ਨਿਊਯਾਰਕ- ਅਮਰੀਕਾ ਵਿੱਚ ਸ਼ੁਕਰਵਾਰ ਨੂੰ ਆਏ ਬਰਫੀਲੇ ਤੂਫਾਨ ਨੂੰ ਵੇਖਦੇ ਹੋਏ ਨਿਊਯਾਰਕ, ਨਿਊ ਹੈਮਪਸ਼ਾਇਰ,ਕਨੈਕਟੀਕਟ,ਮੈਸਾਚਿਊਟਸ ਅਤੇ ਰੋਡ ਆਈਲੈਂਡ ਆਦਿ ਪੰਜ ਰਾਜਾਂ ਵਿੱਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਹੈ।
ਮੈਸਾਚਿਊਟਸ ਦੀ ਰਾਜਧਾਨੀ ਬੌਸਟਨ ਵਿੱਚ ਸੜਕਾਂ ਤੇ ਆਵਜਾਈ ਰੋਕ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾਂ ਨਿਕਲਣ ਦੀ ਹਦਾਇਤ ਕੀਤੀ ਗਈ ਹੈ।ਨਿਊਯਾਰਕ ਦੇ ਕਈ ਇਲਾਕਿਆਂ ਵਿੱਚ ਬਰਫ਼ ਦੀ ਇੱਕ ਫੁੱਟ ਮੋਟੀ ਚਾਦਰ ਵਿੱਛ ਗਈ ਹੈ ਅਤੇ ਕੁ ਰਾਜਾਂ ਵਿੱਚ ਇੱਕ ਤੋਂ ਤਿੰਨ ਫੁੱਟ ਤੱਕ ਬਰਫ਼ ਪੈ ਰਹੀ ਹੈ। ਕਝ ਸਥਾਨਾਂ ਤੇ 38 ਇੰਚ ਤੋਂ ਵੀ ਵੱਧ ਬਰਫ਼ ਪਈ ਹੈ।ਕਨੈਕਟੀਕਟ ਸਟੇਟ ਵਿੱਚ ਚਾਰ ਤੋਂ ਪੰਜ ਇੱੰਚ ਤੱਕ ਪ੍ਰਤੀ ਘੰਟਾ ਬਰਫ ਪਈ ਹੈ।10 ਲੱਖ ਤੋਂ ਵੱਧ ਲੋਕ ਇਸ ਬਰਫੀਲੇ ਪਹਾੜ ਦੇ ਰਸਤੇ ਵਿੱਚ ਹਨ ਅਤੇ ਹਜ਼ਾਰਾਂ ਲੋਕ ਏਅਰਪੋਰਟ ਤੇ ਫਸੇ ਹੋਏ ਹਨ।60 ਦੇ ਕਰੀਬ ਹਵਾਈ ਅੱਡਿਆਂ ਤੇ 4,800 ਦੇ ਕਰੀਬ ਉਡਾਣਾਂ ਰਦ ਕਰ ਦਿੱਤੀਆਂ ਗਈਆਂ ਹਨ। ਸਿਰਫ ਮੈਸਾਚਿਊਟਸ ਵਿੱਚ ਹੀ ਦੋ ਲੱਖ ਤੋਂ ਵੱਧ ਲੋਕ ਹਨੇਰੇ ਵਿੱਚ ਰਹਿਣ ਲਈ ਮਜ਼ਬੂਰ ਹਨ।ਸੱਤ ਰਾਜਾਂ ਵਿੱਚ ਯੂਐਸ ਪੋਸਟਲ ਸਰਵਸਿਜ਼ ਵੀ ਕਾਫ਼ੀ ਪ੍ਰਭਾਵਿਤ ਹੋਈਆਂ ਹਨ। ਨੈਸ਼ਨਲ ਗਾਰਡ ਦੇ ਮੈਂਬਰ ਰਾਹਤ ਕੰਮਾਂ ਵਿੱਚ ਲਗੇ ਹੋਏ ਹਨ।