ਬਰਨਾਲਾ,(ਜੀਵਨ ਰਾਮਗੜ੍ਹ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਸ: ਜਸਵੀਰ ਸਿੰਘ, ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਅਤੇ ਸ੍ਰੀ ਐਮ.ਐਸ.ਚੌਹਾਨ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ/ਸੰਗਰੂਰ ਜੀ ਦੀਆਂ ਹਦਾਇਤਾਂ ਅਨੁਸਾਰ ਬਾਬਾ ਆਲਾ ਸਿੰਘ ਪਾਰਕ (ਚਿੰਟੂ ਪਾਰਕ) ਬਰਨਾਲਾ ਵਿਖੇ ਸ੍ਰੀ ਵਿਜੈ ਕੁਮਾਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੇ ਅਣਥੱਕ ਯਤਨਾਂ ਹੇਠ ਸ੍ਰੀ ਅਰਵਿੰਦ ਮੜਕਣ ਜੀ ਦੀ ਸਹਾਇਤਾ ਨਾਲ, ਸ੍ਰੀ ਕਰਨ ਅਵਤਾਰ ਕਪਿਲ ਐਡਵੋਕੇਟ ਨੇ ਸੀਨੀਅਰ ਸਿਟੀਜ਼ਨ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਕਾਨੂੰਨੀ ਅਧਿਕਾਰਾਂ ਦਾ ਸੀਨੀਅਰ ਸਿਟੀਜ਼ਨ ਕਿਸ ਤਰ੍ਹਾਂ ਲਾਭ ਉਠਾ ਸਕਦੇ ਹਨ। ਜੇਕਰ ਘਰ ਵਿਚ ਕੋਈ ਘਰੇਲੂ ਹਿੰਸਾ ਹੁੰਦੀ ਹੈ, ਤਾਂ ਕਾਨੂੰਨੀ ਸਲਾਹ ਲੈ ਕੇ ਨਿਪਟਾਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਮੁਫ਼ਤ ਕਾਨੂੰਨੀ ਸਹਾਇਤਾ ਵੀ ਲਈ ਜਾ ਸਕਦੀ ਹੈ। ਸੈਮੀਨਾਰ ਬਾਬਾ ਆਲਾ ਸਿੰਘ ਪਾਰਕ (ਚਿੰਟੂ ਪਾਰਕ) ਬਰਨਾਲਾ ਵਿਖੇ ਸ਼ਾਮ ਕਰੀਬ 5 ਵਜੇ ਲਗਾਇਆ ਗਿਆ। ਇਸ ਮੌਕੇ ਤੇ ਸ੍ਰੀ ਕਰਨ ਅਵਤਾਰ ਕਪਿਲ ਐਡਵੋਕੇਟ ਨੇ ਹਾਜ਼ਰ ਵਿਅਕਤੀਆਂ ਨੂੰ ਕਾਨੂੰਨੀ ਸੇਵਾਵਾਂ ਸਕੀਮਾਂ, ਲੋਕ ਅਦਾਲਤਾ, ਘਰੇਲੂ ਹਿੰਸਾ ਐਕਟ ਤੇ ਮਹਿਲਾਵਾਂ ਅਤੇ ਬੱਚਿਆਂ ਦੇ ਕਾਨੂੰਨੀ ਹੱਕਾਂ ਬਾਰੇ ਬਣੇ ਹੋਰ ਨਵੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ ਸਬੰਧੀ ਫੋਲਡਰ ਵੀ ਵੰਡੇ। ਇਸ ਮੌਕੇ ਹੌਰਨਾਂ ਤੋਂ ਇਲਾਵਾ ਤਰੁਨ ਕੁਮਾਰ ਗੋਰਾ, ਸੁਖਵਿੰਦਰ ਸਿੰਘ ਫਰਵਾਹੀ, ਯਸ਼ਪਾਲ ਸਿੰਘ, ਲਾਡੀ ਅਤੇ ਸੀਨੀਅਰ ਸਿਟੀਜ਼ਨ ਹਾਜਰ ਸਨ।