ਬਰਨਾਲਾ,(ਜੀਵਨ ਰਾਮਗੜ੍ਹ)- ਜਿਲ੍ਹਾ ਬਰਨਾਲਾ ਦੇ ਟਰਾਂਸਪੋਰਟ ਮਹਿਕਮੇਂ ਵੱਲੋਂ ਫੈਂਸੀ ਨੰਬਰਾਂ ਦੀ ਬੋਲੀ ਲਗਾਈ ਗਈ। ਇਸ ਬੋਲੀ ਦੌਰਾਨ ਜਿਲ੍ਹੇ ਨਾਲ ਸਬੰਧਿਤ ਫੈਂਸੀ ਨੰਬਰਾਂ ਦੇ ਸ਼ੌਕੀਨਾਂ ਤੋਂ ਇਲਾਵਾ ਕੁਝ ਬਾਹਰੇ ਜਿਲ੍ਹਿਆਂ ਦੇ ਬੋਲੀਕਾਰਾਂ ਨੇ ਭਾਗ ਲਿਆ। ਇਸ ਮੌਕੇ ਪੀ ਬੀ 19 ਜੇ 0001 ਨੰਬਰ ਬਾਬਾ ਬਲਦੇਵ ਸਿੰਘ ਪਿੰਡ ਜਲਾਲ ਨੇ 4 ਲੱਖ 21 ਹਜ਼ਾਰ ਵਿੱਚ ਖਰੀਦਿਆ।
ਇਸ ਸੰਬਧੀ ਸੁਖਵਿੰਦਰ ਕੁਮਾਰ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਵੀ ਆਈ ਪੀ ਫੈਂਸੀ ਨੰਬਰਾ ਦੀ ਸੀਰੀਜ ਪੀ ਬੀ 19 ਜੇ 39 ਲੱਖ 58 ਹਜ਼ਾਰ 900 ਰੁਪਏ ਵਿੱਚ ਵਿਕੀ। ਇਸ ਨਿਲਾਮੀ ਵਿੱਚ ਲੋਕਾ ਨੇ ਬੜੇ ਉਤਸ਼ਾਹ ਨਾਲ ਵੱਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਪੀ ਬੀ 19 ਜੇ 0001 ਨੰਬਰ ਬਾਬਾ ਬਲਦੇਵ ਸਿੰਘ ਪਿੰਡ ਜਲਾਲ ਨੇ 4 ਲੱਖ 21 ਹਜ਼ਾਰ ਵਿੱਚ, ਪੀ ਬੀ 19 ਜੇ 0002 ਨੰਬਰ ਕਰਮਜੀਤ ਕੌਰ ਪਟਿਆਲਾ ਨੇ 26 ਹਜਾਰ ਰੁਪਏ ਵਿੱਚ, ਪੀ ਬੀ 19 ਜੇ 0003 ਨੰਬਰ ਕੁਲਵੰਤ ਸਿੰਘ ਬੋਘਾ ਤਪਾ ਨੇ 1 ਲੱਖ 21 ਹਜ਼ਾਰ ਵਿੱਚ, ਪੀ ਬੀ 19 ਜੇ 0004 ਨੰਬਰ ਪ੍ਰਕਾਸ਼ ਸਿੰਘ ਅਬੋਹਰ ਨੇ 1 ਲੱਖ 35 ਹਜ਼ਾਰ ਰੁਪਏ ਵਿੱਚ, ਪੀ ਬੀ 19 ਜੇ 0005 ਨੰਬਰ ਪ੍ਰਕਾਸ਼ ਸਿੰਘ ਅਬੋਹਰ ਨੇ 2 ਲੱਖ 25 ਹਜ਼ਾਰ ਵਿੱਚ, ਪੀ ਬੀ 19 ਜੇ 0006 ਨੰਬਰ ਮੋਹਨ ਲਾਲ ਸੇਠੀ ਮੋਗਾ ਨੇ 1 ਲੱਖ 10 ਹਜ਼ਾਰ ਵਿੱਚ, ਪੀ ਬੀ 19 ਜੇ 0007 ਨੰਬਰ ਮਨਜੀਤ ਸਿੰਘ ਪਿੰਡ ਭੋਤਨਾ ਨੇ 2 ਲੱਖ 35 ਹਜ਼ਾਰ ਵਿੱਚ, ਪੀ ਬੀ 19 ਜੇ 0008 ਨੰਬਰ ਬਲਜੀਤ ਸਿੰਘ ਪਿੰਡ ਬਰਾਹਾ ਨੇ 1 ਲੱਖ 60 ਹਜ਼ਾਰ ਰੁਪਏ ਵਿੱਚ, ਪੀ ਬੀ 19 ਜੇ 0009 ਨੰਬਰ ਦਿਪਾਂਸ਼ੂ ਮਾਨ ਸੰਗਰੂਰ ਨੇ 1 ਲੱਖ 23 ਹਜ਼ਾਰ ਵਿੱਚ ਅਤੇ ਪੀ ਬੀ 19 ਜੇ 0010 ਨੰਬਰ ਅਮਿਤ ਪਾਲ ਪਿੰਡ ਰੁੜੇਕੇਕਲਾਂ ਨੇ 90 ਹਜਾਰ ਰੁਪਏ ਵਿੱਚ ਖਰੀਦੀਆਂ।
ਸ੍ਰੀ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਬਾਕੀ ਪੀ ਬੀ 19 ਐਚ ਦੀ ਬੋਲੀ ਵੀ ਇਸਦੇ ਨਾਲ ਰੱਖੀ ਗਈ ਸੀ, ਪਰ ਬੋਲੀ ਸਮੇਂ ਦੀ ਘਾਟ ਕਰਕੇ ਤੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ 1 ਮਾਰਚ ਸਵੇਰੇ 11 ਵਜੇ ਡੀ.ਟੀ.ੳ. ਦਫ਼ਤਰ ਬਰਨਾਲਾ ਵਿਖੇ ਰੱਖੀ ਗਈ ਹੈ।
ਇਸ ਮੌਕੇ ਤੇ ਮੋਟਰ ਵਹੀਕਲ ਇੰਸਪੈਕਟਰ ਸੰਗਰੂਰ ਰਵਿੰਦਰ ਸਿੰਘ ਗਿੱਲ ਵਿਸ਼ੇਸ ਤੌਰ ਤੇ ਟਰਾਸਪੋਰਟ ਮਹਿਕਮੇ ਵੱਲੋਂ ਹਾਜ਼ਰ ਹੋਏ ਤੇ ਉਨ੍ਹਾਂ ਨਾਲ ਅਰੁਣ ਕੁਮਾਰ ਸੈਕਸ਼ਨ ਅਫ਼ਸਰ ਨੇ ਵੀ ਭਾਗ ਲਿਆ।
ਫੈਂਸੀ ਨੰਬਰ 39 ਲੱਖ 58 ਹਜਾਰ 900 ਵਿੱਚ ਵਿਕੇ
This entry was posted in ਪੰਜਾਬ.