ਪਟਿਆਲਾ- ਪੰਜਾਬ ਵਿੱਚ ਪੰਚਾਇਤਾਂ ਸ਼ਰਾਬ ਦੇ ਵਿਰੋਧ ਵਿੱਚ ਅੱਗੇ ਆਈਆਂ ਹਨ। ਇਸ ਸਾਲ 140 ਪਿੰਡਾਂ ਦੀਆਂ ਪੰਚਾਇਤਾਂ ਨੇ ਉਨ੍ਹਾਂ ਦੇ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾਂ ਖੋਲ੍ਹਣ ਅਤੇ ਪਹਿਲਾਂ ਤੋਂ ਚਲ ਰਹੇ ਠੇਕਿਆਂ ਨੂੰ ਬੰਦ ਕਰਨ ਦਾ ਪ੍ਰਸਤਾਵ ਐਕਸਾਈਝ਼ ਵਿਭਾਗ ਨੂੰ ਭੇਜਿਆ ਹੈ।ਪੰਚਾਇਤਾਂ ਨੇ ਆਪਸ ਵਿੱਚ ਫੈਸਲਾ ਲੈ ਕੇ ਵਿਭਾਗ ਨੂੰ ਲਿਖਤੀ ਰੂਪ ਵਿੱਚ ਉਨ੍ਹਾਂ ਦੇ ਪਿੰਡ ਵਿੱਚ ਠੇਕਾ ਨਾਂ ਖੋਲ੍ਹਣ ਦੀ ਅਪੀਲ ਕੀਤੀ ਹੈ।ਨਵੇਂ ਸੈਸ਼ਨ ਦੀ ਐਕਸਾਈਜ਼ ਪਾਲਸੀ ਨੂੰ ਲੈ ਕੇ ਚੰਡੀਗੜ੍ਹ ਵਿੱਚ ਅਧਿਕਾਰੀਆਂ ਦੀ ਇੱਕ ਮੀਟਿੰਗ ਵੀ ਹੋ ਰਹੀ ਹੈ।ਇਸ ਅਪੀਲ ਤੇ ਅਦਿਕਾਰੀ ਸੋਚ-ਵਿਚਾਰ ਕਰ ਰਹੇ ਹਨ।ਮੰਨਿਆ ਜਾ ਰਿਹਾ ਹੈ ਕਿ ਪੰਚਾਇਤਾਂ ਦੀ ਇਹ ਮੰਗ ਨਵੀਂ ਨੀਤੀ ਵਿੱਚ ਅਹਿਮ ਭੂਮਿਕਾ ਨਿਭਾਵੇਗੀ।
ਸ਼ਰਾਬ ਦੇ ਵਿਰੋਧ ਵਿੱਚ ਮੁਹਿੰਮ ਚਲਾਉਣ ਵਿੱਚ ਸੰਗਰੂਰ ਸੱਭ ਤੋਂ ਅੱਗੇ ਹੈ। ਸੰਗਰੂਰ ਦੇ 44 ਪਿੰਡ ਇਸ ਨੇਕ ਕੰਮ ਵਿੱਚ ਮੋਹਰਲੀ ਕਤਾਰ ਵਿੱਚ ਹਨ। ਅੱਜ ਤੋਂ 6 ਸਾਲ ਪਹਿਲਾਂ ਸਿਰਫ਼ 20 ਪਿੰਡਾਂ ਨੇ ਠੇਕੇ ਬੰਦ ਕਰਵਾਉਣ ਦੀ ਅਪੀਲ ਕੀਤੀ ਸੀ।ਇਸ ਤੋਂ ਬਾਅਦ ਇਹ ਸੰਖਿਆ ਵੱਧਦੀ ਗਈ।ਪਟਿਆਲਾ ਦੇ ਵੀ 26 ਪਿੰਡਾਂ ਨੇ ਸ਼ਰਾਬ ਦੇ ਠੇਕੇ ਨਾਂ ਖੋਲ੍ਹਣ ਅਤੇ ਪਹਿਲੇ ਬੰਦ ਕਰਨ ਦੀ ਅਪੀਲ ਕੀਤੀ ਹੈ।
very very thanks
very very thanks Ikalyian da kafla jrur bnega