ਲਾਸ ਏਂਜਲਸ- ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਹੋ ਰਹੇ 85ਵੇਂ ਆਸਕਰ ਸਮਾਗਮ ਵਿੱਚ ਡਾਇਰੈਕਟਰ ਬੇਨ ਅਫਲੇਕ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਆਰਗੋ’ ਨੂੰ ਸੱਭ ਤੋਂ ਸਰੇਸ਼ਟ ਫਿਲਮ ਅਵਾਰਡ ਮਿਲਿਆ।ਭਾਰਤੀ ਕਲਾਕਾਰਾਂ ਨੂੰ ਲੈ ਕੇ ਬਣੀ ਫਿਲਮ ‘ਲਾਈਫ ਆਫ ਪਾਈ’ਨੂੰ ਵੀ ਤਿੰਨ ਆਸਕਰ ਮਿਲੇ ਹਨ।ਡੇਨੀਅਲ ਡੇ ਲੂਈਸ ਅਤੇ ਜੈਨੀਫਰ ਲਾਰੈਂਸ ਨੂੰ ਸਰਵ ਸਰੇਸ਼ਟ ਅਭਿਨੇਤਾ ਅਤੇ ਅਭਿਨੇਤਰੀ ਦੇ ਅਵਾਰਡ ਮਿਲੇ ਹਨ।ਪਹਿਲੀ ਵਾਰ ਆਸਕਰ ਅਵਾਰਡ 1929 ਵਿੱਚ ਦਿੱਤੇ ਗਏ ਸਨ।
ਨਿਰਦੇਸ਼ਕ ਬੇਨ ਅਫਲੇਕ ਵੱਲੋਂ ਬਣਾਈ ਗਈ ਫਿਲਮ ‘ਆਰਗੋ’ਨੇ 85ਵੇਂ ਅਕੈਡਮੀ ਅਵਾਰਡ ਸੰਡੇ ਨਾਈਟ ਵਿੱਚ ਬੈਸਟ ਪਿਕਚਰ ਦਾ ਖਿਤਾਬ ਹਾਸਿਲ ਕੀਤਾ ਹੈ। ਜੈਨੀਫਰ ਨੂੰ ‘ਸਿਲਵਰ ਲਾਇਨਿੰਗਜ਼ ਪਲੇਬੁਕ’ਵਿੱਚ ਅਦਾਕਾਰੀ ਕਰਨ ਬਦਲੇ ਬੈਸਟ ਐਕਟਰੈਸ ਦਾ ਅਵਾਰਡ ਮਿਲਿਆ ਹੈ।22 ਸਾਲਾ ਜੈਨੀਫਰ ਦਾ ਇਹ ਪਹਿਲਾ ਆਸਕਰ ਅਵਾਰਡ ਹੈ। ਡੈਨੀਅਲ ਡੇ ਨੇ ਤੀਸਰਾ ਆਸਕਰ ਅਵਾਰਡ ਪ੍ਰਾਪਤ ਕੀਤਾ ਹੈ।ਇਸ ਫਿਲਮ ਵਿੱਚ ਅਨਪਮ ਖੇਰ ਨੇ ਵੀ ਕੰਮ ਕੀਤਾ ਹੈ।
ਫਿਲਮ ‘ਲਾਈਫ਼ ਆਫ਼ ਪਾਈ’ਨੂੰ ਵੀ ਇਸ ਸਮਾਗਮ ਦੌਰਾ ਚਾਰ ਆਸਕਰ ਮਿਲੇ ਹਨ। ਇਸ ਫਿਲਮ ਵਿੱਚ ਭਾਰਤੀ ਅਦਾਕਾਰ ਇਰਫਾਨ ਖਾਨ, ਸੂਰਜ ਸ਼ਰਮਾ ਅਤੇ ਤਬੂ ਨੇ ਮੁੱਖ ਭੂਮਿਕਾ ਨਿਭਾਈ ਹੈ।ਇਸ ਫਿਲਮ ਲਈ ਐਨਗਲੀ ਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਮਿਲਿਆ ਹੈ।ਬੈਸਟ ਵਿਜੂਅਲ ਇਫੈਕਟਸ,ਮਾਈਕਲ ਡਾਨਾ ਨੂੰ ਬੈਸਟ ਆਰੀਜੀਨਲ ਸਕੋਰ ਵਾਰਡ,ਬੈਸਟ ਸਿਨੇਮੇਟੋਗਰਾਫ਼ੀ ਆਦਿ ਅਵਾਰਡ ਮਿਲੇ ਹਨ।