ਫਤਿਹਗੜ੍ਹ ਸਾਹਿਬ – ‘‘ ਸਿੱਖ, ਮੁਸਲਿਮ ਅਤੇ ਇਸਾਈ ਕੌਮ ਦੇ ਧਾਰਮਿਕ ਅਸਥਾਨਾਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਰੀ ਮਸਜਿਦ, ਹਜਰਤ ਬੱਲ, ਇਸਾਈ ਚਰਚਾਂ ਉੱਤੇ ਸਾਜਿਸ਼ਾਂ ਰਾਹੀ ਹਮਲੇ ਕਰਕੇ ਇਨਾਂ ਧਾਰਮਿਕ ਸਥਾਨਾਂ ਨੂੰ ਸ਼ਹੀਦ ਕਰਨ ਵਾਲੀਆਂ ਕਾਂਗਰਸ ਅਤੇ ਬੀ.ਜੇ.ਪੀ ਹਿੰਦੂਤਵ ਮਤੱਸਵੀ ਜਮਾਤਾਂ ਅਤੇ 1984 ਵਿਚ ਸਿੱਖ ਕੌਮ ਦੀ ਨਸਲਕੁਸ਼ੀ, ਗੁਜਰਾਤ ਅਤੇ ਜੰਮੂ ਕਸ਼ਮੀਰ ਵਿਚ ਮੁਸਲਿਮ ਕੌਮ ਦਾ ਕਤਲੇਆਮ ਕਰਨ, ਅਤੇ ਦੱਖਣੀ ਸੂਬਿਆਂ ਵਿਚ ਇਸਾਈਆਂ ਦਾ ਕਤਲੇਆਮ ਕਰਨ ਵਾਲੀਆਂ ਹਿੰਦੂਤਵ ਜਮਾਤਾਂ ਅਸਲੀਅਤ ਵਿਚ ਮਨੁੱਖਤਾ ਦੀਆਂ ਜਿਵੇਂ ਕਾਤਿਲ ਹਨ, ਉਸੇ ਤਰਾਂ ਬਲਿਊ ਸਟਾਰ ਦੇ ਫੌਜੀ ਹਮਲੇ ਦੀ ਹਾਮੀ ਭਰਨ ਵਾਲੇ ਅਤੇ ਇਸ ਗੈਰ ਇਨਸਾਨੀ ਕਾਰਵਾਈ ਕਰਨ ਲਈ ਸੈਂਟਰ ਦੀ ਮਰਹੂਮ ਇੰਦਰਾ ਗਾਂਧੀ ਦੀ ਹਕੂਮਤ ਨੂੰ ਹਰੀ ਝੰਡੀ ਦੇਣ ਵਾਲੇ ਬਾਦਲ ਦਲੀਏ ਵੀ ਸਿੱਖ ਕੌਮ ਅਤੇ ਮਨੁੱਖਤਾ ਦੇ ਉੱਨੇ ਹੀ ਦੋਸ਼ੀ ਹਨ ਜਿੰਨੇ ਕਾਂਗਰਸ ਅਤੇ ਬੀ.ਜੇ.ਪੀ। ਇਨਾਂ ਉਪਰੋਕਤ ਦੋਵੇਂ ਹਿੰਦੂਤਵ ਜਮਾਤਾਂ ਅਤੇ ਬਾਦਲ ਦਲੀਆਂ ਨੂੰ ਵੱਖ ਵੱਖ ਨਜ਼ਰੀਏ ਤੋਂ ਵੇਖਣ ਵਾਲੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕਾਂਗਰਸ ਪ੍ਰਤੀ ਪ੍ਰਗਟਾਏ ਵਿਚਾਰ ਬਿਲਕੁਲ ਦਰੁਸਤ ਹਨ। ਪਰ ਉਹ ਬੀ.ਜੇ.ਪੀ ਤੇ ਬਾਦਲ ਦਲੀਆਂ ਦੇ ਜਿਨਾਂ ਆਗੂਆਂ ਵਾਜਪਾਈ ਨੇ ਬਲਿਊ ਸਟਾਰ ਦੇ ਫੌਜੀ ਹਮਲੇ ਸਮੇਂ ਇੰਦਰਾ ਗਾਂਧੀ ਨੂੰ ‘‘ਦੁਰਗਾ ਮਾਤਾ’’ ਦਾ ਖਿਤਾਬ ਦੇ ਕੇ ਸਨਮਾਨਿਆ ਸੀ ਅਤੇ ਸ਼੍ਰੀ ਅਡਵਾਨੀ ਜਿਸ ਨੇ ਕਿਹਾ ਸੀ ਕਿ ‘‘ਇਹ ਹਮਲਾ 6 ਮਹੀਨੇ ਪਹਿਲਾਂ ਹੋਣਾਂ ਚਾਹੀਦਾ ਸੀ ਅਤੇ ਆਪਣੇ ਵਲੋਂ ਲਿਖੀ ਕਿਤਾਬ ਮੇਰਾ ਦੇਸ ਮੇਰੀ ਜੀਵਨੀ ਵਿਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਭਸਮਾਂਸੂਰ (ਦੈਂਤ) ਲਫਜ਼ ਦੀ ਵਰਤੋਂ ਕੀਤੀ ਅਤੇ ਪੰਜਾਬ ਵਿਚ ਡੇਢ ਦਹਾਕੇ ਤਕ ਹੋਏ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੂਕਾਬਲਿਆਂ, 25000 ਅਣਪਛਾਤੀਆਂ ਲਾਸ਼ਾਂ, ਸਿੱਖ ਬੀਬੀਆਂ ਦੇ ਹੋਏ ਜਬਰ ਜਿਨਾਹ ਦੇ ਜੋ ਇਹ ਹਿੰਦੂ ਆਗੂ ਭਾਗੀ ਹਨ ਅਤੇ ਜਿਨਾਂ ਨੇ ਬੀ.ਜੇ.ਪੀ, ਆਰ.ਐਸ.ਐਸ ਤੇ ਬਾਦਲ ਦਲੀਆਂ ਨੇ ਬਲਿਊ ਸਟਾਰ ਦੀ ਪ੍ਰਵਾਨਗੀ ਦਿੱਤੀ ਅਤੇ ਜੋ ਸਿੱਖਾਂ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ ਪੰਜਾਬ ਵਿਚ ਤਾਇਨਾਤ ਕਰ ਰਹੇ ਹਨ ਅਜਿਹੇ ਆਗੂਆਂ ਅਤੇ ਸਿਆਸੀ ਜਮਾਤਾਂ ਨੂੰ ਸਿੱਖ ਕੌਮ ਦੇ ਦੁਸ਼ਮਣਾਂ ਅਤੇ ਕਾਤਲਾਂ ਦੀ ਲਾਈਨ ਵਿਚੋਂ ਵੱਖ ਕਰਕੇ ਵੇਖਣ ਵਾਲੇ ਭਾਈ ਰਾਜੋਆਣਾ ਦੀ ਸੋਚ ਪਿੱਛੇ ਕੀ ਮਕਸਦ ਹੈ, ਇਹ ਸਾਡੀ ਸਮਝ ਤੋਂ ਬਾਹਰ ਹੈ।’’
ਉਪਰੋਕਤ ਵਿਚਾਰ ਅੱਜ ਇੱਥੇ ਭਾਈ ਧਿਆਨ ਸਿੰਘ ਮੰਡ ਸੀ: ਮੀ: ਪ੍ਰਧਾਨ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ, ਸ. ਜਸਵੰਤ ਸਿੰਘ ਮਾਨ ਸਕੱਤਰ ਜਰਨਲ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ , ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘਵਾਲਾ, ਗੁਰਸੇਵਕ ਸਿੰਘ ਜਵਾਹਰਕੇ, ਪ੍ਰੋ: ਮਹਿੰਦਰਪਾਲ ਸਿੰਘ, ਮਾ: ਕਰਨੈਲ ਸਿੰਘ ਨਾਰੀਕੇ, (ਚਾਰੋ ਜਰਨਲ ਸਕੱਤਰ) ਨੇ ਸਾਂਝੇ ਤੌਰ ਤੇ ਭਾਈ ਰਾਜੋਆਣਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਥੇਬੰਦੀ ਨੂੰ ਕਾਂਗਰਸ ਨਾਲ ਗੈਰ ਦਲੀਲ ਤਰੀਕੇ ਜੋੜਨ ਅਤੇ ਬਾਦਲ-ਬੀ.ਜੇ.ਪੀ ਗੱਠਜੋੜ ਨੂੰ ਸਿਆਸੀ ਤੌਰ ਤੇ ਮਜਬੂਤ ਕਰਨ ਦੀ ਸਿੱਖ ਵਿਰੋਧੀ ਸੋਚ ਉੱਤੇ ਡੂੰਘਾ ਦੁੱਖ ਅਤ। ਹੈਰਾਨੀ ਜਾਹਰ ਕਰਦੇ ਹੋਏ ਇਕ ਨੀਤੀ ਬਿਆਨ ਵਿਚ ਸਾਂਝੇ ਤੌਰ ਤੇ ਪ੍ਰਗਟ ਕੀਤੇ। ਉਨਾਂ ਕਿਹਾ ਕਿ ਅਸੀਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕੌਮੀ ਕੁਰਬਾਨੀ ਦਾ ਸਤਿਕਾਰ ਕਰਦੇ ਹਾਂ ਅਤੇ ਫਾਂਸੀ ਦੀਆਂ ਸਜਾਵਾਂ ਦਾ ਟਾਕਰਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਹੀ ਫਾਂਸੀ ਦੀ ਅਣਮਨੁੱਖੀਆਂ ਸਜਾਵਾਂ ਤੋ ਦੂਰ ਕਰਨ ਲਈ ਯਤਨਸ਼ੀਲ ਨਹੀਂ ਬਲਕਿ ਅਸੀਂ ਇਸ ਅਣਮਨੁੱਖੀ ਫਾਂਸੀ ਦੀ ਸਜ਼ਾ ਨੂੰ ਕਾਨੂੰਨੀ ਤੌਰ ਤੇ ਖਤਮ ਕਰਨ ਦੇ ਹੱਕ ਵਿਚ ਹਾਂ। ਇਸ ਲਈ ਹੀ ਅਸੀਂ ਬੀਤੇ ਸਮੇਂ ਵਿਚ ਚੰਡੀਗੜ੍ਹ ਵਿਚੇ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਲਈ ਵੱਡੀ ਰੈਲੀ ਕੀਤੀ ਸੀ ਅਤੇ ਲੱਖਾਂ ਦੀ ਗਿਣਤੀ ਵਿਚ ਇਸ ਫੈਸਲੇ ਤੇ ਸਿੱਖਾਂ ਦੇ ਦਸਤਖਤ ਕਰਵਾ ਕੇ ਯੂ.ਐਨ ਅਤੇ ਹਿੰਦ ਹਕੂਮਤ ਨੂੰ ਭੇਜੀ ਹੈ। ਲੇਕਿਨ ਜਦੋਂ ਵੀ ਕਿਸੇ ਤਰਾਂ ਦੀਆਂ ਚੋਣਾ ਆਉਦੀਆਂ ਹਨ ਤਾਂ ਭਾਈ ਰਾਜੋਆਣਾ ਵੱਲੋਂ ਖਾਲਿਸਤਾਨ ਦੇ ਮਿਸ਼ਨ ਨੂੰ ਸੱਟ ਮਾਰ ਕੇ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਨਿਸ਼ਾਨਾਂ ਬਣਾ ਕੇ ਹਮੇਸ਼ਾਂ ਬਾਦਲ ਦਲ ਅਤੇ ਹਿੰਦੂਤਵ ਕੱਟੜ ਸਿੱਖ ਵਿਰੋਧੀ ਜਮਾਤ ਬੀ.ਜੇ.ਪੀ ਦੇ ਹੱਕ ਵਿਚ ਅਜਿਹਾ ਕੁੱਝ ਬਿਆਨਬਾਜੀ ਜਾਂ ਪੱਤਰ ਲਿਖ ਦਿੱਤਾ ਜਾਂਦਾ ਹੈ ਜੋ ਸਿੱਖ ਕੌਮ ਨੂੰ ਕਦੇ ਹਜ਼ਮ ਨਹੀਂ ਹੋਇਆ। ਚੋਣਾਂ ਵੇਲੇ ਹੀ ਅਜਿਹਾ ਕਿਊ…..? ਇਸ ਦਾ ਜਵਾਬ ਤਾਂ ਖੁਦ ਭਾਈ ਰਾਜੋਆਣਾ ਹੀ ਦੇ ਸਕਦੇ ਹਨ।
ਆਗੂਆਂ ਨੇ ਅੱਗੇ ਚੱਲ ਕੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਰੰਤਰ ਸੈਂਟਰ ਅਤੇ ਪੰਜਾਬ ਦੀਆਂ ਹਕੂਮਤਾਂ ਵੱਲੋਂ ਸਿੱਖ ਕੌਮ, ਮਨੁੱਖਤਾ ਅਤੇ ਪੰਜਾਬ ਸੂਬੇ ਨਾਲ ਹੋ ਰਹੀਆਂ ਬੇਇਨਸਾਫੀਆਂ ਵਿਰੁੱਧ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਮਿੱਥੇ ਕੌਮੀ ਨਿਸ਼ਾਨੇ ‘‘ਖਾਲਿਸਤਾਨ’’ ਦੀ ਪ੍ਰ੍ਰਾਪਤੀ ਲਈ ਅਡੋਲ ਸੰਘਰਸ਼ ਕਰਦੀ ਆ ਰਹੀ ਹੈ ਜੋ ਕਿ ਸਾਡਾ ਕੌਮੀ ਫਰਜ ਹੈ। ਉੱਨਾਂ ਕਿਹਾ ਕਿ ਚੋਣਾਂ ਲੜਨਾਂ, ਹਾਰਨਾਂ ਜਾਂ ਜਿੱਤਣਾਂ ਤਾਂ ਅੰਮ੍ਰਿਤਸਰ ਦਲ ਦੇ ਖਾਲਿਸਤਾਨ ਲਈ ਕੀਤੇ ਜਾ ਰਹੇ ਸੰਘਰਸ਼ ਦੇ ਪੈਂਤੜੇ ਹਨ। ਜਿੱਤਾਂ ਜਾਂ ਹਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਥੇਬੰਦੀ ਨੂੰ ਮਾਨਸਿਕ, ਇਖਲਾਕੀ ਜਾਂ ਸਿਆਸੀ ਤੌਰ ਤੇ ਕੋਈ ਰਤੀ ਭਰ ਵੀ ਫਰਕ ਨਹੀਂ ਪੈਂਦਾ। ਜਦੋਂ ਕਿ ਸਾਡਾ ਆਖਰੀ ਨਿਸ਼ਾਨਾਂ ਕਮਿਊਨਿਸਟ ਚੀਨ, ਇਸਲਾਮਿਕ ਪਾਕਿਸਤਾਨ ਅਤੇ ਹਿੰਦੂਤਵ ਹਿੰਦੋਸਤਾਨ ਤਿੰਨੇ ਪ੍ਰਮਾਣੂ ਤਾਕਤਾਂ ਨਾਲ ਲੈਸ ਦੁਸ਼ਮਣ ਮੁਲਕਾਂ ਦੇ ਵਿਚਕਾਰ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ ਅਤੇ ਲੱਦਾਖ ਖਿੱਤੇ ਵਿਚ ਜਮਹੂਰੀਅਤ ਅਤੇ ਅਮਨਮਈ ਲੀਹਾਂ ਤੇ ਚਲਦੇ ਹੋਏ, ਕੌਮਾਂਤਰੀ ਪੱਧਰ ਤੇ ਖਾਲਿਸਤਾਨ ਦੇ ਹੱਕ ਵਿਚ ਰਾਇ ਬਣਾਉਦੇ ਹੋਏ ਖਾਲਿਸਤਾਨ (ਬਫਰ ਸਟੇਟ) ਕਾਇਮ ਕਰਨਾਂ ਹੈ। ਇਸ ਲਈ ਹੀ ਅਸੀਂ ਆਪਣੀ ਮੰਜਿਲ ਵੱਲ ਅਡੋਲ ‘‘ਮਸਤ ਹਾਥੀ ਦੀ ਚਾਲ’’ ਵਧਦੇ ਜਾ ਰਹੇ ਹਾਂ। ਚੋਣਾਂ ਹਾਰ ਜਾਣਾ, ਜਮਾਨਤਾਂ ਜਬਤ ਹੋ ਜਾਣੀਆਂ ਜਾਂ ਜਿੱਤਣਾ ਸਾਡੇ ਖਾਲਿਸਤਾਨ ਦੀ ਮੰਜਿਲ ਦੇ ਪੜਾਅ ਤਾਂ ਹੋ ਸਕਦੇ ਹਨ, ਮੰਜਿਲ ਨਹੀਂ। ਆਗੂਆਂ ਨੇ ਕਿਹਾ ਕਿ ਜਿਥੋਂ ਤੱਕ ਰਾਜੋਆਣਾ ਨੇ ਕਿਹਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੇ ਅੰਮ੍ਰਿਤਸਰ ਦਲ ਜਾਂ ਖਾਲਿਸਤਾਨੀਆਂ ਦਾ ਸੰਘਰਸ਼ ਖਤਮ ਹੋ ਜਾਂਦਾ ਹੈ, ਇਸ ਵਿਚ ਕੋਈ ਦਲੀਲ ਨਹੀ ਕਿਊਕਿ ਬੀਤੇ ਸਮੇਂ ਵਿਚ ਬੇਅੰਤ ਸਿੰਘ, ਰਾਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਪੰਜਾਬ ਵਿਚ ਜਦੋਂ ਹਕੂਮਤਾਂ ਰਹੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਸ ਸਮੇਂ ਵੀ ਹਰ ਤਰਾਂ ਦੀ ਬੇਇਨਸਾਫੀ ਦੇ ਵਿਰੁੱਧ ਅਤੇ ਖਾਲਿਸਤਾਨ ਲਈ ਸੰਘਰਸ਼ ਕਰਦਾ ਰਿਹਾ ਹੈ। ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਜੇਲਾਂ ਵਿਚ ਤਸ਼ੱਦਦ ਜ਼ੁਲਮਾਂ ਦਾ ਟਾਕਰਾ ਕਰਦੇ ਆਏ ਹਨ। ਸ. ਮਾਨ ਉੱਤੇ ਪੰਜਾਬ ਅਤੇ ਹਿੰਦ ਦੇ ਵੱਖ ਵੱਖ ਸਥਾਨਾਂ ਤੇ ਕੋਈ 78 ਦੇ ਕਰੀਬ ਦੇਸ਼ ਧਰੋਹੀ ਅਤੇ ਬਗਾਵਤ ਦੇ ਕੇਸ ਦਰਜ ਹੋਏ ਹਨ ਅਤੇ ਜੇਲਾਂ ਵਿਚ ਕਾਂਗਰਸ, ਬੀ.ਜੇ.ਪੀ ਬਾਦਲ ਹਕੂਮਤਾਂ ਸਰੀਰਿਕ ਅਤੇ ਮਾਨਸਿਕ ਤੌਰ ਤੇ ਤਸ਼ੱਦਦ ਕਰਦੀਆਂ ਰਹੀਆਂ ਹਨ। ਅੱਜ ਜਦੋਂ ਭਾਈ ਰਾਜੋਆਣਾ ਦੇ ਚਹੇਤਿਆਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਿੱਖ ਵਿਰੋਧੀ ਹਿੰਦੂ ਜਮਾਤ ਬੀ.ਜੇ.ਪੀ ਦੀ ਹਕੂਮਤ ਹੈ ਅਤੇ ਪੰਜਾਬ ਵਿਚ ਇਨਾਂ ਨੇ ਹਰ ਖੇਤਰ ਵਿਚ ਲੁੱਟ ਮਚਾਈ ਹੋਈ ਹੈ, ਕਾਂਨੂੰਨੀ ਵਿਵਸਥਾ ਫੇਲ੍ਹ ਹੋ ਚੁੱਕੀ ਹੈ ਅਸੀਂ ਅੱਜ ਵੀ ਕਾਂਗਰਸ, ਬਾਦਲ-ਬੀ.ਜੇ.ਪੀ ਦੇ ਜਬਰ ਜੁਲਮਾਂ ਅਤੇ ਬੇਇਨਸਾਫੀਆਂ ਵਿਰੁੱਧ ਬਿਨਾਂ ਕਿਸੇ ਡਰ ਭੈਅ ਤੋਂ ਆਵਾਜ਼ ਵੀ ਉਠਾਉਂਦੇ ਆ ਰਹੇ ਹਾਂ ਅਤੇ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਵਲੋਂ ਮਿਥੇ ਖਾਲਿਸਤਾਨ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਕੌਮਾਂਤਰੀ ਪੱਧਰ ‘ਤੇ ਸਰਗਰਮੀਆਂ ਤੇ ਜਿੰਮੇਵਾਰੀਆਂ ਨਿਭਾਉਂਦੇ ਆ ਰਹੇ ਹਾਂ। ਬੀਤੇ ਕੁੱਝ ਦਿਨ ਪਹਿਲੇ ਫਤਿਹਗੜ੍ਹ ਸਾਹਿਬ ਦੀ ਸ਼ਹੀਦਾਂ ਦੀ ਪਵਿੱਤਰ ਧਰਤੀ ਉੱਤੇ ਖਾਲਿਸਤਾਨ ਵਿਰੋਧੀਆਂ ਦੀ ਅੱਖਾਂ ਅਤੇ ਕੰਨ ਖੋਲਣ ਵਾਲਾ ਹਜਾਰਾਂ ਦੀ ਗਿਣਤੀ ਵਿਚ ਨੀਲੀਆਂ ਤੇ ਕੇਸਰੀ ਦਸਤਾਰਾਂ ਅਤੇ ਦੁਪੱਟਿਆਂ ਵਿਚ ‘‘ਖਾਲਿਸਤਾਨ’’ ਦੇ ਨਾਹਰੇ ਲਾਉਂਦੇ ਹੋਏ ਜੁੜੇ ਸੈਲਾਬ ਦੀ ਖਾਲਿਸਤਾਨੀ ਆਵਾਜ਼ ਕਿਸੇ ਦੀ ਮੁਥਾਜ ਨਹੀਂ ਰਹੀ। ਇਸ ਹੋਏ ਵਿਸ਼ਾਲ ਇਕੱਠ ਅਤੇ ਖਾਲਿਸਤਾਨ ਦੀ ਉੱਠੀ ਆਵਾਜ਼ ਨੇ ਕਾਂਗਰਸ, ਬੀ.ਜੇ.ਪੀ ਹਿੰਦੂਤਵ ਜਮਾਤਾਂ ਅਤੇ ਬਾਦਲ ਦਲੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਹੀ ਕਾਰਨ ਹੈ ਕਿ ਅੱਜ ਇਹ ਹਿੰਦੂਤਵ ਜਮਾਤਾਂ ਅਤੇ ਬਾਦਲ ਦਲੀਏ ਆਪਣੇ ਸਿੱਖੀ ਦੀ ਟਾਹਿਣੀਆਂ ਨੂੰ ਵੱਢਣ ਵਾਲੇ ਤਿੱਖੇ ਕੁਹਾੜੇ ਵਿਚ ‘‘ਸਿੱਖੀ ਦਸਤੇ’’ ਨੂੰ ਫਿੱਟ ਕਰਨ ਅਤੇ ਸਿੱਖੀ ਬੂਟੇ ਨੂੰ ਵੱਢਣ ਦੀਆਂ ਸਾਜਿਸ਼ਾਂ ਵਿਚ ਮਸ਼ਰੂਫ ਹਨ। ਲੇਕਿਨ ਅਸੀਂ ਖਾਲਿਸਤਾਨ ਪ੍ਰਾਪਤੀ ਦੇ ਅਤੇ ਸਿੱਖ ਕੌਮ ਨਾਲ ਹੋ ਰਹੀਆਂ ਬੇਇਨਸਾਫੀਆਂ ਨੂੰ ਖਤਮ ਕਰਾਉਣ ਦੇ ਆਪਣੇ ਕੌਮੀ ਫਰਜਾਂ ਤੋਂ ਨਾਂ ਤਾਂ ਕਦੇ ਅਵੇਸਲੇ ਹੋਏ ਹਾਂ, ਨਾਂ ਹੀ ਹੋਵਾਂਗੇ ਬਲਕਿ ਮਸਤ ਹਾਥੀ ਦੀ ਚਾਲੇ ਚਲਦੇ ਹੋਏ ਆਪਣੀ ਮੰਜਿਲ ਤੇ ਅਵੱਸ਼ ਪਹੁੰਚਾਂਗੇ। ਹਿਦੂਤਵ ਜਮਾਤਾਂ ਕਾਂਗਰਸ, ਭਾਜਪਾ ਜਾਂ ਇਨਾਂ ਦੇ ਪੱਕੇ ਤੌਰ ਤੇ ਗੁਲਾਮ ਬਣੇ ਬਾਦਲ ਦਲੀਆਂ ਆਦਿ ਨਾਲ ਕਿਸੇ ਤਰਾਂ ਦੀ ਸਾਝ ਨਹੀਂ ਰੱਖਾਂਗੇ ਅਤੇ ਨਾਂ ਹੀ ਇਨਾਂ ਦੀ ਗੁਲਾਮੀਅਤ ਨੂੰ ਕਤਈ ਪ੍ਰਵਾਨ ਕਰਾਂਗੇ। ਇਸ ਦੇ ਨਾਲ ਹੀ ਫਾਂਸੀਆਂ ਦੀਆਂ ਸਜਾਵਾਂ ਅਤੇ ਜੇਲਾਂ ਵਿਚ ਬੰਦੀ ਹੋਰ ਸਿੱਖ ਨੌਜਵਾਂਨਾਂ ਨੂੰ ਫਾਂਸੀਆਂ ਤੋ ਬਚਾਉਣ ਜਾਂ ਰਿਹਾਅ ਕਰਵਾਉਣ ਦੇ ਆਪਣੇ ਫਰਜਾਂ ਤੋਂ ਕਦੀ ਵੀ ਮੂੰਹ ਨਹੀ ਮੋੜਾਂਗੇ, ਭਾਵੇਂ ਕਿ ਕੋਈ ਕੁਰਬਾਨੀ ਵਾਲਾ ਨੌਜਵਾਨ ਜੇਲ੍ਹ ਸਹੂਲਤਾਂ ਲੈਣ ਲਈ ਜਾਂ ਕਿਸੇ ਹੋਰ ਗੁੱਝੇ ਮਕਸਦ ਲਈ ਹਿੰਦੂਤਵ ਜਮਾਤਾਂ ਕਾਂਗਰਸ, ਬੀ.ਜੇ.ਪੀ ਜਾਂ ਬਾਦਲ ਦਲੀਆਂ ਵਰਗਿਆਂ ਨੂੰ ਸਹੀ ਕਰਾਰ ਦੇਣ ਲਈ ਗੈਰ ਤਰਕ ਅਤੇ ਕੌਮ ਵਿਰੋਧੀ ਅਮਲ ਵੀ ਕਿਊ ਨਾਂ ਕਰਦਾ ਰਹੇ। ਇਨਾਂ ਦੀ ਬੀ.ਜੇ.ਪੀ ਬਾਦਲ ਪੱਖੀ ਜਾਂ ਕਾਂਗਰਸ ਪੱਖੀ ਸੋਚ ਇਨਾਂ ਨੂੰ ਮੁਬਾਰਕ।
ਭਾਈ ਰਾਜੋਆਣਾ ਵੱਲੋਂ ਕਾਂਗਰਸ ਪ੍ਰਤੀ ਪ੍ਰਗਟਾਏ ਵਿਚਾਰ ਦਰੁਸਤ, ਪਰ ਬੀ.ਜੇ.ਪੀ ਅਤੇ ਬਾਦਲ ਦਲ ਪ੍ਰਤੀ ਚੁੱਪੀ ਵੱਟੀ ਰੱਖਣਾ… …? : ਅੰਮ੍ਰਿਤਸਰ ਦਲ
This entry was posted in ਪੰਜਾਬ.