ਜਿਸ ਜੋਬਨ ਨਾਲ ਚੜ੍ਹਿਆ ਹਾਂ
ਉਸ ਜੋਬਨ ਨਾਲ ਹੀ ਡੁੱਬਾਂਗਾ
ਹਾਦਸਿਆਂ ਨੂੰ ਉਮਰ ਭਰ ਢੋਇਆ ਹੈ
ਨਵੇਂ ਸੰਘਰਸ਼ ਲਈ ਤੁਰਾਂਗਾ
ਮੰਜ਼ਲ ਨਿਤ ਨਵੀ
ਤੇ ਮਲਾਂ ਵੀ ਨਿਤ ਨਵੀਆਂ
ਹਰ ਪਹਿਲੂ ਨੂੰ ਨਿਭਾ ਜਾਵਾਂਗਾ
ਹਸਰਤ ਮੇਰੀ ਕਿਸਨੂੰ ਏ
ਨਾਂ ਘਟਾਵਾਂ ਨੂੰ
ਨਾਂ ਫ਼ਿਜ਼ਾਵਾਂ ਨੂੰ
ਹਰ ਮੌਸਮ ਦਾ ਸਜਣ ਹਾਂ
ਹਰ ਇਕ ਨੇ ਸਿਰ ਝੁਕਾਇਆ ਏ
ਸਰੂਜ ਸਜਣ – ਲੇਖਕ: ਪ੍ਰਮਿੰਦਰ ਸਿੰਘ ਪ੍ਰਵਾਨਾ
This entry was posted in ਕਵਿਤਾਵਾਂ.