ਪੈਰਿਸ,(ਸੁਖਵੀਰ ਸਿੰਘ ਸੰਧੂ)- ਇਸ ਹਫਤੇ ਫਰਾਂਸ ਵਿੱਚ 133 ਪੁਲਿਸ ਵਾਲਿਆਂ ਦੀ ਟੀਮ ਨੇ ਇਸ ਦੇ ਕਈ ਇਲਾਕਿਆਂ ਵਿੱਚ ਇੱਕ ਸ਼ਪੈਸ਼ਲ ਅਪ੍ਰੈਸ਼ਨ ਰਾਹੀ ਕਰੈਡਿਟ ਕਾਰਡ ਨਾਲ ਧੋਖਾਧੜੀ ਕਰਨ ਵਾਲੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਸਾਲ 2011 ਵਿੱਚ ਕਰੈਡਿਟ ਕਾਰਡ ਕੰਪਨੀ ਨੇ ਇਸ ਠੱਗ ਟੋਲੇ ਨੂੰ ਠੱਲ ਪਾਉਣ ਲਈ ਰੀਪੋਰਟ ਦਰਜ਼ ਕਰਵਾਈ ਸੀ।ਇਹ ਲੋਕੀ ਇੰਟਰਨੈਟ ਜਰੀਏ ਖਰੀਦਦਾਰੀ ਕਰਦੇ ਸਨ, ਅਤੇ ਮਸ਼ੀਨ ਵਿੱਚੋਂ ਕੈਸ਼ ਮਨੀ ਵੀ ਕੱਢ ਲੈਦੇ ਸਨ।ਦੇਸ਼ ਵਿਦੇਸ਼ ਵਿੱਚ ਇਹ ਧੰਦਾ ਧੜੱਲੇ ਨਾਲ ਚੱਲ ਰਿਹਾ ਸੀ।ਇਹ ਸੋਲਾਂ ਸਾਲ ਤੋਂ ਉਪਰ ਅਤੇ ਪੰਜਾਹ ਸਾਲ ਤੋਂ ਥੱਲੇ ਦੀ ਉਮਰ ਦੀ ਲੋਕੀ ਦਸ ਹਜ਼ਾਰ ਵਾਰੀ ਕਾਰਡ ਵਰਤ ਕੇ 6 ਲੱਖ ਲੋਕਾਂ ਨੂੰ ਚੂਨਾ ਲਾ ਚੁੱਕੇ ਸਨ।
ਫਰਾਂਸ ਵਿੱਚ ਜਾਅਲੀ ਕਰੈਡਿਟ ਕਾਰਡ ਨਾਲ ਧੋਖਾਧੜੀ ਕਰਨ ਵਾਲੇ 22 ਜਾਣੇ ਗ੍ਰਿਫਤਾਰ
This entry was posted in ਅੰਤਰਰਾਸ਼ਟਰੀ.