ ਸਿੰਘ ਅਤੇ ਡੀ.ਪੀ.ਮੌੜ, ਚਰਨ ਸਿੰਘ ਗੁਰਮ, ਮਨਜੀਤ ਸਿੰਘ ਮਹਿਰਮ, ਸਤਪਾਲ ਸ਼ਰਮਾ, ਜਸਵੰਤ ਸਿੰਘ ਕੈਨੇਡਾ, ਇਕਬਾਲ ਸਿੰਘ, ਜ਼ਿਲਾ ਰਾਮ ਬਾਂਸਲ, ਜਸਵੰਤ ਸਿੰਘ, ਤਿਲਕ ਸਿੰਘ ਸਾਂਘੜਾ ਅਤੇ ਮੰਗਲ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਰੋਜ਼ਾਨਾ ਸ਼ਾਮਲ ਹੁੰਦੇ ਸਨ, ਦਾ ਵੀ ਧੰਨਵਾਦ ਕੀਤਾ ਗਿਆ। ਅੱਜ ਦੀ ਰੈਲੀ ਸਮੇਂ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੇ ਯੂਨੀਅਨ ਦੇ ਦਫਤਰ ਇੱਕਠੇ ਹੋ ਕੇ ਨਾਅਰੇ ਮਾਰਦੇ ਹੋਏ ਥਾਪਰ ਹਾਲ ਦੇ ਖੁੱਲ੍ਹੇ ਗਰਾਂਊਂਡ ਵਿਚ ਆਏ। ਇਨ੍ਹਾਂ ਦੀ ਅਗਵਾਈ ਐਗਜੈਕਟਿਵ ਕੌਂਸਲ ਦੇ ਮੈਂਬਰ ਸਰਵ ਸ਼੍ਰੀ ਅੰਮ੍ਰਿਤਪਾਲ ਸਾਬਕਾ ਜਨਰਲ ਸੱਕਤਰ, ਬਲਦੇਵ ਸਿੰਘ ਵਾਲੀਆ, ਲਖਵਿੰਦਰ ਸਿੰਘ ਸੰਧੂ, ਗੁਰਮੇਲ ਸਿੰਘ ਤੁੰਗ, ਮਨਮੋਹਣ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਲਾਲ ਬਹਾਦਰ ਯਾਦਵ, ਜਰਨੈਲ ਸਿੰਘ, ਪ੍ਰਵੀਨ ਗਰਗ, ਕੁਲਦੀਪ ਸਿੰਘ, ਪ੍ਰਕਾਸ਼ ਸਿੰਘ, ਹਰਮਿੰਦਰ ਸਿੰਘ, ਹਰਦੇਵ ਘਲੌਟੀ, ਮੋਹਨ ਲਾਲ, ਜਸਵਿੰਦਰ ਸਿੰਘ ਘੋਲੀਆਂ, ਰਾਮਨਾਥ ਅਤੇ ਜੁਗਿੰਦਰ ਰਾਮ, ਅਵਤਾਰ ਸਿੰਘ ਅਰੋੜਾ, ਇਕਬਾਲ ਿਸੰਘ ਲਾਲੀ ਕਰ ਰਹੇ ਸਨ। ਯੂਨੀਅਨ ਦੇ ਪ੍ਰਧਾਨ ਸ. ਪਰਮਜੀਤ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਜਿੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਹੋਣ ਮੰਨੀ ਹੋਈ ਮੰਗ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇ, ਸਾਡੇ ਵੱਲੋਂ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਦੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਵੇਗਾ।
ਪੀ.ਏ.ਯੂ. ਪ੍ਰਸ਼ਾਸਨ ਵੱਲੋਂ ਲਿਖਤੀ ਵਿਸ਼ਵਾਸ ਸੁਆਉਣ ਤੇ ਸੰਘਰਸ਼ ਮੁਲਤਵੀ 76 ਦਿਨਾਂ ਤੋਂ ਪੀ.ਏ.ਯੂ. ਦੇ ਮੁਲਾਜ਼ਮ ਸੰਘਰਸ਼ ’ਤੇ
This entry was posted in ਪੰਜਾਬ.