ਲੁਧਿਆਣਾ : ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਵਿਜੇਤਾ ਅਤੇ ਪ੍ਰਸਿੱਧ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਵਿਸ਼ਵ ਮਾਂ ਬੋਲੀ ਦਿਵਸ ਮੌਕੇ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਕੁਲੀਨ ਵਰਗ ਅੱਜ ਹਰ ਤਰ੍ਹਾਂ ਦੀ ਸੱਤਾ ਤੇ ਕਾਬਜ਼ ਹੋ ਕੇ ਮਾਂ ਬੋਲੀ ਪੰਜਾਬੀ ਵੱਲ ਪਿੱਠ ਕਰ ਰਿਹਾ ਹੈ ਅਤੇ ਇਹ ਜ਼ੁਬਾਨ ਸਿਰਫ਼ ਕੱਚੇ ਵਿਹੜਿਆਂ ਵਾਲੇ ਪੁੱਤਰਾਂ ਦੇ ਆਸਰੇ ਹੀ ਜੀਅ ਰਹੀ ਹੈ। ਜੇਕਰ ਸਾਡੇ ਕੁਲੀਨ ਵਰਗ ਦਾ ਇਹੀ ਵਤੀਰਾ ਭਾਸ਼ਾ ਪ੍ਰਤੀ ਰਿਹਾ ਤਾਂ ਸਮਾਜਿਕ ਤਨਾਉ ਹਰ ਤਰ੍ਹਾਂ ਦੇ ਅਮਨ ਅਮਾਨ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਵਿਦੇਸ਼ ਵਿਚ ਪੰਜਾਬੀ ਭਾਸ਼ਾ ਵਿਚ ਬਾਲ ਸਾਹਿਤ ਸਿਰਜਨਾ ਨੂੰ ਅੱਜ ਦੇ ਬੱਚਿਆਂ ਦੇ ਹਾਣ ਦਾ ਕਰਨ ਦੀ ਲੋੜ ਹੈ। ਜੇਕਰ ਬੱਚਿਆਂ ਨੇ ਭਾਸ਼ਾ ਨਾਲ ਮੋਹ ਤੋੜ ਲਿਆ ਤਾਂ ਇਸ ਦਾ ਭਵਿੱਖ ਧੁੰਦਲਾ ਹੋਣ ਤੋਂ ਕੋਈ ਨਹੀਂ ਬਚਾ ਸਕਦਾ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਕਰਵਾਏ ਇਸ ਸਮਾਗਮ ਵਿਚ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ-ਪੁਸਤਕ ਪੁਰਸਕਾਰ ਵੀ ਇਸ ਵਾਰ ਸ੍ਰੀ ਜਗਤਾਰਜੀਤ ਨੂੰ ਉਨ੍ਹਾਂ ਦੀ ਬਾਲ-ਪੁਸਤਕ ‘ਅੱਧੀ ਚੁੰਝ ਵਾਲੀ ਚਿੜੀ’ ਲਈ ਭੇਟਾ ਕੀਤਾ ਗਿਆ। ਉ¤ਘੇ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਦੇ ਪਰਿਵਾਰ ਵਲੋਂ ਸਤਿਕਾਰਯੋਗ ਮਾਤਾ ਜੀ ਦੀ ਯਾਦ ਵਿਚ ਸਥਾਪਿਤ ਇਸ ਪੁਰਸਕਾਰ ਵਿਚ ਦਸ ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਭੇਟਾ ਕੀਤਾ ਗਿਆ। ਮਾਤਾ ਜਸਵੰਤ ਕੌਰ ਦੀ ਪੋਤਰੀ ਅਤੇ ਪ੍ਰਸਿੱਧ ਲੇਖਿਕਾ ਡਾ. ਹਰਸ਼ਿੰਦਰ ਕੌਰ ਵੀ ਇਸ ਮੌਕੇ ਹਾਜ਼ਰ ਸਨ।
ਸਮਾਗਮ ਦੇ ਪ੍ਰਧਾਨ ਡਾ. ਵਰਿਆਮ ਸਿੰਘ ਸੰਧੂ ਅਤੇ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਅਤੇ ਕਾਰਜਕਾਰਨੀ ਦੇ ਮੈਂਬਰਾਂ ਨੇ ਸਾਂਝੇ ਤੌਰ ’ਤੇ ਇਹ ਪੁਰਸਕਾਰ ਜਗਤਾਰਜੀਤ ਨੂੰ ਭੇਟ ਕੀਤਾ। ਪ੍ਰਿੰ. ਪ੍ਰੇਮ ਸਿੰਘ ਬਜਾਜ ਨੇ ਜਗਤਾਰਜੀਤ ਦੀਆਂ ਪ੍ਰਾਪਤੀਆਂ ਦਾ ਵੇਰਵਾ ਪੇਸ਼ ਕੀਤਾ।
ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਮਾਂ ਬੋਲੀ ਦੀ ਸਮਰੱਥਾ ਵਧਾਉਣ ਲਈ ਕਾਲਜਾਂ ਦੇ ਬੱਚਿਆਂ ਨੇ ਛੇ ਕਿਸਮ ਦੇ ਮੁਕਾਬਲੇ ਕਰਵਾਉਣ ਦਾ ਮਨੋਰਥ ਇਹੀ ਹੈ। ਉਨ੍ਹਾਂ ਆਖਿਆ ਕਿ ਅਕਾਡਮੀ ਵਲੋਂ 3 ਮਾਰਚ ਨੂੰ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਸ. ਜਗਜੀਤ ਸਿੰਘ ਆਨੰਦ ਨੂੰ ਅਭਿਨੰਦਨ ਗ੍ਰੰਥ ਭੇਟ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸ. ਰੂਪ ਸਿੰਘ ਰੂਪਾ ਵਲੋਂ ਸ. ਆਨੰਦ ਦੇ ਸਨਮਾਨ ਵਿਚ ਇਹ ਯਤਨ ਕੀਤਾ ਗਿਆ ਹੈ। ਇਸ ਮੌਕੇ ਵਿਦੇਸ਼ ਤੋਂ ਆਏ ਉ¤ਘੇ ਲੇਖਕ ਜੀਵਨ ਰਾਮਪੁਰੀ, ਸੁਰਿੰਦਰ ਕੌਰ ਬਿੰਨਰ, ਉ¤ਘੇ ਗਾਇਕ ਪਾਲੀ ਦੇਤਵਾਲੀਆ ਅਤੇ ਨਸ਼ਿਆਂ ਦੇ ਖਿਲਾਫ਼ ਕੈਨੇਡਾ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੀਕ 7400 ਕਿਲੋ ਮੀਟਰ ਪੈਦਲ ਯਾਤਰਾ ਕਰਨ ਵਾਲੇ ਸ. ਬਲਵਿੰਦਰ ਸਿੰਘ ਕਾਹਲੋਂ ਵੀ ਨੂੰ ਸਨਮਾਨਤ ਕੀਤਾ ਗਿਆ। ਡਾ. ਸਵਰਨਜੀਤ ਕੌਰ ਗਰੇਵਾਲ ਦੀ ਅਗਵਾਈ ਹੇਠ, ਮਨਜਿੰਦਰ ਧਨੋਆ, ਜਸਵਿੰਦਰ ਧਨਾਨਸੂ, ਪ੍ਰੋ. ਇੰਦਰਪਾਲ ਸਿੰਘ, ਕਰਮਜੀਤ ਗਰੇਵਾਲ ਨੇ ਸਮੁੱਚੇ ਸਮਾਗਮ ਨੂੰ ਕਾਮਯਾਬ ਕੀਤਾ। ਉ¤ਘੇ ਨੌਜਵਾਨ ਢਾਡੀ ਨਵਜੋਤ ਸਿੰਘ ਜਰਗ ਨੇ ਸੂਫ਼ੀ ਰੰਗ ਦੀ ਗਾਇਕੀ ਢੱਡ ਸਾਰੰਗੀ ’ਤੇ ਪੇਸ਼ ਕੀਤੀ।
ਇਸ ਮੌਕੇ ਕਰਵਾਏ ਕਾਲਜ ਪੱਧਰ ਦੇ ਵਿਦਿਆਰਥੀਆਂ ਦੇ ਸਾਹਿਤਕ ਮੁਕਾਲਿਆਂ ਵਿਚੋਂ ਪੰਜਾਬੀ ਕਹਾਣੀ ਸਿਰਜਣ ਮੁਕਾਬਲੇ ਵਿਚ ਅਮਨਦੀਪ ਕੌਰ ਜੀ.ਐਮ.ਟੀ. ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਨੂੰ ਪਹਿਲਾ, ਅਮਨਪ੍ਰੀਤ ਕੌਰ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕਮਾਲਪੁਰਾ ਨੂੰ ਦੂਸਰਾ ਅਤੇ ਅਨੂ ਭੰਡਾਰੀ ਡੀ.ਏ.ਵੀ. ਫਿਲੌਰ ਨੂੰ ਤੀਸਰਾ ਇਨਾਮ, ਕਾਵਿ ਸਿਰਜਣ ਮੁਕਾਬਲੇ ਵਿਚ ਨਵਨੀਤ ਕੌਰ ਰਾਮਗੜ੍ਹੀਆ ਗਰਲਜ਼ ਕਾਲਜ, ਮਿੱਲਰਗੰਜ ਲੁਧਿਆਣਾ ਨੂੰ ਪਹਿਲਾ, ਕਮਲਜੀਤ ਕੌਰ ਸਰਕਾਰੀ ਕਾਲਜ ਫ਼ਾਰ ਗਰਲਜ਼ ਲੁਧਿਆਣਾ ਨੂੰ ਦੂਸਰਾ, ਜਗਮੀਤ ਸਿੰਘ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੂੰ ਤੀਸਰਾ, ਲੋਕ ਗੀਤ ਮੁਕਾਬਲੇ ਵਿਚ ਪਹਿਲਾ ਸਥਾਨ ਮਨਦੀਪ ਕੌਰ, ਰਾਮਗੜ੍ਹੀਆ ਗਰਲਜ਼ ਕਾਲਜ ਮਿੱਲਰਗੰਜ ਲੁਧਿਆਣਾ, ਦੂਸਰਾ ਸਥਾਨ ਅਮਨਦੀਪ ਕੌਰ ਕਮਲਾ ਨਹਿਰੂ ਕਲਾਜ ਫਗਵਾੜਾ, ਤੀਸਰਾ ਸਥਾਨ ਮਨਪ੍ਰੀਤ ਕੌਰ ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਨੂੰ, ਸਭਿਆਚਾਰਕ ਪ੍ਰਸ਼ਨੋਤਰੀ ਮੁਕਾਬਲੇ ਵਿਚ ਰਾਮਗੜੀਆ ਗਰਲਜ਼ ਕਾਲਜ, ਮਿੱਲਰਗੰਜ ਲੁਧਿਆਣਾ ਨੂੰ ਪਹਿਲਾ, ਸਰਕਾਰੀ ਕਾਲਜ ਕਰਮਸਰ ਲੁਧਿਆਣਾ ਨੂੰ ਦੂਸਰਾ, ਕਮਲਾ ਨਹਿਰੂ ਕਾਲਜ ਫਗਵਾੜਾ ਨੂੰ ਤੀਸਰਾ ਸਥਾਨ, ਪੰਜਾਬੀ ਕਵਿਤਾ ਪੋਸਟਰ ਵਿਚ ਸੁਖਪ੍ਰੀਤ ਕੌਰ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਨੂੰ ਪਹਿਲਾ, ਹਰਜੀਤ ਕੌਰ ਜੀ.ਐਮ.ਟੀ.ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਨੂੰ ਦੂਸਰਾ, ਪਵਨਦੀਪ ਕੌਰ ਰਾਮਗੜ੍ਹੀਆ ਗਰਲਜ਼ ਕਾਲਜ, ਮਿੱਲਰਗੰਜ ਲੁਧਿਆਣਾ ਨੂੰ ਤੀਸਰਾ ਸਥਾਨ, ਕਵਿਤਾ ਉਚਾਰਣ ਮੁਕਾਬਲੇ ਵਿਚ ਮਹਿਕ ਢੰਡ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਨੂੰ ਪਹਿਲਾ, ਤਜਿੰਦਰ ਸਿੰਘ ਸਰਕਾਰੀ ਕਾਲਜ ਕਰਮਸਰ ਨੂੰ ਦੂਸਰਾ, ਰਮਨਜੀਤ ਕੌਰ, ਰਾਮਗੜੀਆ ਗਰਲਜ਼ ਕਾਲਜ ਮਿੱਲਰਗੰਜ ਲੁਧਿਆਣਾ ਨੂੰ ਅਤੇ ਗੁਰਜੀਤ ਕੌਰ ਰਾਮਗੜ੍ਹੀਆ ਗਰਲਜ਼ ਕਾਲਜ ਮਿੱਲਰਗੰਜ ਲੁਧਿਆਣਾ ਨੂੰ ਤੀਸਰਾ ਦਿੱਤਾ ਗਿਆ। ਅਖਾਣ ਤੇ ਮੁਹਾਵਰੇ ਭਰਪੂਰ ਵਾਰਤਾਲਾਪ’ ਦੇ ਮੁਕਾਬਲੇ ਵਿਚ ਖ਼ਾਲਸਾ ਕਾਲਜ ਫ਼ਾਰ ਵਿਮਨ ਸਿਧਵਾਂ ਨੂੰ ਪਹਿਲਾ, ਕਮਲਾ ਨਹਿਰੂ ਕਾਲਜ ਫ਼ਾਰ ਵਿਮਨ ਫਗਵਾੜਾ ਨੂੰ ਦੂਸਰਾ ਅਤੇ ਰਾਮਗੜ੍ਹੀਆ ਗਰਲਜ਼ ਕਾਲਜ, ਮਿੱਲਰਗੰਜ ਲੁਧਿਆਣਾ ਨੂੰ ਤੀਸਰਾ ਸਥਾਨ ਹਾਸਲ ਹੋਇਆ। ਗੁਰੂ ਨਾਨਕ ਗਰਲਜ਼ ਕਾਲਜ ਮਾਡਲ ਟਾਊਨ ਲੁਧਿਆਣਾ ਦੀ ਅਰਸ਼ਦੀਪ ਕੌਰ ਅਤੇ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥਣ ਗੁਰਲੀਨ ਕੌਰ, ਸਰਕਾਰੀ ਕਾਲਜ ਕਰਮਸਰ ਦੀ ਵਿਦਿਆਰਥਣ ਸ਼ਬਾਨਾ ਬੇਗਮ ਨੂੰ ਹੌਸਲਾ ਅਫ਼ਜਾਊ ਇਨਾਮ ਦਿੱਤੇ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਭਰ ਤੋਂ 16 ਕਾਲਜਾਂ ਦੇ ਵਿਦਿਆਰਥੀ ਨੇ ਹਿੱਸਾ ਲਿਆ।
ਇਸ ਮੌਕੇ ਵੱਖ ਵੱਖ ਮੁਕਾਬਲਿਆਂ ਵਿਚ ਪ੍ਰਸਿੱਧ ਵਿਦਵਾਨ ਪ੍ਰੋ. ਰਵਿੰਦਰ ਭੱਠਲ, ਸੁਰਿੰਦਰ ਕੈਲੇ, ਪ੍ਰਿੰ. ਪ੍ਰੇਮ ਸਿੰਘ ਬਜਾਜ ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ, ਡਾ. ਰਣਜੀਤ ਸਿੰਘ, ਪ੍ਰਿੰ. ਇੰਦਰਜੀਤਪਾਲ ਕੌਰ, ਸ੍ਰੀ ਤੇਜ ਪ੍ਰਤਾਪ ਸਿੰਘ ਸੰਧੂ, ਡਾ. ਮਾਨ ਸਿੰਘ ਤੂਰ, ਜਸਵਿੰਦਰ ਧਨਾਨਸੂ, ਪ੍ਰੋ. ਇੰਦਰਪਾਲ ਸਿੰਘ, ਕਰਮਜੀਤ ਗਰੇਵਾਲ, ਰਵੀ ਰਵਿੰਦਰ ਨੇ ਨਿਰਣਾਇਕਾਂ ਵਜੋਂ ਬਾਖ਼ੂਬੀ ਭੂਮਿਕਾ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਮਰਜੀਤ ਸਿੰਘ ਹੇਅਰ, ਡਾ. ਸਰਜੀਤ ਸਿੰਘ ਗਿੱਲ, ਤ੍ਰੈਲੋਚਨ ਲੋਚੀ, ਡਾ. ਸਰੂਪ ਸਿੰਘ ਅਲੱਗ, ਪ੍ਰੋ. ਕੇ.ਬੀ.ਐਸ. ਸੋਢੀ, ਡਾ: ਮੋਹਨਦੀਪ ਸਿੰਘ ਮਸਤਾਨਾ, ਡਾ: ਗੁਰਚਰਨ ਸਿੰਘ ਦੋਵੇਂ ਸਾਬਕਾ ਪਿੰ੍ਰਸੀਪਲ ਸਰਕਾਰੀ ਕਾਲਜ ਲੁਧਿਆਣਾ, ਸਤੀਸ਼ ਗੁਲਾਟੀ, ਵਰਿੰਦਰ ਲਲਤੋਂ, ਸਿਮਰਤ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਵਿਦਿਆਰਥੀ ਹਾਜ਼ਰ ਸਨ।
ਮਾਂ ਬੋਲੀ ਪੰਜਾਬੀ ਨੂੰ ਉਸ ਦੇ ਕੱਚੇ ਵਿਹੜਿਆਂ ਵਾਲੇ ਪੁੱਤਰ ਮਰਨ ਨਹੀਂ ਦੇਣਗੇ-ਡਾ. ਵਰਿਆਮ ਸਿੰਘ ਸੰਧੂ
This entry was posted in ਸਰਗਰਮੀਆਂ.