ਵਾਸ਼ਿੰਗਟਨ- ਸਾਬਕਾ ਅਮਰੀਕੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਭਾਂਵੇ ਰਾਜਨੀਤੀ ਤੋਂ ਪਾਸੇ ਹੋ ਗਈ ਹੈ ਪਰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕਰਨ ਕਰਕੇ ਹੁਣ ਉਹ ਭਾਸ਼ਣ ਬਦਲੇ ਮੋਟੀ ਰਕਮ ਵਸੂਲੇਗੀ। ਉਸ ਦੇ ਇੱਕ ਭਾਸ਼ਣ ਦਾ ਮੁੱਲ ਦੋ ਲੱਖ ਡਾਲਰ (1.8 ਕਰੋੜ ਰੁਪੈ ਹੈ।ਇਹ ਰਕਮ ਉਸ ਦੇ ਵਿਦੇਸ਼ ਮੰਤਰੀ ਦੀ ਤਨਖਾਹ ਤੋਂ ਵੱਧ ਹੈ।
ਨਿਊਯਾਰਕ ਦੀ ਏਜੰਸੀ ਹੈਰੀ ਵਾਲਕਰ ਹਿਲਰੀ ਦੇ ਭਾਸ਼ਣਾਂ ਸਬੰਧੀ ਸੈਟਿੰਗ ਕਰਨ ਦੀ ਕਮਾਂਡ ਸੰਭਾਲੇਗੀ।ਸਾਬਕਾ ਰਾਸ਼ਟਰਪਤੀ ਅਤੇ ਉਸ ਦੇ ਪਤੀ ਬਿਲ ਕਲਿੰਟਨ ਦਾ ਪ੍ਰਤੀਨਿਧਤਵ ਵੀ ਇਹੋ ਏਜੰਸੀ ਕਰਦੀ ਹੈ।ਅਮਰੀਕੀ ਨਿਊਜ਼ ਚੈਨਲ ਸੀਐਐਨ ਦੀ ਰਿਪੋਰਟ ਅਨੁਸਾਰ ਜਦੋਂ ਹਿਲਰੀ ਵਿਦੇਸ਼ਮੰਤਰੀ ਦੇ ਅਹੁਦੇ ਤੇ ਨਹੀਂ ਸੀ ਤਾਂ ਉਸਨੇ 11 ਸਾਲ ਦੌਰਾਨ 471 ਭਾਸ਼ਣ ਦਿੱਤੇ ਸਨ ਅਤੇ ਔਸਤਨ ਇੱਕ ਭਾਸ਼ਣ ਦੇ 1.89 ਡਾਲਰ ਵਸੂਲ ਕੀਤੇ ਸਨ। ਉਹ ਵੀ ਸਾਰਾ ਪਾਲਿਨ,ਆਰਨਲਡ, ਸਾਬਕਾ ਉਪ ਰਾਸ਼ਟਰਪਤੀ ਅਲਗੋਰ ਅਤੇ ਡਿਕ ਚੈਨੀ ਦੀ ਸੂਚੀ ਵਿੱਚ ਸ਼ਾਮਿਲ ਹੋ ਗਈ ਹੈ ਜੋ ਭਾਸ਼ਣ ਦੇਣ ਬਦਲੇ ਮੋਟੀ ਰਕਮ ਵਸੂਲ ਕਰਦੇ ਹਨ। ਹਿਲਰੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਸਮਾਜਿਕ ਕਾਰਜਾਂ ਨਾਲ ਜੁੜੇ ਭਾਸ਼ਣ ਬਿਨਾਂ ਪੈਸੇ ਦੇ ਦਿੰਦੀ ਹੈ।