ਨਵੀਂ ਦਿੱਲੀ- ਅਫ਼ਜਲ ਗੁਰੁ ਨੂੰ ਦਿੱਤੀ ਗਈ ਫਾਂਸੀ ਦੀ ਉਸ ਦੇ ਘਰ ਵਾਲਿਆਂ ਨੂੰ ਫਾਂਸੀ ਤੋਂ ਪਹਿਲਾਂ ਸੂਚਨਾ ਨਾਂ ਦੇਣ ਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਵੀ ਅਸਹਿਮਤੀ ਪ੍ਰਗਟਾਈ ਹੈ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਇਸ ਸਬੰਧੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਦੇ ਸਾਹਮਣੇ ਨਰਾਜ਼ਗੀ ਜਾਹਿਰ ਕੀਤੀ।ਉਨ੍ਹਾਂ ਨੇ ਕਿਹਾ ਕਿ ਅਫ਼ਜਲ ਦੇ ਪਰਿਵਾਰ ਨੂੰ ਫਾਂਸੀ ਸਬੰਧੀ ਪਹਿਲਾਂ ਦਸਣਾ ਚਾਹੀਦਾ ਸੀ।ਅੱਤਵਾਦ ਦੇ ਮੁੱਦੇ ਤੇ ਸਖਤ ਰਵਈਆ ਅਪਨਾਉਣਾ ਜਾਇਜ਼ ਹੈ ਪਰ ਅਫ਼ਜਲ ਦੇ ਪਰਿਵਾਰ ਨੂੰ ਇਹ ਸੂਚਨਾ ਦੇਰ ਨਾਲ ਦੇਣਾ ਸਰਕਾਰ ਚਲਾਉਣ ਦਾ ਸਹੀ ਤਰੀਕਾ ਨਹੀਂ ਹੈ।ਰਾਸ਼ਟਰਪਤੀ ਭਵਨ ਵਿੱਚ ਗਵਰਨਰਾਂ ਦੀ ਮੀਟਿੰਗ ਦੌਰਾਨ ਉਨ੍ਹਾਂ ਨੇ ਇਹ ਸ਼ਬਦ ਕਹੇ।ਵਰਨਣਯੋਗ ਹੈ ਕਿ ਅਫ਼ਜਲ ਗੁਰੁ ਨੂੰ ਪਿੱਛਲੇ ਸ਼ਨਿਚਰਵਾਰ ਨੂੰ ਸਵੇਰ ਦੇ ਸਮੇਂ ਫਾਂਸੀ ਦਿੱਤੀ ਗਈ ਸੀ ਜਦੋਂ ਕਿ ਉਸ ਦੇ ਪਰਿਵਾਰ ਵਾਲਿਆਂ ਨੂੰ ਫਾਂਸੀ ਬਾਰੇ ਸੂਚਨਾ ਦੀ ਚਿੱਠੀ ਸ਼ੁਕਰਵਾਰ ਨੂੰ ਸਪੀਡਪੋਸਟ ਦੁਆਰਾ ਭੇਜੀ ਗਈ ਸੀ।ਇਹ ਸਪੀਡਪੋਸਟ ਕੀਤੀ ਗਈ ਚਿੱਠੀ ਉਸ ਦੇ ਪਰਿਵਾਰ ਨੂੰ ਸੋਮਵਾਰ ਨੂੰ ਮਿਲੀ ਸੀ।ਪਰਿਵਾਰ ਨੂੰ ਫਾਂਸੀ ਦੀ ਜਾਣਕਾਰੀ ਮੀਡੀਆ ਵਿੱਚ ਆਈਆਂ ਖਬਰਾਂ ਤੋਂ ਮਿਲੀ। ਇਸ ਕਰਕੇ ਅਫ਼ਜਲ ਦੇ ਪਰਿਵਾਰ ਵਾਲਿਆਂ ਵਿੱਚ ਬਹੁਤ ਗੁਸਾ ਹੈ।