ਬਰਨਾਲਾ,(ਜੀਵਨ ਰਾਮਗੜ੍ਹ)- ਸਥਾਨਕ ਐਸ ਡੀ ਕਾਲਜ ਸਿੱਖਿਆ ਸੰਸਥਾਵਾਂ ਦੀਆਂ 53ਵੀਆਂ ਸਲਾਨਾ ਖੇਡਾਂ ਦੀ ਸ਼ੁਰੂਆਤ ਬੜੀ ਧੂਮਧੜੱਕੇ ਨਾਲ ਹੋਈ। ਇਸ ਦੋ ਰੋਜ਼ਾ ਖੇਡ ਮੇਲੇ ’ਚ ਮੁੱਖ ਮਹਿਮਾਨ ਵਜੋਂ ਡੀ ਐਸ ਪੀ ਬਰਨਾਲਾ ਹਰਮੀਕ ਸਿੰਘ ਦਿਉਲ ਨੇ ਸਿਰਕਤ ਕੀਤੀ। ਉਹਨਾਂ ਨੇ ਇਹਨਾ ਖੇਡਾਂ ਵਿੱਚ ਹਿੱਸਾ ਲੈਣ ਵਾਲੇ 1000 ਵਿਦਿਆਰਥੀਆਂ ਅਤੇ ਖਿਡਾਰੀਆਂ ਤੋ ਸ਼ਾਨਦਾਰ ਮਾਰਚ ਪਾਸਟ ਦੀ ਸਲਾਮੀ ਲੈਦੇ ਹੋਏ ਖੇਡਾਂ ਦਾ ਰਸਮੀ ਉਦਘਾਟਨ ਕੀਤਾ। ਇਸ ਮਾਰਚ ਪਾਸਟ ਦੀ ਅਗਵਾਈ ਯੂਨੀਵਰਸਿਟੀ,ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਖਿਡਾਰੀ ਕਰ ਰਹੇ ਸਨ। ਉਹਨਾਂ ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਸ ਡੀ ਕਾਲਜ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਵੱਲੋ ਹਰ ਸਾਲ ਕਰਵਾਈਆਂ ਜਾਂਦੀਆਂ ਸਲਾਨਾ ਖੇਡਾਂ ਦੀ ਜਿੰਨੀ ਸਲਾਘਾ ਕੀਤੀ ਜਾਵੇ ਉਹਨੀ ਘੱਟ ਹੈ ਕਿਉਂਕਿ ਅੱਜ ਸਮੇਂ ਦੀ ਮੰਗ ਹੈ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਫਸਣੋ ਰੋਕਣ ਲਈ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ। ਹੁਣ ਤਾਂ ਸਰਕਾਰ ਤੋ ਇਲਾਵਾ ਦੇਸ਼ ਦੀਆਂ ਨਾਮੀ ਹਸਤੀਆਂ ਵੀ ਖੇਡਾਂ ਨੂੰ ਪ੍ਰਫੁੱਲਤ ਕਰਨ ਵਿੱਚ ਵਿਸ਼ੇਸ ਯੋਗਦਾਨ ਪਾ ਰਹੀਆਂ ਹਨ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੰਸਥਾਂ ਸ਼ੁਰੂ ਤੋ ਹੀ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿਵਿਦਿਅਕ ਗਤੀਵਿਧੀਆਂ ਵਿਦਿਆਰਥੀਆਂ ਅੰਦਰ ਪਾਉਣ ਲਈ ਯਤਨਸ਼ੀਲ ਰਹੀ ਹੈ। ਉਹਨਾਂ ਉਮੀਦ ਜਤਾਈ ਕਿ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਇਸ ਖਿਡਾਰੀ ਪੁਲਿਸ ਅਫਸਰ ਤੋਂ ਪ੍ਰੇਰਨਾ ਲੈਕੇ ਆਪਣੇ ਜੀਵਨ ਨੂੰ ਬੁ¦ਦੀਆਂ ਵੱਲ ਲੈ ਕੋ ਜਾਣਗੇ। ਐਸ ਡੀ ਕਾਲਜ ਦੇ ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ ਨੇ ਸੰਸਥਾ ਦੀ ਸਮੁੱਚੀ ਖੇਡ ਰਿਪੋਰਟ ਪ੍ਹੜੀ। । ਉਦਘਾਟਨੀ ਸਮਾਰੋਹ ਵਿੱਚ ਹੋਰਨਾ ਤੋਂ ਇਲਾਵਾ ਸੰਸਥਾਨ ਦੇ ਪ੍ਰਧਾਨ ਡਾ ਅਨੀਸ਼ ਪ੍ਰਕਾਸ਼,ਉੱਪ ਪ੍ਰਧਾਨ ਨਰੇਸ਼ ਸਿੰਗਲਾ,ਪ੍ਰਸਿੱਧ ਬਾਕਸਰ ਹਰਪ੍ਰੀਤ ਹੈੱਪੀ, ਥਾਨਾ ਸਿਟੀ ਇੰਚਾਰਜ ਸਤੀਸ਼ ਕੁਮਾਰ,ਪ੍ਰਿੰਸੀਪਲ ਡਾ ਰਾਕੇਸ਼ ਜਿੰਦਲ,ਪ੍ਰਿੰਸੀਪਲ ਡਾ ਵਿਜੈ ਕੁਮਾਰ, ਪ੍ਰਿੰਸੀਪਲ ਡਾ ਸੰਜੀਵ ਮਿੱਤਲ ਅਤੇ ਪ੍ਰਿੰਸੀਪਲ ਡਾ ਰਮਨ ਗੁਪਤਾ ਸਮੇਤ ਸੰਸਥਾਨ ਦਾ ਸਮੂਚਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜ਼ਿਰ ਸੀ। ਇਹ ਖੇਡ ਪ੍ਰਤੀਯੋਗਤਾ ਪ੍ਰੋ ਬਹਾਦਰ ਸਿੰਘ ਸੰਧੂ ਅਤੇ ਪ੍ਰੋ ਰੁਪਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ ਹਨ।