ਲਾਹੌਰ- ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਰਾਸ਼ਟਰਪਤੀ ਜਰਦਾਰੀ ਦਾ ਆਲੀਸ਼ਾਨ ਬੁਲਿਟਪਰੂਫ਼ ਘਰ ਬਣ ਕੇ ਤਿਆਰ ਹੋ ਗਿਆ ਹੈ। 25 ਏਕੜ ਵਿੱਚ ਬਣੇ ਇਸ ਕੀਮਤੀ ਬੰਗਲੇ ਦਾ ਨਾਂ ਰਾਸ਼ਟਰਪਤੀ ਦੇ ਪੁੱਤਰ ਜਰਦਾਰੀ ਭੁੱਟੋ ਦੇ ਨਾਂ ਤੇ ਰੱਖਿਆ ਗਿਆ ਹੈ। ਇਸ ਐਸ਼ੋ ਆਰਾਮ ਵਾਲੇ ਘਰ ਵਿੱਚ ਛੋਟੇ ਜਹਾਜ਼ਾਂ ਦੇ ਲਈ ਰਨਵੇ ਵੀ ਹੈ।
ਰਾਸ਼ਟਰਪਤੀ ਨੂੰ ਇਹ ਘਰ ਉਨ੍ਹਾਂ ਦੇ ਬਹੁਤ ਹੀ ਕਰੀਬੀ ਮੰਨੇ ਜਾਂਦੇ ਰੀਅਲ ਐਸਟੇਟ ਬਿਜਨਸਮੈਨ ਮਲਿਕ ਰਿਆਜ਼ ਹੁਸੈਨ ਨੇ ਤੋਹਫ਼ੇ ਵਿੱਚ ਦਿੱਤਾ ਹੈ। ਹੁਸੈਨ ਉਹੋ ਵਿਅਕਤੀ ਹੈ ਜਿਸ ਉਪਰ ਪਿੱਛਲੇ ਸਾਲ ਸੁਪਰੀਮ ਕੋਰਟ ਦੇ ਮੁੱਖ ਜੱਜ ਇਫਤਿਆਰ ਚੌਧਰੀ ਦੇ ਪੁੱਤਰ ਅਰਸਲਾਨ ਦੀਆਂ ਤਿੰਨ ਵਿਦੇਸ਼ ਯਾਤਰਾਵਾਂ ਤੇ 34 ਕਰੋੜ ਰੁਪੈ ਖਰਚ ਕਰਨ ਦਾ ਆਰੋਪ ਲਗਿਆ ਸੀ।ਸੁਪਰੀਮ ਕੋਰਟ ਨੇ ਇਸ ਨੂੰ ਨਿਜੀ ਮਾਮਲਾ ਦਸਿਆ ਸੀ।
ਇਸ ਆਲੀਸ਼ਾਨ ਘਰ ਦੇ ਚਾਰੇ ਪਾਸੇ ਬਗੀਚਾ ਹੈ ਜਿਸ ਵਿੱਚ 10 ਹਜ਼ਾਰ ਦੇ ਕਰੀਬ ਲੋਕ ਆ ਸਕਦੇ ਹਨ। ਬੁਲੇਟਪਰੂਫ਼ ਇਸ ਬੰਗਲੇ ਵਿੱਚ ਨਿਜੀ ਜੈਟ ਲਦੇ ਲਈ ਰਨਵੇਅ ਵੀ ਹੈ। ਇਸ ਦੇ ਚਾਰ-ਚੁਫੇਰੇ ਬਣੀਆਂ ਉਚੀਆਂ-ਉਚੀਆਂ ਕੰਧਾਂ ਤੇ ਸੁਰੱਖਿਆ ਯੰਤਰ ਲਗੇ ਹੋਏ ਹਨ। ਇਸ ਤੋਂ ਸਿਰਫਲ ਡੇਢ ਕਿਲੋਮੀਟਰ ਦੀ ਦੂਰੀ ਤੇ ਨਵਾਜ਼ ਸ਼ਰੀਫ਼ ਦਾ ਘਰ ਹੈ ਜੋ ਕਿ 300 ਏਕੜ ਵਿੱਚ ਬਣਿਆ ਹੋਇਆ ਹੈ।