ਨਵੀਂ ਦਿੱਲੀ- ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਇਸ ਸਾਲ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਕੰਪਨੀਆਂ ਤੇ ਇਹ ਦਬਾਅ ਬਣਾਇਆ ਹੈ ਕਿ ਦਿੱਲੀ ਵਾਸੀਆਂ ਨੂੰ ਹਰ ਹਾਲ ਵਿੱਚ 24 ਘੰਟੇ ਬਿਜਲੀ ਮੁਹਈਆ ਕਰਵਾਈ ਜਾਵੇ।ਦਿੱਲੀ ਸੈਕਟਰੀਏਟ ਵਿੱਚ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼ੀਲਾ ਦੀਦੀ ਨੇ ਕਿਹਾ ਕਿ ਬਿਜਲੀ ਕੰਪਨੀਆਂ ਭਾਂਵੇ ਚੋਰੀ ਕਰਨ ਜਾਂ ਡਾਕਾ ਮਾਰਨ ਪਰ ਬਿਜਲੀ ਦੀ ਪੂਰਤੀ 24 ਘੰਟੇ ਹੋਣੀ ਚਾਹੀਦੀ ਹੈ।
ਆਈਟੀਆਈ, ਦਿੱਲੀ ਅਤੇ ਨਿਜੀ ਬਿਜਲੀ ਕੰਪਨੀ ਬੀਐਸਆਈ ਯਮੁਨਾ ਪਾਵਰ ਲਿਮਟਿਡ ਦੁਆਰਾ ਮਿਲ ਕੇ ਖੋਜ ਕੀਤੀ ਗਈ ਇੱਕ ਅਜਿਹੀ ਤਕਨੀਕ ਦਾ ਉਦਘਾਟਨ ਕੀਤਾ ਗਿਆ ਜੋ ਬਿਜਲੀ ਸਿਸਟਮ ਵਿੱਚ ਕੋਈ ਫਾਲਟ ਆਉਣ ਤੋਂ ਪਹਿਲਾਂ ਹੀ ਇਸ ਦੀ ਸੂਚਨਾ ਸਬੰਧਤ ਇੰਜਨੀਅਰ ਨੂੰ ਦੇ ਦੇਵੇਗੀ।ਇਸ ਤਕਨੀਕ ਦਾ ਨਾਂ ਮਿਡਾਸ ਹੈ, ਜਿਸ ਨੂੰ ਬੀਵਾਈਪੀਐਲ ਦੇ 11 ਕੇਵੀ ਸਬ-ਸਟੇਸ਼ਨਾਂ ਅਤੇ ਟਰਾਂਸਫਾਰਮਰਾਂ ਤੇ ਲਗਾਇਆ ਜਾ ਰਿਹਾ ਹੈ।ਜਿਵੇਂ ਹੀ ਕਿਸੇ ਫਾਲਟ ਸਬੰਧੀ ਸ਼ੱਕ ਹੋਵੇਗਾ, ਇਹ ਟਰਾਂਸਫਾਰਮਰ ਆਪਣੇ ਇੰਜਨੀਅਰਾਂ ਨੂੰ ਐਸਐਮਐਸ ਭੇਜ ਦੇਣਗੇ।