ਡੈਨਹਾਗ:ਸਿੱਖ ਕਮਿਉਨਿਟੀ ਬੈਨੇਲੁਕਸ ਵਲੋਂ ਹਰਜੀਤ ਸਿੰਘ ਹਾਲੈਂਡ ਨੇ ਹੈਦਰਾਬਾਦ ਬੰਬ ਧਮਾਕਿਆਂ ਵਿੱਚ ਮਾਰੇ ਗਏ ਲੋਕਾਂ ਦੇ ਪ੍ਰੀਵਾਰਾ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਿੱਖ ਧਰਮ ਦੇ ਸਰਬੱਤ ਦਾ ਭਲਾ ਮੰਗਦਾ ਹੈ। ਬੈਠੇ ਸੁੱਤਿਆ ਲੋਕਾ ਘਰ ਉੱਜੜ ਗਏ ਹਨ। ਦੋਸ਼ੀਆਂ ਕਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤ ਸਰਕਾਰ ਲੋਕਾ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਭਾਰਤ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਾਰੇ ਸ਼ਖਤ ਕਦਮ ਨਹੀ ਉਠਾਏ, ਉਲਟਾ ਜਿੰਮੇਵਾਰ ਲੋਕਾ ਨੂੰ ਕੁਰਸੀਆਂ ਤੇ ਬਿਠਾਇਆ ਗਿਆ ਹੈ। ਇਸੇ ਕਾਰਨ ਦੋਸ਼ੀਆਂ ਦੇ ਹੌਸਲੇ ਬੁਲੰਦ ਹਨ। ਸਰਕਾਰ ਘਟ ਗਿਣਤੀਆ ਦੀ ਸੁਰੱਖਿਆ ਨੂੰ ਯਕੀਨੀ ਬੁਣਾਵੇ। ਭਾਰਤ ਤੋ ਬਾਹਰ ਬੈਠੇ ਸਿੱਖਾਂ ਉੱਪਰ ਅਣਐਲਾਨੀ ਪਾਬੰਦੀ ਉਠਾ ਕੇ ਬਲੈਕ ਲਿਸ਼ਟਾ ਨੂੰ ਖਤਮ ਕਰਕੇ ਸੁਹਿਰਦਤਾ ਦਾ ਸਬੂਤ ਦੇਵੇ। ਭਾਰਤੀ ਅੰਬੈਸੀਆ ਬਲੈਕਲਿਸਟਾ ਤੋ ਬਿਨਾਂ ਵੀ ਆਮ ਸਿੱਖਾਂ ਨੂੰ ਵੀਜਾ ਨਹੀ ਦੇ ਰਹੀਆ। ਮਹਾਂਰਾਣੀ ਪ੍ਰਨੀਤ ਕੌਰ ਇਸ ਵੱਲ ਧਿਆਨ ਦੇਵੇ। ਸਰਕਾਰਾ ਬਾਹਰਲੇ ਸੇਸ਼ਾ ਤੋ ਕੁੱਝ ਸਿੱਖਣ ਅਤੇ ਆਪਣੇ ਹੀ ਦੇਸ਼ ਦੇ ਲੋਕਾ ਨੂੰ ਪਿਛਲੇ 25 ਸਾਲਾ ਤੋ ਦੇਸ਼ ਆੳਣ ਤੋ ਰੋਕਣ ਦੇ ਘਟੀਆ ਵਤੀਰੇ ਉੱਪਰ ਸੋਚ ਵਿਚਾਰ ਕਰਨ।
ਭਾਰਤ ਨੂੰ ਅਜਾਦ ਕਰਵਾਉਣ ਲਈ 90% ਸਿੱਖਾਂ ਦੀਆ ਕੁਰਬਾਨੀਆ ਨੂੰ ਨਜਰ ਅੰਦਾਜ ਕਰਕੇ ਭਾਰਤੀ ਅੰਬੈਸੀਆ ਕਾਲੀਆ ਲਿਸਟਾ ਬਣਾ ਕੇ ਬਿਨਾ ਕਿਸੇ ਕਾਰਨ ਸਿੱਖਾਂ ਨੂੰ ਪ੍ਰੇਸਾਨ ਕਰਨਾ ਬੰਦ ਕਰਨ, ਬਲੈਕ ਲਿਸਟਾ ਉੱਪਰ ਸਿਆਸਤ ਖੇਡਣੀ ਬੰਦ ਕੀਤੀ ਜਾਵੇ।