ਬਰਨਾਲਾ,(ਜੀਵਨ ਰਾਮਗੜ੍ਹ)-ਸਬ ਜੇਲ੍ਹ ਬਰਨਾਲਾ ਵਿਖੇ ਅੱਜ ਇੱਕ ਹਵਾਲਾਤੀ ਵੱਲੋਂ ਫਾਹਾ ਲਏ ਜਾਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਜਿਸ ਦਾ ਤੁਰੰਤ ਪਤਾ ਚੱਲਦਿਆਂ ਹੀ ਹੋਰ ਹਵਾਲਾਤੀਆਂ ਵੱਲੋਂ ਰੌਲਾ ਪਾਏ ਜਾਣ ਉਪਰੰਤ ਉਸਦੀ ਕੋਸ਼ਿਸ਼ ਨੂੰ ਜੇਲ੍ਹ ਗਾਰਦ ਵੱਲੋਂ ਨਾਕਾਮ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 50 ਕੁ ਸਾਲ ਦਾ ਮੇਵਾ ਸਿੰਘ ਪੁੱਤਰ ਨੰਦ ਸਿੰਘ ਵਾਸੀ ਦੀਵਾਨਾ ਜੋ ਕਿ ਭੁੱਕੀ ਦੇ ਕੇਸ ’ਚ ਸਬ ਜੇਲ੍ਹ ਬਰਨਾਲਾ ਵਿਖੇ ਨਜ਼ਰਬੰਦ ਸੀ ਨੇ ਅੱਜ ਬਰਨਾਲਾ ਦੀ ਜੇਲ੍ਹ ਵਿਖੇ ਬੈਰਕ ਨੰਬਰ ਇੱਕ ਦੇ ਬਾਥਰੂਮ ਦੀ ਗਰਿੱਲ ਨਾਲ ਆਪਣਾ ਹੀ ਪਰਨਾ ਬੰਨ੍ਹ ਕੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ। ਪੰਰਤੂ ਬੈਰਕ ਨੰਬਰ ਇੱਕ ’ਚ ਨਜ਼ਰਬੰਦ ਹੋਰ ਹਵਾਲਾਤੀਆਂ/ਕੈਦੀਆਂ ਨੇ ਰਹਿੰਦੇ ਸਮੇਂ ’ਚ ਹੀ ਪਤਾ ਚੱਲਦਿਆਂ ਤੁਰੰਤ ਰੌਲਾ ਪਾ ਦਿੱਤਾ। ਜਿਸ ਉਪਰੰਤ ਜੇਲ੍ਹ ਗਾਰਦ/ਅਧਿਕਾਰੀਆਂ ਨੇ ਫਟਾ ਫਟ ਐਕਸਨ ਲੈਂਦਿਆਂ ਹਾਵਲਾਤੀ ਮੇਵਾ ਸਿੰਘ ਨੂੰ ਸੁਰੱਖਿਅਤ ਕਾਬੂ ਕਰ ਲਿਆ। ਜੇਲ੍ਹ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਸੂਚਨਾਂ ਥਾਣਾ ਸਿਟੀ ਵਿਖੇ ਦਿੱਤੀ ਗਈ। ਜਦੋਂ ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ਼ ਸਤੀਸ਼ ਕੁਮਾਰ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਕਤ ਹਵਾਲਾਤੀ ਮੇਵਾ ਸਿੰਘ ਪੁੱਤਰ ਨੰਦ ਸਿੰਘ ਖਿਲਾਫ਼ ਥਾਣਾ ਸਿਟੀ ਵਿਖੇ ਮੁਕੱਦਮਾਂ ਨੰਬਰ 41, ਆਈਪੀਸੀ ਦੀ ਧਾਰਾ 309 ਤਹਿਤ ਮਾਮਲਾ ਦਰਜ਼ ਕਰ ਲਿਆ ਹੈ।
ਜਿਕਰਯੋਗ ਹੈ ਕਿ ਸਬ ਜੇਲ੍ਹ ਬਰਨਾਲਾ ਵਿਖੇ ਬੀਤੇ ਤਿੰਨ ਕੁ ਹਫਤਿਆਂ ਦੇ ਅਰਸੇ ਦੌਰਾਨ ਦੋ ਹਵਾਲਾਤੀਆਂ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ। ਜਿੰਨ੍ਹਾਂ ’ਚੋਂ ਪਹਿਲਾ ¦ਘੇ ਦਿਨ ਧਨੌਲਾ ਵਾਸੀ ਇੱਕ ਨੌਜਵਾਨ ਹਵਾਲਾਤੀ ਸੁਖਵਿੰਦਰ ਸਿੰਘ ਜੋ ਕਿ ਚੋਰੀ ਦੇ ਕੇਸ ’ਚ ਨਜਰਬੰਦ ਸੀ ਅਤੇ ਦੂਜਾ ਇੱਕ ਬਜੁਰਗ ਹਵਾਲਾਤੀ ਰਾਮ ਸਰੂਪ ਜੋ ਕਿ ਆਪਣੇ ਪੁੱਤਰ ਨੂੰ ਕਹੀ ਮਾਰਨ ਦੇ ਦੋਸ਼ ’ਚ ਜੇਲ੍ਹ ’ਚ ਬੰਦ ਸੀ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ।