ਅੰਮ੍ਰਿਤਸਰ – ਦੁਬਈ ‘ਚ ਪਾਕਿਸਤਾਨੀ ਨਾਗਰੀਕ ਮਿਸ਼ਰੀ ਖਾਨ ਦੇ ਕੱਤਲ ਕੇਸ ‘ਚ ਫਾਂਸੀ ਦੀ ਸਜਾ ਯਾਫਤਾ 17 ਭਾਰਤੀ ਨੌਜਵਾਨ ਅੱਜ ਉਘੇ ਵਪਾਰੀ ਸ੍ਰ. ਸੁਰਿੰਦਰਪਾਲ ਸਿੰਘ ਓਬਰਾਏ ਦੇ ਉਧਮਾਂ ਨਾਲ ਰਿਹਾਅ ਹੋਣ ਉਪਰੰਤ ਉਨ੍ਹਾਂ ਦੀ ਅਗਵਾਈ ‘ਚ ਸਭ ਤੋਂ ਪਹਿਲਾ ਦਿੱਲੀ ਤੋਂ ਸੜਕ ਮਾਰਗ ਰਾਹੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਉਪਰੰਤ ਨਵੇਂ ਮਿੱਲੇ ਜਿਵਨਦਾਨ ਲਈ ਗੁਰੂ ਸਾਹਿਬ ਸ਼ੁਕਰਾਣਾ ਕੀਤਾ। ਜਿਕਰਯੋਗ ਹੈ ਕਿ ਦੁਬਈ ‘ਚ ਪ੍ਰਵਾਸੀ ਕਾਮਿਆਂ ਦੀ ਹੋਈ ਲੜਾਈ ‘ਚ ਇਨ੍ਹਾਂ ਭਾਰਤੀ ਨੌਜਵਾਨਾਂ ਵੱਲੋਂ ਮਿਸ਼ਰੀ ਖਾਨ ਮਾਰਿਆਂ ਗਿਆ ਸੀ ਅਤੇ ਦੋ ਹੋਰ ਪਾਕਿਸਤਾਨੀ ਨਾਗਰੀਕ ਜਖਮੀ ਹੋ ਗਏ ਸਨ। ਜਿਸ ਕਾਰਨ ਇਨ੍ਹਾਂ ਨੂੰ ਸ਼ਾਰਜਾਹ ਦੀ ਅਦਾਲਤ ਵੱਲੋਂ ਫਾਂਸੀ ਦੀ ਸਜਾ ਸੁਣਾਈ ਗਈ ਸੀ ਅਤੇ ਕੋਈ ਵੀ ਭਾਰਤੀ ਜਾਂ ਪੰਜਾਬੀ ਲੀਡਰ ਇਨ੍ਹਾਂ ਦੀ ਸਾਰ ਲੈਣ ਵਾਲਾ ਸਾਹਮਣੇ ਨਹੀਂ ਆਇਆ ਸੀ। ਇਸ ਸਮੇਂ ਇਨ੍ਹਾਂ 17 ਭਾਰਤੀਆਂ ਵਾਸਤੇ ਉਘੇ ਵਪਾਰੀ ਅਤੇ ਸਮਾਜ ਸੇਵੀ ਸ੍ਰ. ਐਸ ਪੀ ਸਿੰਘ ਓੁਬਰਾਏ ਅੱਗੇ ਆਏ ਅਤੇ ਭਾਰਤੀ ਸਫਾਰਤਖਾਨੇ ਦੀ ਮਦਦ ਨਾਲ ਆਪਣੇ ਬਲਬੂਤੇ ਤੇ ਵਕੀਲਾਂ ਦਾ ਪੈਨਲ ਤਿਆਰ ਕਰਕੇ ਇਨ੍ਹਾਂ ਦੀ ਪਟਿਸ਼ਨ ਫਾਇਲ ਕੀਤੀ। ਜਿਸ ‘ਚ ਅਦਾਲਤ ਵੱਲੋਂ ਮਿਸ਼ਰੀ ਖਾਨ ਦੇ ਪਰਿਵਾਰ ਨਾਲ ਆਉਟ ਆਫ ਕੋਰਟ ਸੈਟਲਮੈਂਟ ਲਈ ਕਿਹਾ ਗਿਆ। ਇਸ ਲਈ ਸ੍ਰ. ਓਬਰਾਏ ਵੱਲੋਂ ਬਲੱਡ ਮੰਨੀ ਦੇ ਰੂਪ ‘ਚ 10 ਲੱਖ ਅਮਰੀਕੀ ਡਾਲਰ ਤੋਂ ਵੱਧ ਦੀ ਰਾਸ਼ੀ ਸ਼ਾਰਜਾਹ ਅਦਾਲਤ ‘ਚ ਜਮ੍ਹਾਂ ਕਰਵਾਈ ਗਈ। ਜਿਸ ਉਪਰੰਤ ਪਿਛਲੇ ਸਾਲ ਇਨ੍ਹਾਂ ਭਾਰਤੀ ਨੌਜਵਾਨਾਂ ਦੀ ਫਾਂਸੀ ਦੀ ਸਜਾ ਅਦਾਲਤ ਨੇ ਮਾਫ ਕਰ ਦਿੱਤੀ। ਮਗਰ ਉਸ ਸਮੇਂ ਦੋ ਹੋਰ ਜਖਮੀ ਹੋਏ ਪਾਕਿਸਤਾਨੀ ਨਾਗਰੀਕਾਂ ਨੇ ਮੁਆਵਜੇ ਲਈ ਅਦਾਲਤ ‘ਚ ਨਵਾਂ ਕੇਸ ਪਾ ਦਿੱਤਾ ਜਿਸ ਕਾਰਨ ਇਨਾਂ ਦੀ ਰਿਹਾਈ ਲਟੱਕ ਗਈ ਮਗਰ ਸ੍ਰ. ਉਬਰਾਏ ਵੱਲੋਂ ਇਨ੍ਹਾਂ ਨੂੰ ਇੱਕ-ਇੱਕ ਲੱਖ ਡਾਲਰ ਦਾ ਮੁਆਵਜਾ ਦੇ ਕੇ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਪੱਕੀ ਕਰਵਾਈ। ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਜੋ ਕਿ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਆਪਣੇ ਸਾਕ ਸੰਬੰਧੀਆਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਸੂਚਨਾਂ ਕੇਂਦਰ ਵਿਖੇ ਮੋਜੂਦ ਸਨ ਇਨ੍ਹਾਂ ਨੂੰ ਮਿਲਣ ਉਪਰੰਤ ਮੋਕੇ ਤੇ ਮਾਹੋਲ ਕਾਫੀ ਭਾਵੁਕ ਹੋ ਗਿਆ। ਇਸ ਮੌਕੇ ਸੁਚਨਾਂ ਕੇਂਦਰ ਵਿਖੇ ਅਖੰਡ ਕੀਰਤਨੀ ਜਥੇ ਦੇ ਮੁੱਖੀ ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਦੇ ਮੁੱਖ ਸੇਵਾਦਾਰ ਜਥੇਦਾਰ ਬਲਦੇਵ ਸਿੰਘ ਨੇ ਸ੍ਰ. ਓਬਰਾਏ ਨੂੰ ਸਨਮਾਨਿਤ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਬੰਦੀ ਛੋੜ ਪਾਤਸ਼ਾਹ ਦੀ ਬਖਸ਼ਿਸ਼ ਨਾਲ ਹੀ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਭਾਈ ਸੁਰਿੰਦਰਪਾਲ ਸਿੰਘ ਓੁਬਰਾਏ ਵੱਲੋਂ 17 ਭਾਰਤੀਆਂ ਫਾਂਸੀ ਦੀ ਸਜਾ ਮਾਫ ਕਰਵਾ ਕੇ ਰਿਹਾਅ ਕਰਵਾਇਆਂ ਗਿਆ ਹੈ ਜੋ ਅਜੋਕੇ ਸਿੱਖ ਇਤਿਹਾਸ ਵਿਚ ਆਪਣੇ ਆਪ ਵਿਚ ਵੱਡੀ ਮਿਸਾਲ ਹੈ ਅਤੇ ਅਖੰਡ ਕੀਰਤਨੀ ਜਥਾ ਇਸ ਕੀਤੇ ਕਾਰਜ ਦੀ ਸ਼ਲਾਘਾ ਕਰਦਾ ਹੋਇਆ ਇਨ੍ਹਾਂ ਦੇ ਪਰਿਵਾਰਾ ਨੂੰ ਵਧਾਈ ਦਿੰਦਾ ਹੈ। ਇਸ ਮੌਕੇ ਸ੍ਰ. ਓੁਬਰਾਏ ਨੇ ਕਿਹਾ ਕਿ ਗੁਰੂ ਸਾਹਿਬ ਨੇ ਆਪ ਬਖਸ਼ੀਸ਼ ਕਰਕੇ ਇਹ ਕਾਰਜ ਕਰਵਾਇਆ ਹੈ ਅਤੇ ਇਸ ਨਾਲ ਮੇਰੀ ਆਤਮਾ ਨੂੰ ਤੁਰ ਅੰਦਰ ਤੱਕ ਵੱਡੀ ਸ਼ਾਂਤੀ ਮਿੱਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਦੇ ਪਰਿਵਾਰਾਂ ਕੋਲ ਪਹੁੰਚਾ ਕੇ ਮੈਂ ਬੜੀ ਵੱਡੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਅਤੇ ਇਹ ਸੇਵਾ ਗੁਰੂ ਸਾਹਿਬ ਨੇ ਆਪਣੇ ਭਾਣੇ ‘ਚ ਲਈ ਹੈ। ਇਸ ਮੌਕੇ ਰਿਾਹ ਹੋ ਕੇ ਆਏ ਨੌਜਵਾਨ ਸੁਖਜਿੰਦਰ ਸਿੰਘ, ਸੁਖਜੋਤ ਸਿੰਘ, ਸਤਿਗੁਰੂ ਸਿੰਘ, ਸਤਨਾਮ ਸਿੰਘ, ਕਸ਼ਮੀਰ ਸਿੰਘ, ਸੁਭਾਨ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਸੁਖਜਿੰਦਰ ਸਿੰਘ, ਨਮਜੋਤ ਸਿੰਘ, ਹਰਜਿੰਦਰ ਸਿੰਘ, ਤਰਨਜੀਤ ਸਿੰਘ, ਬਲਜੀਤ ਸਿੰਘ, ਦਲਜੀਤ ਸਿੰਘ, ਧਰਮਪਾਲ ਸਿੰਘ ਅਰਵਿੰਦਰ ਸਿੰਘ ਅਤੇ ਰਾਮ ਸਿੰਘ ਨੇ ਸਾਂਝੇ ਬਿਆਨ ‘ਚ ਕਿਹਾ ਕਿ ਅਸੀ ਤਾਂ ਆਪਣੀ ਜਿੰਦਗੀ ਦੇ ਆਖਰੀ ਦਿਨ ਦੁਬਾਈ ਦੀ ਜੇਲ ‘ਚ ਕੱਟ ਰਹੇ ਸਾਂ ਕੋਈ ਸਾਡੀ ਮਦਦ ਲਈ ਨਹੀਂ ਆਇਆ ਮਗਰ ਅੱਜ ਜੇ ਅਸੀ ਜਿਓਦੇ ਹਾਂ ਤਾਂ ਸਿਰਫ ਤੇ ਸਿਰਫ ਸ੍ਰ. ਓਬਰਾਏ ਕਾਰਨ ਜਿਨ੍ਹਾਂ ਨੇ ਸਾਡੀ ਪੈਰਵਾਈ ਕਿਤੀ ਅਤੇ ਅੱਜ ਅਸੀ ਨਵੀਂ ਜਿੰਦਗੀ ਭੋਗ ਰਹੇ ਹਾਂ ਅਤੇ ਆਪਣੇ ਪਰਿਵਾਰਾਂ ‘ਚ ਹਾਂ। ਇਸ ਮੌਕੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਅਤੇ ਨਾਲ ਆਏ ਵੱਡੀ ਗਿਣਤੀ ‘ਚ ਸਾਕ ਸੰਬੰਧੀ ਓਬਰਾਏ ਦਾ ਧੰਨਵਾਦ ਕਰਦਿਆਂ ਨਹੀਂ ਸਨ ਥਕਦੇ ਅਤੇ ਕਹਿ ਰਹੇ ਸਨ ਕਿ ਇਨ੍ਹਾਂ ਨੇ ਸਾਡੇ ਪਰਿਵਾਰਾਂ ਨੂੰ ਉਜੜਨ ਤੋਂ ਬਚਾਇਆ ਹੈ।